Fri. May 24th, 2019

ਐਮਾਜ਼ੋਨ ਦੇ ਮਾਲਕ ਲੈ ਰਹੇ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ

ਐਮਾਜ਼ੋਨ ਦੇ ਮਾਲਕ ਲੈ ਰਹੇ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ

ਵਾਸ਼ਿੰਗਟਨ : ਹੁਣ ਤਕ ਤੁਸੀਂ ਤਲਾਕ ਕਾਰਨ ਪਤਨੀ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਬਾਰੇ ਲੱਖ, ਦੋ ਲੱਖ, ਕਰੋੜ ਬਾਰੇ ਹੀ ਸੁਣਿਆ ਹੋਵੇਗਾ ਪਰ ਜੇਕਰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦੇ ਰਿਹਾ ਹੋਵੇ ਤਾਂ ਇਹ ਰਾਸ਼ੀ ਕਿੰਨੀ ਹੋਵੇਗੀ? ਜੀ ਹਾਂ, ਇਹ ਰਾਸ਼ੀ ਲੱਖ, ਦੋ ਲੱਖ, ਕਰੋੜ ਨਹੀਂ, ਬਲਕਿ ਕਰੀਬ ਸਵਾ ਚਾਰ ਲੱਖ ਕਰੋੜ ਰੁਪਏ (60 ਬਿਲੀਅਨ ਡਾਲਰ) ਦੀ ਹੋਵੇਗੀ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਆਪਣੀ ਪਤਨੀ ਮੈਕੇਨਜ਼ੀ ਤੋਂ ਤਲਾਕ ਲੈਣ ਜਾ ਰਹੇ ਹਨ। ਤਲਾਕ ਦੀ ਪੂਰੀ ਪ੫ਕਿਰਿਆ ਅਮਰੀਕਾ ਦੇ ਵਾਸ਼ਿੰਗਟਨ ‘ਚ ਹੋਵੇਗੀ। ਉਨ੍ਹਾਂ ਦਾ ਤਲਾਕ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ ਹੋਵੇਗਾ ਜਿਸ ‘ਚ ਜੈਫ ਨੂੰ ਆਪਣੀ ਕੁੱਲ ਜਾਇਦਾਦ ਲਗਪਗ 9.5 ਲੱਖ ਕਰੋੜ ਰੁਪਏ (137 ਬਿਲੀਅਨ ਡਾਲਰ) ‘ਚੋਂ ਅੱਧੀ ਜਾਇਦਾਦ ਪਤਨੀ ਨੂੰ ਦੇਣੀ ਪਵੇਗੀ। ਐਮਾਜ਼ੋਨ ਤੋਂ ਇਲਾਵਾ ਵੀ ਜੈਫ ਦੀਆਂ ਕਈ ਕੰਪਨੀਆਂ ਹਨ ਜਿਨ੍ਹਾਂ ‘ਚੋਂ ਇਕ ਸਪੇਸ ਏਜੰਸੀ ਬਲੂ ਓਰੀਜਨ ਵੀ ਹੈ। ਅਮਰੀਕਾ ਦੇ ਬਹੁ ਪ੍ਰਸਾਰਤ ਅਖ਼ਬਾਰ ਦਾ ਵਾਸ਼ਿੰਗਟਨ ਟਾਈਮਜ਼ ਦੇ ਮਾਲਕ ਵੀ ਜੈਫ ਹਨ।

Leave a Reply

Your email address will not be published. Required fields are marked *

%d bloggers like this: