ਐਮ. ਐਲ. ਏ ਦੀ ਚੋਣ ਲੜ ਰਹੇ ਪੰਜਾਬੀ ਇੰਦਰਜੀਤ ਸਿੰਘ ਬੈਂਸ ਦੇ ਹੱਕ ਚ’ ਨਿਊਜਰਸੀ ਚ’ ਫੰਡਰੇਜਿੰਗ ਹੋਇਆਂ

ss1

ਐਮ. ਐਲ. ਏ ਦੀ ਚੋਣ ਲੜ ਰਹੇ ਪੰਜਾਬੀ ਇੰਦਰਜੀਤ ਸਿੰਘ ਬੈਂਸ ਦੇ ਹੱਕ ਚ’ ਨਿਊਜਰਸੀ ਚ’ ਫੰਡਰੇਜਿੰਗ ਹੋਇਆਂ

ਨਿਊਜਰਸੀ, 10 ਜੁਲਾਈ ( ਰਾਜ ਗੋਗਨਾ )—ਬੀਤੇ ਦਿਨ ਪਾਿੲਨਹਿੱਲ ਨਿਊਜਰਸੀ ਦੇ ਗੁਰੂ ਘਰ ਵਿਖੇਂ  ਇੰਦਰਜੀਤ ਸਿੰਘ ਬੈਂਸ ਦਾ ਫੰਡਰੇਿਜੰਗ ਸਾਊਥ ਜਰਸੀ ਦੇ ਵੀਰਾ ਨੇ ਕੀਤਾ  ਜਿਸ ਵਿੱਚ ਸ: ਬੂਟਾ ਸਿੰਘ ਖੜੌਦ , ਰਾਜਭਿੰਦਰ ਸਿੰਘ ਬਦੇਸਾ , ਜੋਗਾ ਸਿੰਘ ਨਿਊਜਰਸੀ , ਇੰਦਰਜੀਤ ਸਿੰਘ ਉਮਰਪੁਰੀ ਕਾਰਟਰੇਟ ,ਅਵਤਾਰ ਸਿੰਘ ਹੇਆਰ , ਸੁਰਜੀਤ ਸਿੰਘ ਕੁਲਾਰ ਅਤੇ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਅਮਰੀਕਾ ) ਦੇ ਕਨਵੀਨਰ ਅਤੇ ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ ਨੇ ਵੀ ਵਿਸ਼ੇਸ਼ ਤੋਰ ਤੇ ਫੰਡ ਰੇਜਿੰਗ ਲਈ ਉਤਸ਼ਾਹ ਦਿਖਾਿੲਆ । ਅਤੇ ਆਪਣੇ ਵਿਚਾਰ ਦਿੱਤੇ ਕਿ ਇਲੈਕੇਸ਼ਨ ਕਿਵੇਂ ਲੜਨੀ ਹੈ ।ਅਤੇ  ਸ: ਬੂਟਾ ਸਿੰਘ ਖੜੌਦ ਨੇ ਐਮ.ਐਲ.ਏ ਦੇ ਦਾਅਵੇਦਾਰ ਅਪਰ ਡਰਬੀ ਤੋਂ ਉਮੀਦਵਾਰ ਇੰਦਰਜੀਤ ਸਿੰਘ ਬੈਂਸ ਦੀ ਕੰਪਾਇੰਨ ਲਈ ਬਹੁਤ ਵਧੀਆਂ ਉਪਰਾਲਾ ਕੀਤਾ । ਇੰਦਰ ਸਿੰਘ ਬੈਂਸ ਪੈਨਸਿਲਵੇਨੀਆ ਦੀ ਡੈਲਵੇਆਰ ਕਾਂਉਟੀ ਦੇ ਅੱਪਰ ਡੱਰਬੀ 164 ਡਿਸਟਕ ਤੋਂ ਸਟੇਟ ਐਮ. ਐਲ.ਏ ਦੀ ਚੋਣ ਲੜ ਰਹੇ ਹਨ । ਆਪ ਸਭ ਦੇ ਸਹਿਯੋਗ ਦੀ ਲੋੜ ਹੈ ਇਸ ਗੱਲ ਦਾ ਪ੍ਰਗਟਾਵਾ ਸ: ਬੂਟਾ ਸਿੰਘ ਖੜੌਦ ਕਨਵੀਨਰ ਸ੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਨੇ ਕੀਤਾ ਅਤੇ ਅਮਰੀਕੀ ਸਿਆਸਤ ਚ’ ਆਪਣਾ ਪੰਜਾਬੀ  ਭਰਾ ਰਾਜ ਨੀਤੀ ਚ’ਆਵੇ ਮੁੱਖ ਬੁਲਾਰਿਆਂ ਚ’ ਰਾਜਭਿੰਦਰ ਸਿੰਘ ਬਦੇਸ਼ਾ, ਜੋਗਾ ਸਿੰਘ, ਲਾਲ ਸਿੰਘ ਅਪਰ ਡਰਬੀ ਇੰਦਰਜੀਤ ਸਿੰਘ ਉਮਰਪੁਰੀ  , ਦਾ ਦਿਲੋਂ ਧੰਨਵਾਦ ਕੀਤਾ ਜਿੰਨਾਂ ਇੰਦਰ ਸਿੰਘ ਬੈਂਸ ਦੀ ਮਦਦ ਕਰਨ ਦਾ ਪੂਰਾ ਭਰੋਸਾ ਦਿੱਤਾ।                                                               ਐਮ. ਐਲ.ਏ ਦੀ ਚੋਣ ਲੜ ਰਹੇ ਉਮੀਦਵਾਰ ਇੰਦਰਜੀਤ ਸਿੰਘ ਬੈਂਸ ਨੇ ਪ੍ਰੋਗਰਾਮ ਦਾ ਪ੍ਰਬੰਧ ਤੇ ਉਪਰਾਲਾ ਕਰਨ ਲਈ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੇਂ ਦੀ ਹੁਣ ਵੱਡੀ ਲੋੜ ਹੈ ਕਿ ਜਿਸ ਦੇਸ਼ ਨੂੰ ਅਸੀਂ ਆਪਣੇ ਰਹਿਣ ਲਈ ਚੁਣਿਆ ਹੈ ਉਸ ਦੇ ਰਾਜਨੀਤਕ ਢਾਂਚੇ ਵਿੱਚ ਵੀ ਸ਼ਾਮਲ ਹੋਈਏ ਤਾਂ ਕਿ ਸਾਡੇ ਆਪਣੇ ਬੱਚੇ ਵੀ ਅਮਰੀਕਾ ਦੇ ਰਾਜਨੀਤਕ ਪਿੱੜ ਵਿੱਚ ਦਾਖਲ ਹੋ ਕੇ ਦੇਸ਼ ਤੇ ਕੌਮ ਦੀ ਸੇਵਾ ਕਰ ਸਕਣ ਅਤੇ ਸਿਆਸਤ ਚ’ ਸਾਡੀ ਹੋਰ ਵੀ ਪਹਿਚਾਣ ਬਣ ਸਕੇ।
Share Button

Leave a Reply

Your email address will not be published. Required fields are marked *