Mon. Oct 14th, 2019

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ ਵਿੱਚ ਵੱਡਾ ਕਿਰਦਾਰ

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ ਵਿੱਚ ਵੱਡਾ ਕਿਰਦਾਰ
ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਫਿਲਮ ਦਾ ਹਿੱਸਾ

ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਦੇ ਹੁਣ ਬਾਲੀਵੁੱਡ ਵਿੱਚ ਵੀ ਚਰਚੇ ਹੋਣੇ ਸ਼ੁਰੂ ਹੋ ਗਏ ਹਨ।ਐਮੀ ਵਿਰਕ ਦੇ ਫੈਨਸ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਐਮੀ ਵਿਰਕ ਹੁਣ ਜਲਦ ਹੀ ਦੋ ਬਾਲੀਵੁੱਡ ਫਿਲਮਾਂ ‘ਚ ਵੀ ਨਜ਼ਰ ਆਉਣਗੇ।ਪਹਿਲੀ ਰਣਵੀਰ ਸਿੰਘ ਨਾਲ ਫਿਲਮ ’83’ ਅਤੇ ਦੂਜੀ ਟੀ-ਸੀਰੀਜ਼ ਅਤੇ ਭੂਸ਼ਣ ਕੁਮਾਰ ਵੱਲੋਂ ਬਣਾਈ ਜਾ ਰਹੀ ਬਾਲੀਵੁੱਡ ਫਿਲਮ ‘ਭੁਜ- ‘ਦਿ ਪ੍ਰਾਈਡ ਆਫ

ਇੰਡੀਆ’। ਦੱਸਣਯੋਗ ਹੈ ਕਿ ਇਸ ਫਿਲਮ ਵਿਚ ਸਕੁਆਰਡਨ ਲੀਡਰ ਫਾਈਟਰ ਪਾਇਲਟ ਦਾ ਕਿਰਦਾਰ ਐਮੀ ਵਿਰਕ ਨਿਭਾਉਣ ਵਾਲੇ ਹਨ, ਜਿਸ ਵਿਚ ਅਜੇ ਦੇਵਗਨ ਮੁੱਖ ਭੂਮਿਕਾ ਵਿਚ ਹੋਣਗੇ। ਇਸ ਤੋਂ ਇਲਾਵਾ ਐਮੀ ਵਿਰਕ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫਿਲਮ 83 ਵਿਚ ਵੀ ਨਜ਼ਰ ਆਉਣ ਵਾਲੇ ਹਨ, ਜੋ ਕਿ 1983 ਵਿੱਚ ਭਾਰਤੀ ਕ੍ਰਿਕੇਟ ਟੀਮ ਵੱਲੋਂ ਜਿੱਤੇ ਵਰਲਡ ਕੱਪ ਅਧਾਰਿਤ ਹੈ।

‘ਭੁਜ :ਦਿ ਪ੍ਰਈਡ ਆਫ ਇੰਡੀਆ’ ਫਿਲਮ ਦਾ ਨਿਰਦੇਸ਼ਨ ਲੇਖਕ ਅਭਿਸ਼ੇਕ ਦੁਧਈਆ ਕਰ ਰਹੇ ਹਨ। ਇਸ ਫਿਲਮ ਵਿਚ ਐਮੀ ਵਿਰਕ ਤੋਂ ਇਲਾਵਾ ਅਜੇ ਦੇਵਗਨ, ਸੋਨਾਕਸ਼ੀ ਸਿਨ੍ਹਾ, ਸੰਜੇ ਦੱਤ ਅਤੇ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ ਵਿੱਚ ਹਨ।

ਦੱਸ ਦਈਏ ਕਿ ਇਹ ਫਿਲਮ ਇਤਿਹਾਰ ਦੀ ਘਟਨਾ ‘ਤੇ ਅਧਾਰਿਤ ਹੈ। ਅਜੇ ਦੇਵਗਨ ਇਸ ਫਿਲਮ ਵਿਚ ਸਕੁਆਰਡਨ ਲੀਡਰ ਕਾਰਣਿਕ ਵਿਜੈ ਭੁਜ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਸਾਲ 1971 ਦੀ ਭਾਰਤ-ਪਾਕਿਸਤਾਨ ਲੜਾਈ ‘ਤੇ ਅਧਾਰਿਤ ਹੈ।

ਜਿਸ ਵਿਚ ਸਕੁਆਰਡਨ ਲੀਡਰ ਕਾਰਣਿਕ ਵਿਜੈ ਭੁਜ ਏਅਰਪੋਰਟ ‘ਤੇ ਆਪਣੀ ਟੀਮ ਨਾਲ ਸੀ। ਉਸੇ ਸਮੇਂ ਉੱਥੇ ਏਅਰਸਟ੍ਰਿਪ ਤਬਾਹ ਹੋ ਗਈ ਸੀ। ਇਸੇ ਸਮੇਂ ਪਾਕਿ ਵੱਲੋਂ ਬੰਬਾਰੀ ਕੀਤੀ ਜਾ ਰਹੀ ਸੀ। ਵਿਜੇ ਨੇ ਆਪਣੀ ਟੀਮ ਅਤੇ ਉਥੋਂ ਦੀਆਂ ਮਹਿਲਾਵਾਂ ਨਾਲ ਮਿਲ ਕੇ ਏਅਰਸਟ੍ਰਿਪ ਨੂੰ ਫਿਰ ਤੋਂ ਤਿਆਰ ਕੀਤਾ ਤਾਂ ਜੋ ਭਾਰਤੀ ਜਹਾਜ਼ ਉੱਥੇ ਲੈਂਡ ਕਰ ਸਕਣ। ਉਸ ਸਮੇਂ ਉੱਥੇ 300 ਔਰਤਾਂ ਮੌਜੂਦ ਸਨ।

ਹਰਜਿੰਦਰ ਸਿੰਘ

Leave a Reply

Your email address will not be published. Required fields are marked *

%d bloggers like this: