ਐਸ.ਐਮ.ਓ ਵੱਲੋ ਨੋਡਲ ਅਧਿਆਪਕਾਂ ਨਾਲ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਬਚਾਅ ਸਬੰਧੀ ਮੀਟਿੰਗ

ss1

ਐਸ.ਐਮ.ਓ ਵੱਲੋ ਨੋਡਲ ਅਧਿਆਪਕਾਂ ਨਾਲ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਬਚਾਅ ਸਬੰਧੀ ਮੀਟਿੰਗ

img-20161118-wa0000ਭਗਤਾ ਭਾਈ ਕਾ 18 ਨਵੰਬਰ (ਸਵਰਨ ਸਿੰਘ ਭਗਤਾ)ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾਂ ਅਨੁਸਾਰ ਸਿਵਲ ਸਰਜਨ ਬੰਿਠੰਡਾ ਡਾ. ਆਰ .ਐਸ ਰੰਧਾਵਾ ਦੀ ਯੋਗ ਅਗਵਾਈ ਹੇਠ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਬਚਾਅ ਲਈ ਪੰਜਾਬ ਸਰਕਾਰ ਵਲੋਂ ਜੋ ਮੁਹਿੰਮ ਚਲਾਈ ਗਈ ਹੈ ਉਸ ਸਬੰਧੀ ਸੀ.ਐਚ.ਸੀ ਭਗਤਾ ਵਿਖੇ ਨੋਡਲ ਅਧਿਆਪਕਾਂ ਦੀ ਅੱਜ ਡਾ. ਅਮਰਜੀਤ ਸਿੰਘ ਸਚਦੇਵਾ ਜੀ ਵਲੋ ਮੀਟਿੰਗ ਬੁਲਾਈ ਗਈ ਜਿਸ ਵਿੱਚ ਐਸ.ਐਮ.ਓ ਸਚਦੇਵਾ ਵਲੋਂ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਸਰਕਾਰ ਵਲੋਂ ਚਲਾਈ ਗਈ ਇਸ ਮੁਹਿੰਮ ਨੂੰ ਵੱਧ ਤੋ ਵੱਧ ਕਾਮਯਾਬ ਬਣਾਇਆ ਜਾਵੇ ਤਾਂ ਜੋ ਵੱਧ ਰਹੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਿਆ ਜਾ ਸਕੇ ਇਸ ਦੌਰਾਨ ਡਾ. ਮਮਤਾ ਸਮਿਆਲ ਵਲੋਂ ਆਏ ਨੋਡਲ ਅਧਿਆਪਕਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਕਾਰਨਾ ਬਾਰੇ ਅਤੇ ਇਸ ਦੇ ਰੋਕਥਾਮ ਲਈ ਦੱਸਿਆ ਗਿਆ ਅਤੇ ਇਹ ਵੀ ਕਿਹਾ ਕਿ 6 ਵੀਂ ਕਲਾਸ ਦੀਆਂ ਸਾਰੀਆਂ ਬੱਚੀਆਂ ਨੂੰ 23 -24 ਨਵੰਬਰ ਨੂੰ ਸਰਕਾਰੀ ਹਸਪਤਾਲ ਭਗਤਾ ਅਤੇ ਸਰਕਾਰੀ ਹਸਪਤਾਲ ਰਾਮਪੁਰਾ ਵਿਖੇ ਲੈ ਕੇ ਆਉਣ ਤਾਂ ਜੋ ਉਹਨਾਂ ਦਾ ਟੀਕਾਕਰਨ ਕੀਤਾ ਜਾ ਸਕੇ।ਇਸ ਮੌਕੇ ਸੁਰਿੰਦਰ ਕੌਰ ਨਰਸਿੰਗ ਸਿਸਟਰ ਅਤੇ ਨਿਰਮਲ ਸ਼ਰਮਾ ਐਲ.ਐਚ.ਵੀ ਹਾਜਰ ਸਨ।

Share Button

Leave a Reply

Your email address will not be published. Required fields are marked *