Tue. Jun 18th, 2019

ਐਲਓਸੀ ਪਾਰ ਕਰਨ ਲਈ ਹਰ ਅੱਤਵਾਦੀ ਨੂੰ 1 ਕਰੋੜ ਰੁਪਏ ਦਿੰਦਾ ਹੈ ਪਾਕਿਸਤਾਨ : ਪੀਓਕੇ ਨੇਤਾ ਰਈਸ ਇਨਕਲਾਬੀ ਵਲੋਂ ਵੱਡਾ ਖੁਲਾਸਾ

ਐਲਓਸੀ ਪਾਰ ਕਰਨ ਲਈ ਹਰ ਅੱਤਵਾਦੀ ਨੂੰ 1 ਕਰੋੜ ਰੁਪਏ ਦਿੰਦਾ ਹੈ ਪਾਕਿਸਤਾਨ : ਪੀਓਕੇ ਨੇਤਾ ਰਈਸ ਇਨਕਲਾਬੀ ਵਲੋਂ ਵੱਡਾ ਖੁਲਾਸਾ

ਨਵੀਂ ਦਿੱਲੀ, 12 ਦਸੰਬਰ (ਮਨਪ੍ਰੀਤ ਸਿੰਘ ਖਾਲਸਾ) : ਪਾਕਿਸਤਾਨ ਲਗਾਤਾਰ ਕੌਮਾਂਤਰੀ ਪੱਧਰ `ਤੇ ਇਹ ਦਲੀਲ ਦਿੰਦਾ ਰਿਹਾ ਹੈ ਕਿ ਉਹ ਅੱਤਵਾਦ ਨੂੰ ਵਧਾਵਾ ਨਹੀਂ ਦਿੰਦਾ। ਹਾਲਾਂਕਿ ਸੋਮਵਾਰ ਨੂੰ ਪਾਕਿ ਕਬਜ਼ੇ ਵਾਲੇ ਕਸ਼ਮੀਰ ਸਥਿਤ ਜੰਮੂ-ਕਸ਼ਮੀਰ ਅਮਨ ਫੋਰਮ ਦੇ ਨੇਤਾ ਸਰਦਾਰ ਰਈਸ ਇਨਕਲਾਬੀ ਨੇ ਗੁਆਂਢੀ ਮੁਲਕ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਕੀਤਾ ਹੈ। ਪੀਓਕੇ ਨੇਤਾ ਰਈਸ ਇਨਕਲਾਬੀ ਨੇ ਕਿਹਾ ਕਿ ਪਾਕਿਸਤਾਨ ਹਰ ਅੱਤਵਾਦੀ ਨੂੰ ਐਲਓਸੀ ਪਾਰ ਕਰਨ ਦੇ ਲਈ ਇਕ ਕਰੋੜ ਦੀ ਰਕਮ ਦੇ ਰਿਹਾ ਹੈ। ਇਨਕਲਾਬੀ ਨੇ ਇਕ ਰੈਲੀ ਵਿਚ ਕਿਹਾ ਕਿ `ਆਪ (ਪਾਕਿਸਤਾਨ) ਕਿਰਾਏ `ਤੇ ਹਤਿਆਰੇ ਰੱਖ ਰਿਹਾ ਹੈ, ਆਪ ਉਨ੍ਹਾਂ ਇਕ ਕਰੋੜ ਰੁਪਏ ਦਿੰਦਾ ਹੈ ਅਤੇ ਆਤਮਘਾਤੀ ਹਮਲਾਵਰ ਬਣਾ ਕੇ ਐਲਓਸੀ ਪਾਰ ਕਰਾਉਂਦੇ ਹਨ। ਇਹ ਸਰਹੱਦ `ਤੇ ਤਣਾਅ ਦੀ ਵਜ੍ਹਾ ਹੈ। ਅਸੀਂ ਇਸ ਅੱਤਵਾਦ ਦੀ ਨਿੰਦਾ ਕਰਦੇ ਹਨ। ਅੱਤਵਾਦੀ ਸੰਗਠਨਾਂ ਨੂੰ ਪਾਕਿਸਤਾਨੀ ਸਮਰਥਨ `ਤੇ ਸਵਾਲ ਚੁੱਕਦੇ ਹੋਏ ਰਈਸ ਇਨਕਲਾਬੀ ਨੇ ਪੁੱਛਿਆ ਕਿ ਨੈਸ਼ਨਲ ਐਕਸ਼ਨ ਪਲਾਨ ਦੇ ਮੁਤਾਬਕ ਜੋ ਅੱਤਵਾਦੀ ਸਮੂਹ ਪਾਕਿਸਤਾਨ ਵਿਚ ਬੈਨ ਹਨ ਉਨ੍ਹਾਂ ਪੀਓਕੇ ਵਿਚ ਰਹਿਣ ਦੀ ਸਹੂਲਤ ਕਿਉਂ ਦਿੱਤੀ ਜਾ ਰਹੀ ਹੈ? ਅਸੀਂ ਇਸਲਾਮਾਬਾਦ ਤੋਂ ਇਨ੍ਹਾਂ ਪੂਰੀ ਤਰ੍ਹਾਂ ਖਤਮ ਕਰਨ ਦੀ ਅਪੀਲ ਕਰਦੇ ਹਾਂ। ਸਰਕਾਰੀ ਅੰਕੜਿਆਂ ਮੁਤਾਬਕ ਪਾਕਿਸਤਾਨ ਇਸ ਸਾਲ ਐਲਓਸੀ ਅਤੇ ਕੌਮਾਂਤਰੀ ਬਾਰਡਰ `ਤੇ 440 ਤੋਂ ਵੀ ਜ਼ਿਆਦਾ ਵਾਰ ਗੋਲੀਬੰਦੀ ਦੀ ਉਲੰਘਣਾ ਕਰ ਚੁੱਕਾ ਹੈ।

Leave a Reply

Your email address will not be published. Required fields are marked *

%d bloggers like this: