ਐਮ.ਏ. ਪੰਜਾਬੀ ਦਾ ਨਤੀਜਾ ਸ਼ਾਨਦਾਰ ਰਿਹਾ

 ਐਮ.ਏ. ਪੰਜਾਬੀ ਦਾ ਨਤੀਜਾ ਸ਼ਾਨਦਾਰ ਰਿਹਾ

ਜੋਗਾ (ਬਾਵਾ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਐਮ.ਏ. (ਪੰਜਾਬੀ) ਭਾਗਪਹਿਲਾ ਸਮੈਸਟਰ ਦੂਜਾ ਵਿੱਚੋਂ ਇਲਾਕੇ ਦੀ ਚਰਚਿਤ ਮਾਈ ਭਾਗੋ ਡਿਗਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਵਧੀਆ ਕਾਰਜ਼ਗੁਜਾਰੀ ਦਿਖਾ ਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ. ਜਸਮੇਲ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥਣ ਕਰਮਜੀਤ ਗੋਲੋ ਅਤੇ ਰਮਨਦੀਪ ਕੌਰ ਨੇ 8.20 ਗਰੇਡ ਨਾਲ ਪਹਿਲਾ, ਮਨਪ੍ਰੀਤ ਕੌਰ, ਕਿਰਨਾ ਦੇਵੀ ਅਤੇ ਵੀਰਪਾਲ ਕੌਰ ਨੇ 8.0 ਗਰੇਡ ਨਾਲ ਦੂਸਰਾ ਅਤੇ ਬਾਕੀ ਸਾਰੀ ਕਲਾਸ ਨੇ 7.80 ਗਰੇਡ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਵਿਰਕ ਨੇ ਵਧਾਈ ਦਿੰਦਿਆਂ ਵਿਦਿਆਰਥਣਾਂ ਦੇ ਚੰਗੇ ਨਤੀਜੇ ਦਾ ਸਿਹਰਾ ਵਿਦਿਆਰਥਣਾਂ ਦੀ ਅਣਥੱਕ ਮਿਹਨਤ ਅਤੇ ਸਮੁੱਚੇ ਸਟਾਫ਼ ਦੀ ਯੋਗ ਅਗਵਾਈ ਦੱਸਦਿਆਂ ਹੌਸਲਾ ਹਫ਼ਜਾਈ ਕੀਤੀ। ਉੱਪ ਪ੍ਰਿੰਸੀਪਲ ਜੋਤੀ ਬਾਲਾ, ਪ੍ਰੋ. ਜਸਪਾਲ ਕੌਸ਼ਲ, ਪੋz. ਗੁਰਪ੍ਰੀਤ ਕੌਰ, ਪੋz. ਗੁਰਵਿੰਦਰ ਸਿੰਘ, ਪ੍ਰੋ. ਵੀਰਪਾਲ ਕੌਰ, ਪੋz. ਮਨਪ੍ਰੀਤ ਕੌਰ ਤੋਂ ਇਲਾਵਾ ਬਾਕੀ ਸਟਾਫ਼ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਹੋਰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਆ।

Share Button

Leave a Reply

Your email address will not be published. Required fields are marked *

%d bloggers like this: