ਐਮਬੀਏ ਪਾਸ ਜੋੜੇ ਨੇ ਸਾਦਾ ਢੰਗ ਨਾਲ ਵਿਆਹ ਕਰਵਾ ਕੇ ਵਾਹ–ਵਾਹ ਖੱਟੀ

ss1

ਐਮਬੀਏ ਪਾਸ ਜੋੜੇ ਨੇ ਸਾਦਾ ਢੰਗ ਨਾਲ ਵਿਆਹ ਕਰਵਾ ਕੇ ਵਾਹ–ਵਾਹ ਖੱਟੀ

ਐਮਬੀਏ ਪਾਸ ਜੋੜੇ ਨੇ ਸਾਦਾ ਢੰਗ ਨਾਲ ਵਿਆਹ ਕਰਵਾ ਕੇ ਵਾਹ–ਵਾਹ ਖੱਟੀਨਜ਼ਦੀਕੀ ਪਿੰਡ ਘਟੌਰ ਵਿਖੇ ਬੀਤੇ ਕੱਲ ਇਕ ਪੜ੍ਹੇ–ਲਿਖੇ ਨੌਜਵਾਨ ਜੋੜੇ ਨੇ ਲੜਕੀ ਦੇ ਘਰ ਵਿਚ ਹੀ ਬੇਹੱਦ ਸਾਦੇ ਢੰਗ ਨਾਲ ਵਿਆਹ ਕਰਵਾ ਕੇ ਜਿੱਥੇ ਸਮਾਜ ਦੇ ਸਿਆਣੇ ਲੋਕਾਂ ਦੀ ਵਾਹ-ਵਾਹ ਖੱਟੀ ਹੈ, ਉਥੇ ਨਾਲ ਹੀ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਦੇ ਖਰਚ ਨੂੰ ਬਚਾ ਕੇ ਨਵੀਂ ਪੀੜ੍ਹੀ ਵਾਸਤੇ ਇਕ ਪ੍ਰੇਰਣਾ ਸਰੋਤ ਵੀ ਬਣੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ”ਨਵੀਂ ਸੋਚ-ਨਵੀਂ ਪੁਲਾਂਘ” ਦੇ ਮੈਂਬਰ ਸੁਖਵਿੰਦਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਪਿੰਡ ਘਟੌਰ ਦੇ ਗੁਰਸ਼ਰਨ ਸਿੰਘ ਬਾਠ ਦਾ ਪਰਿਵਾਰ ਪਹਿਲਾਂ ਵੀ ਸੰਸਥਾ ਵੱਲੋਂ ਸ਼ੁਰੂ ਕੀਤੇ ਸਮਾਜ ਸੁਧਾਰ ਲਹਿਰ ਨੂੰ ਸਹਿਯੋਗ ਦਿੰਦਾ ਰਿਹਾ ਹੈ। ਇਸ ਪਰਿਵਾਰ ਨੇ ਪਹਿਲਾਂ ਵੀ ਆਪਣੀ ਲੜਕੀ ਦਾ ਵਿਆਹ ਸਾਦਾ ਰਸਮਾਂ ਨਾਲ ਕਰਕੇ ਨਵੀਂ ਪਿਰਤ ਪਾਈ ਸੀ। ਹੁਣ ਇਕ ਵਾਰ ਫਿਰ ਇਸ ਪਰਿਵਾਰ ਦੀ ਲੜਕੀ ਜਸਵੀਰ ਕੌਰ ਦਾ ਵਿਆਹ ਵਿਵੇਕ ਸਿੰਘ ਨਾਲ ਬੇਹੱਦ ਹੀ ਘੱਟ ਖਰਚ ਚ ਘਰ ਵਿਚ ਹੀ ਸਾਦਾ ਢੰਗ ਨਾਲ ਹੋਇਆ ਹੈ। ਅੱਜ ਦੇ ਜ਼ਮਾਨੇ ਚ ਜਦੋਂ ਲੋਕ ਦਿਖਾਵੇ ਦੀ ਹੋੜ੍ਹ ਵਿਚ ਮੈਰਿਜ ਪੈਲੇਸਾਂ ਆਦਿ ਚ ਲੱਖਾਂ ਰੁਪਏ ਰੋੜ ਦਿੰਦੇ ਹਨ, ਇਸ ਤਰਾਂ ਵਿਆਹ ਕਰਨਾ ਸਰਾਹੁਣਯੋਗ ਹੈ, ਤਾਂ ਜੋ ਸਮਾਜ ਦੇ ਹੋਰ ਲੋਕ ਵੀ ਇਸ ਪਾਸੇ ਵੱਲ ਕਦਮ ਵਧਾਉਣ। ਇਨਾਂ ਦੋਵਾਂ ਪਰਿਵਾਰਾਂ ਅਤੇ ਲੜਕਾ-ਲੜਕੀ ਨੇ ”ਨਵੀਂ ਸੋਚ-ਨਵੀਂ ਪੁਲਾਂਘ” ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸੰਸਥਾ ਨੂੰ ਸਹਿਯੋਗ ਦੇ ਕੇ ਮਾਣ ਵਧਾਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਉਕਤ ਲੜਕਾ ਤੇ ਲੜਕੀ ਐਮਬੀਏ ਪਾਸ ਹਨ ਤੇ ਦੋਵੇਂ ਬਹੁਰਾਸ਼ਟਰੀ ਕੰਪਨੀਆਂ ਚ ਲੱਖਾਂ ਰੁਪਏ ਦੇ ਤਨਖਾਹ ਪੈਕੇਜ ‘ਤੇ ਕੰਮ ਕਰਦੇ ਹਨ। ਘਰ ਵਿਚ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਗੁਰਮਤਿ ਅਨੂਸਾਰ ਨਿਭਾਈਆਂ ਗਈਆਂ ਅਤੇ ਬਰਾਤ ਵਿਚ ਸਿਰਫ ਸੱਤ ਲੋਕ ਹੀ ਆਏ ਸਨ। ਜ਼ਿਕਰਯੋਗ ਹੈ ਕਿ ਲੜਕੀ ਦੇ ਪਿਤਾ ਗੁਰਸ਼ਰਨ ਸਿੰਘ ਨੂੰ ਪਹਿਲਾਂ ਵੀ ਆਪਣੀ ਦੂਜੀ ਲੜਕੀ ਦਾ ਅਜਿਹੇ ਹੀ ਸਾਦਾ ਢੰਗ ਨਾਲ ਵਿਆਹ ਕਰਨ ਕਰਕੇ ਮੋਹਾਲੀ ਜ਼ਿਲਾ ਪ੍ਰਸ਼ਾਸਨ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ।

Share Button

Leave a Reply

Your email address will not be published. Required fields are marked *