ਐਸ਼ਵਰਿਆ ਦੇ ਨਵੇਂ ਫ਼ੋਟੋਸ਼ੂਟ ਦੇ ਚਰਚੇ

ss1

ਐਸ਼ਵਰਿਆ ਦੇ ਨਵੇਂ ਫ਼ੋਟੋਸ਼ੂਟ ਦੇ ਚਰਚੇ

3-Aishwareya-Rai-Bachan-new-phtoshoot-for-vogue-magazineਆਪਣੀ ਖ਼ੂਬਸੂਰਤੀ ਨਾਲ ਲੱਖਾਂ ਨੂੰ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਕਾਰਨ ਹੈ ਉਨ੍ਹਾਂ ਦਾ ਨਵਾਂ ਫ਼ੋਟੋਸ਼ੂਟ।
ਇਹ ਫ਼ੋਟੋਸ਼ੂਟ ਐਸ਼ਵਰਿਆ ਨੇ ਵੋਗ ਇੰਡੀਆ ਮੈਗ਼ਜ਼ੀਨ ਲਈ ਅਪ੍ਰੈਲ ਵਿੱਚ ਆਉਣ ਵਾਲੇ ਅੰਕ ਲਈ ਕਰਵਾਇਆ ਹੈ।
ਇਸ ਮੈਗ਼ਜ਼ੀਨ ‘ਤੇ ਦੇ ਕਵਰ ‘ਤੇ ਉਹ ਰੈਪਰ ਫੈਰੇਲ ਵਿਲੀਅਮਜ਼ ਨਾਲ ਨਜ਼ਰ ਆਉਣਗੇ।
ਦੋਵਾਂ ਇੱਕਠਿਆਂ ਆਈ ਇਸ ਤਸਵੀਰ ਦੇ ਕਾਫੀ ਚਰਚੇ ਹੋ ਰਹੇ ਹਨ।
ਫ਼ੋਟੋਸ਼ੂਟ ਦੀਆਂ ਤਸਵੀਰਾਂ ਵੋਗ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਐਸ਼ਵਰਿਆ ਵੱਡੇ ਪਰਦੇ ‘ਤੇ ਵੀ ਨਜ਼ਰ ਆਉਣ ਵਾਲੀ ਹੈ।
ਨਿਰਦੇਸ਼ਕ ਅਤੁਲ ਮਾਂਜਰੇਕਰ ਦੀ ਕਾਮੇਡੀ ਫ਼ਿਲਮ ਫੰਨੇ ਖ਼ਾਂ ਵਿੱਚ ਐਸ਼ਵਰਿਆ ਨਾਲ ਅਨਿਲ ਕਪੂਰ ਤੇ ਰਾਜ ਕੁਮਾਰ ਰਾਓ ਵੀ ਨਜ਼ਰ ਆਉਣਗੇ।
ਫੰਨੇ ਖ਼ਾਂ ਡਚ ਫ਼ਿਲਮ ਐਵਰੀਬਡੀ ਫੇਮਸ ‘ਤੇ ਆਧਾਰਤ ਹੈ।
ਨਿਰਮਾਤਾ ਰਾਕੇਸ਼ ਓਮ ਪ੍ਰਕਾਸ਼ ਮੇਹਰਾ ਦੀ ਇਹ ਫ਼ਿਲਮ ਵਿਸ਼ਵ ਭਰ ਵਿੱਚ 13 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

Share Button

Leave a Reply

Your email address will not be published. Required fields are marked *