ਐਸਬੀਆਈ ਬੈਂਕ ਦੁਨੀਆ ਦੇ 50 ਵੱਡੇ ਬੈਂਕਾਂ ਵਿਚ ਸ਼ੁਮਾਰ

ਐਸਬੀਆਈ ਬੈਂਕ ਦੁਨੀਆ ਦੇ 50 ਵੱਡੇ ਬੈਂਕਾਂ ਵਿਚ ਸ਼ੁਮਾਰ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦਾ ਸਵਰੂਪ ਅੱਜ ਤੋਂ ਬਦਲ ਗਿਆ ਹੈ।ਅੱਜ ਤੋਂ ਅਧਿਕਾਰਕ ਤੌਰ ਤੇ 6 ਬੈਂਕਾਂ ਦਾ ਇਸ ਚ ਰਲੇਵਾਂ ਹੋ ਗਿਆ ਹੈ।ਜਿਨਾਂ ਬੈਂਕਾਂ ਦਾ ਸਟੇਟ ਬੈਂਕ ਚ ਰਲੇਵਾਂ ਹੋਇਆ ਹੈ…ਉਹਨਾਂ ਦੇ ਗਾਹਕ ਅੱਜ ਤੋਂ ਸਭਾਰਟੀ ਸਟੇਟ ਬੈਂਕ ਦੇ ਗਾਹਕ ਹੋ ਗਏ ਹਨ ਅਤੇ ਨਾਲ ਹੀ ਬੈਂਕ ਨੇ ਆਪਣੀਆਂ ਸੇਵਾਵਾਂ ਚ ਵੀ ਬਦਲਾਅ ਕਰ ਦਿੱਤਾ ਹੈ।ਜਿਸਦਾ ਸਿੱਧਾ ਅਸਰ ਗਾਹਕਾਂ ਤੇ ਪਵੇਗਾ।ਸਟੇਟ ਬੈਂਕ ਆਫ ਇੰਡੀਆ ਵਿਚ ਪੰਜ ਬੈਂਕਾਂ ਸਟੇਟ ਬੈਂਕ ਆਫ ਬਿਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਤਰਾਵਨਕੋਰ ਦਾ ਰਲੇਵਾਂ ਹੋ ਗਿਆ ਹੈ।ਓਥੇ ਹੀ ਭਾਰਤੀ ਮਹਿਲਾ ਬੈਂਕ ਪਹਿਲਾਂ ਤੋਂ ਹੀ ਸਟੇਟ ਬੈਂਕ ਆਫ ਇੰਡੀਆ ਦੇ ਨਾਲ ਹੈ।ਇਸ ਰਲੇਵੇਂ ਦੇ ਨਾਲ ਐਸਬੀਆਈ ਐਸੇਟਸ ਦੇ ਹਿਸਾਬ ਨਾਲ ਦੁਨੀਆ ਦੇ ਟਾਪ 50 ਬੈਂਕਾਂ ਚ ਸ਼ਾਮਲ ਹੋ ਗਿਆ ਹੈ।ਹੁਣ ਬੈਂਕ ਦੇ ਗਾਹਕਾਂ ਦੀ ਗਿਣਤੀ 37 ਕਰੋੜ ਹੋ ਗਈ ਹੈ।ਮੁਲਕ ਭਰ ਚ ਬ੍ਰਾਂਚ ਨੈਟਵਰਕ ਕਰੀਬ 24000 ਅਤੇ ਕਰੀਬ 59000 ਏਟੀਐਮ ਹਨ। ਰਲੇਵੇਂ ਤੋਂ ਬਾਅਦ ਕੁੱਲ ਡਿਪੋਜਿਟ ਬੇਸ 26 ਲੱਖ ਕਰੋੜ ਰੁਪਏ ਤੋਂ ਜਿਆਦਾ ਹੈ ਅਤੇ ਐਡਵਾਂਸ ਸਿਰਫ 18.5 ਲੱਖ ਕਰੋੜ ਰੁਪਏ ਹੈ।ੳੁੱਧਰ ਹੀ ਜਦੋਂ ਨਵਾਂ ਸਟਾਫ ਅਤੇ ਉਪਭੋਗਤਾ ਬੈਂਕਾਂ ਵਿੱਚ ਆਏ ਤਾਂ ਉਹਨਾਂ ਦਾ ਸਵਾਗਤ ਬੈਂਕ ਦੇ ਨਵੇਂ ਬੋਰਡਾਂ ਯਾਨੀ ਸਟੇਟ ਬੈਂਕ ਆਫ ਇੰਡੀਆ ਦੇ ਬੋਰਡਾਂ ਨੇ ਕੀਤਾ।

Share Button

Leave a Reply

Your email address will not be published. Required fields are marked *

%d bloggers like this: