Sat. Jun 15th, 2019

ਐਸਟੀਐਫ਼ ਮੁਹਾਲੀ ਵੱਲੋਂ 35 ਗਰਾਮ ਹੈਰੋਇਨ ਸਮੇਤ ਭੈਣ ਤੇ ਭਰਾ ਕਾਬੂ

ਐਸਟੀਐਫ਼ ਮੁਹਾਲੀ ਵੱਲੋਂ 35 ਗਰਾਮ ਹੈਰੋਇਨ ਸਮੇਤ ਭੈਣ ਤੇ ਭਰਾ ਕਾਬੂ

ਮੁਹਾਲੀ, 6 ਜਨਵਰੀ (ਨਿਰਪੱਖ ਕਲਮ): ਐਸਟੀਐਫ਼ ਮੁਹਾਲੀ ਵੱਲੋਂ ਐਸਪੀ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਥਾਨਕ ਫੇਜ਼-6 ’ਚੋਂ ਥਾਣੇਦਾਰ ਮਲਕੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਨੇ 1 ਵਿਅਕਤੀ ਗੁਰਮੀਤ ਸਿੰਘ ਵਾਸੀ ਪਿੰਡ ਰਾਏਪੁਰ, ਮਾਜਰੀ ਥਾਣਾ ਖੇੜੀ ਨੌਧ ਸਿੰਘ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਹਾਲ ਵਾਸੀ ਪਿੰਡ ਮਾਣਪੁਰ ਸਰੀਫ਼ ਅਤੇ ਹਰਦੀਪ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਮਾਣਪੁਰ ਸਰੀਫ਼, ਥਾਣਾ ਬਲਾਕ ਮਾਜਰੀ ਨੂੰ ਕਾਬੂ ਕਰਕੇ 20 ਗਰਾਮ ਅਤੇ 15 ਗਰਾਮ (ਕੁੱਲ 35 ਗਰਾਮ) ਹੈਰੋਇਨ ਅਤੇ 4800 ਰੁਪਏ ਡਰੱਗ ਮੰਨੀ ਬਰਾਮਦ ਕੀਤੀ ਹੈ।
ਅੱਜ ਇੱਥੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਪੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਐਸਟੀਐਫ਼ ਫੇਜ਼-4 ਵਿੱਚ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਗੁਰਮੀਤ ਸਿੰਘ ਉਕਤ ਪਾਸੋਂ 20 ਗ੍ਰਾਮ ਅਤੇ ਹਰਦੀਪ ਕੌਰ ਉਕਤ ਪਾਸੋਂ 15 ਗ੍ਰਾਮ (ਕੁੱਲ 35 ਗ੍ਰਾਮ) ਹੈਰੋਇਨ ਅਤੇ 4800 ਰੁਪਏ ਡਰੱਗ ਮੰਨੀ ਬਰਾਮਦ ਹੋਈ। ਜਿਨ੍ਹਾਂ ਨੇ ਆਪਣੀ ਮੁੱਢਲੀ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਹ ਦਿੱਲੀ ਦਵਾਰਕਾ ਨਗਰ ਤੋਂ ਇਕ ਨਾਇਜੀਰੀਅਨ ਵਿਅਕਤੀ ਪਾਸੋਂ ਸਸਤੇ ਰੇਟ ਤੇ ਹੈਰੋਇਨ ਲਿਆ ਕੇ ਚੰਡੀਗੜ੍ਹ ਮੁਹਾਲੀ ਖਰੜ ਵਿੱਚ ਮਹਿੰਗੇ ਰੇਟ ਤੇ ਆਪਣੇ ਗਾਹਕਾ ਨੂੰ ਹੈਰੋਇਨ ਦੀ ਸਪਲਾਈ ਕਰਦੇ ਹਨ। ਇਹ ਦੋਵੇ ਖੁਦ ਵੀ 7-8 ਮਹੀਨਿਆ ਤੋਂ ਹੈਰੋਇਨ ਪੀਂਦੇ ਹਨ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਗੁਰਮੀਤ ਸਿੰਘ ਉਕਤ ਦੇ ਖ਼ਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆ ਵਿੱਚ ਸੰਗੀਨ ਜੁਰਮਾ ਦੇ ਮੁਕੱਦਮੇ ਦਰਜ ਹਨ। ਇਹ ਹੁਣ ਕਰੀਬ 8 ਸਾਲ ਤੋਂ ਆਪਣੀ ਭੈਣ ਹਰਦੀਪ ਕੌਰ ਪਾਸ ਹੀ ਰਹਿ ਰਿਹਾ ਹੈ ਅਤੇ ਹੁਣ ਇਹ ਥਾਣਾ ਸਦਰ ਕੁਰਾਲੀ ਦਾ ਬਸਤਾ ਬੀ ਦਾ ਬਦਮਾਸ਼ ਹੈ, ਜਿਸ ਦੇ ਖ਼ਿਲਾਫ਼ ਕਤਲ, ਚੋਰੀਆ, ਲੜਾਈ ਝਗੜੇ, ਸ਼ਰਾਬ, ਡਕੈਤੀ, ਖੋਹ ਆਦਿ ਦੇ ਮੁਕੱਦਮੇ ਥਾਣਾ ਖਮਾਣੋਂ, ਬੱਸੀ ਬਠਾਣਾ, ਮੰਡੀ ਮੋਬਿੰਦਗੜ੍ਹ, ਸਰਹਿੰਦ, ਚਮਕੌਰ ਸਾਹਿਬ ਅਤੇ ਕੁਰਾਲੀ ਵਿੱਚ ਕਰੀਬ 14 ਮੁਕੱਦਮੇ ਦਰਜ ਹਨ। ਜਿਨ੍ਹਾਂ ’ਚੋਂ ਇਸ ਨੂੰ ਮੁਕੱਦਮਾ ਨੰਬਰ 138/02 ਥਾਣਾ ਸਰਹਿੰਦ, ਮੁਕੱਦਮਾ ਨੰਬਰ 02/01 ਥਾਣਾ ਮੰਡੀ ਗੋਬਿੰਦਗੜ੍ਹ ਅਤੇ ਮੁਕੱਦਮਾ ਨੰਬਰ 01/11 ਥਾਣਾ ਕੁਰਾਲੀ ਵਿੱਚ ਅਦਾਲਤ ਵੱਲੋਂ ਸਜਾ ਹੋਈ ਹੈ। ਹਰਦੀਪ ਕੌਰ ਦਾ ਪਤੀ ਅਵਤਾਰ ਸਿੰਘ ਉਰਫ਼ ਜੱਗਾ ਜੋ 70 ਗਰਾਮ ਹੈਰੋਇਨ ਦੀ ਬਰਾਮਦਗੀ ਤੇ ਮੁਕੱਦਮਾ ਨੰਬਰ 55 ਮਿਤੀ 04.11.2018 ਅ/ਧ 21,29-61-85 ਐਨਡੀਪੀਐਸ ਐਕਟ ਥਾਣਾ ਐਸਟੀਐਫ਼, ਫੇਜ਼-4 ਮੁਹਾਲੀ ਵਿੱਚ ਬੰਦ ਜੇਲ੍ਹ ਪਟਿਆਲਾ ਹੈ। ਗੁਰਮੀਤ ਸਿੰਘ ਅਤੇ ਹਰਦੀਪ ਕੌਰ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਐਸਟੀਐਫ਼ ਫੇਜ਼-4 ਕੇਸ ਦਰਜ ਕੀਤਾ ਹੈ।

Leave a Reply

Your email address will not be published. Required fields are marked *

%d bloggers like this: