ਐਮ.ਸੀ.ਏ. ਦਾ ਨਤੀਜੇ `ਚ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਸ਼ਾਨਦਾਰ ਪ੍ਰਦਰਸ਼ਨ

ss1

ਐਮ.ਸੀ.ਏ. ਦਾ ਨਤੀਜੇ `ਚ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਸ਼ਾਨਦਾਰ ਪ੍ਰਦਰਸ਼ਨ

 

ਬੁਢਲਾਡਾ, 13 ਜੁਲਾਈ (ਪ ਪ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਈ ਗਈ ਐਮ.ਸੀ.ਏ. ਸਮੈਸਟਰ ਤੀਜਾ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿੱਚ ਗੁਰੁ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਸ਼ਨ ਕੀਤਾ ਹੈ। ਕਾਲਜ ਦੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ: ਰੇਖਾ ਕਾਲੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਕੁੱਲ 32 ਵਿਦਿਆਰਥੀਆ ਨੇ ਭਾਗ ਲਿਆ ਜਿੰਨ੍ਹਾ ਵਿੱਚੋ 1 ਵਿਦਿਆਰਥੀ ਨੇ 9 ਐਸ.ਜੀ.ਪੀ.ਏ., 23 ਵਿਦਿਆਰਥੀਆ ਨੇ 8 ਐਸ.ਜੀ.ਪੀ.ਏ., ਅਤੇ 7 ਵਿਦਿਆਰਥੀਆਂ ਨੇ 7 ਐਸ.ਜੀ.ਪੀ.ਏ., ਤੋਂ ਉੱਪਰ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿੱਚ ਪਾਸ ਕੀਤੀ। ਇਨ੍ਹਾਂ ਵਿਦਿਆਰਥੀਆ ਵਿੱਚੋਂ ਸਿਮਰਜੀਤ ਕੌਰ ਨੇ 9 ਐਸ.ਜੀ.ਪੀ.ਏ., ਰਾਕੇਸ਼ ਰਾਣੀ ਅਤੇ ਪ੍ਰੀਆ ਗਰਗ ਨੇ 8.83 ਐਸ.ਜੀ.ਪੀ.ਏ., ਸੁਖਵੀਰ ਕੌਰ, ਮਨਦੀਪ ਕੌਰ, ਅਨਮੋਲ, ਗੁਰਲਾਲ ਸਿੰਘ, ਪ੍ਰੀਆਂਕਾ ਰਾਣੀ, ਮਨਜੀਤ ਕੌਰ ਅਤੇ ਗੁਰਪਾਲ ਕੌਰ ਨੇ ਸਾਂਝੇ ਰੂਪ ਵਿੱਚ 8.65 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਕਾਲਜ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਮੋਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕੰਪਿਊਟਰ ਵਿਭਾਗ ਨੂੰ ਵਧਾਈ ਦਿੱਤੀ ਅਤੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਟਾਫ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਲਗਨ ਸਿਰ ਬੰਨ੍ਹਆਂ। ਇਸ ਮੌਕੇ ਕੈਰੀਅਰ ਅਤੇ ਪਲੇਸਮੈਂਟ ਇੰਚਾਰਜ ਪੋ੍ਰ. ਨਰਿੰਦਰ ਸਿੰਘ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਜੋ ਪੈ੍ਰਕਟੀਕਲ ਟ੍ਰੇਨਿੰਗ ਦੇਣ ਲਈ ਇੰਡਸਟ੍ਰੀ ਅਤੇ ਵੱਖ ਵੱਖ ਕੰਪਨੀਆਂ ਦੇ ਮਾਹਿਰ ਵੱਲੋਂ ਵਰਕਸ਼ਾਪ ਅਤੇ ਸੈਮੀਨਾਰਾਂ ਰਾਹੀਂ ਤਜਰਬੇ ਸਾਂਝੇ ਕਰਦੇ ਹਨ ਉਹ ਵਿਦਿਆਰਥੀਆਂ ਨੂੰ ਇਮਤਿਹਾਨਾਂ ਵਿਚ ਮੋਹਰੀ ਬਨਣ ਵਿੱਚ ਸਹਾਈ ਹੰਦੇ ਹਨ। ਵਿਦਿਆਰਥੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਲਜ ਵੱਲੌਂ ਜੋ ਇੰਟਰਨਲ ਟ੍ਰੇਨਿੰਗ ਹਾਊਸ ਅਤੇ ਰੀਸਰਚ ਲੈਬ ਦੀ ਸੁਵਿਧਾ ਸ਼ੁਰੂ ਕੀਤੀ ਹੈ ਉਹ ਸ਼ਲਾਘਾਯੌਗ ਹੈ ਅਤੇ ਇਸ ਨਾਲ ਸਕਿੱਲ ਡਿਵੈਲਪਮੈਂਟ ਅਤੇ ਰੀਸਰਚ ਵਰਕ ਵਿੱਚ ਮਦਦ ਮਿਲ ਰਹੀ ਹੈ।

Share Button

Leave a Reply

Your email address will not be published. Required fields are marked *