Thu. Apr 25th, 2019

ਐਮੀ ਵਿਰਕ ‘ਤੇ ਰਣਵੀਰ ਸਿੰਘ ਪਹੁੰਚੇ ਧਰਮਸ਼ਾਲਾ, ਤਸਵੀਰਾਂ ਆਈਆਂ ਸਾਹਮਣੇ

ਐਮੀ ਵਿਰਕ ‘ਤੇ ਰਣਵੀਰ ਸਿੰਘ ਪਹੁੰਚੇ ਧਰਮਸ਼ਾਲਾ, ਤਸਵੀਰਾਂ ਆਈਆਂ ਸਾਹਮਣੇ

ਫਿਲਮ ਇੰਡਸਟਰੀ ‘ਚ ਕਾਫੀ ਘੱਟ ਸਮੇਂ ‘ਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਸਭ ਨੂੰ ਦਿਵਾਨਾ ਬਣਾ ਚੁੱਕੇ ਰਣਵੀਰ ਸਿੰਘ ਜਲਦ ਹੀ ਫਿਲਮ ’83’ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਉਹ ਸਾਬਕਾ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ। ਰਣਵੀਰ ਦੇ ਫੈਨਜ਼ ਨੂੰ ਵੀ ਉਹਨਾਂ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ ‘ਚ ਉਹ ਇਸ ਫਿਲਮ ਦੀ ਕਾਸਟ ਦੇ ਨਾਲ ਧਰਮਸ਼ਾਲਾ ਪਹੁੰਚੇ ਅਤੇ ਉਹਨਾਂ ਨੇ ਉੱਥੋਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬੀ ਕਲਾਕਾਰ ਵੀ ਬਾਲੀਵੁੱਡ ‘ਚ ਮੱਲਾਂ ਮਾਰ ਰਹੇ ਹਨ। ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ’83’ ਜਿਸ ‘ਚ ਐਮੀ ਵਿਰਕ ਅਤੇ ਹਾਰਡੀ ਸੰਧੂ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਜੋ ਤਸਵੀਰਾਂ ਵਾਇਰਲ ਹੋਈਆਂ ਹਨ ਉਹਨਾਂ ‘ਚ ਐਮੀ ਵਿਰਕ ਸਮੇਤ ਰਣਵੀਰ ਸਿੰਘ ਅਤੇ ਫਿਲਮ ਦੇ ਸਾਰੇ ਸਟਾਰ ‘ਚ ਮਸਤੀ ਕਰਦੇ ਹੋਏ ਨਜ਼ਰ ਆਏ ਹਨ।

’83’ ਫਿਲਮ ਭਾਰਤ ਦੀ ਸਭ ਤੋਂ ਵੱਡੀ ਸਪੋਰਟਜ਼ ਫਿਲਮ ਹੋਣ ਵਾਲੀ ਹੈ ਜੋ ਭਾਰਤੀ ਕ੍ਰਿਕਟ ਟੀਮ ਵੱਲੋਂ 1983 ‘ਚ ਜਿੱਤੇ ਵਰਲਡ ਕੱਪ ਦੀ ਕਹਾਣੀ ਨੂੰ ਮੁੜ ਪਰਦੇ ‘ਤੇ ਦੁਹਰਾਉਂਣ ਜਾ ਰਹੀ ਹੈ। ਇਹ ਫਿਲਮ 10 ਅਪ੍ਰੈਲ 2020 ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਐਮੀ ਵਿਰਕ ਖਿਡਾਰੀ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ ਅਤੇ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਖਿਡਾਰੀ ਮਦਨ ਲਾਲ ਦਾ ਕਿਰਦਾਰ ਨਿਭਾ ਰਹੇ ਹਨ।

ਉੱਥੇ ਹੀ ਰਣਵੀਰ ਸਿੰਘ ਟੀਮ ਦੇ ਕੈਪਟਨ ਹੋਣਗੇ ਮਤਲਬ ਕਿ ਕਪਿਲ ਦੇਵ ਦੇ ਰੂਪ ‘ਚ ਨਜ਼ਰ ਆਉਣਗੇ।
ਨਾਲ ਹੀ ਤੁਹਾਨੂਮ ਦਸ ਦੇਈਏ ਕਿ ਇਸ ਫਿਲਮ ਦਾ ਡਾਇਰੈਕਸ਼ਨ ਕਬੀਰ ਖਾਨ ਵੱਲੋਂ ਕੀਤਾ ਜਾ ਰਿਹਾ ਹੈ। ਦਹਿਰਾਦੂਨ ਵਿਖੇ ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

ਐਮੀ ਵਿਰਕ ਨੇ ਵੀ ਇਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਐਮੀ ਵਿਰਕ ਅਜੇ ਦੇਵਗਨ ਨਾਲ ਵੀ ਸਕਰੀਨ ਸ਼ੇਅਰ ਕਰਦੇ ਜਲਦ ਨਜ਼ਰ ਆਉਣਗੇ।

ਅਜੇ ਦੇਵਗਨ ਨਾਲ ਐਮੀ ਵਿਰਕ ਭੁਜ : ਦ ਪ੍ਰਾਈਡ ਆਫ ਇੰਡੀਆ ਫਿਲਮ ‘ਚ ਫਾਈਟਰ ਪਾਇਲਟ ਦਾ ਰੋਲ ਨਿਭਾਉਣ ਵਾਲੇ ਹਨ। ਇਹ ਫਿਲਮ ਵੀ ਸੱਚੀ ਘਟਨਾ ‘ਤੇ ਅਧਾਰਿਤ ਹੈ।

Share Button

Leave a Reply

Your email address will not be published. Required fields are marked *

%d bloggers like this: