Thu. Feb 27th, 2020

ਐਪਲ ਨੇ ਆਈਫੋਨ 11 ਸੀਰੀਜ਼ ਦੇ ਲਾਂਚ ਕੀਤੇ ਤਿੰਨ ਆਈਫੋਨ

ਐਪਲ ਨੇ ਆਈਫੋਨ 11 ਸੀਰੀਜ਼ ਦੇ ਲਾਂਚ ਕੀਤੇ ਤਿੰਨ ਆਈਫੋਨ

ਦੁਨੀਆ ਭਰ ਦੇ ਤਕਨੀਕੀ ਉਪਭੋਗਤਾ ਸਾਲ ਭਰ ਤੋਂ ਜਿਸ ਸਮੇਂ ਦੀ ਉਡੀਕ ਕਰ ਰਹੇ ਸਨ, ਅੰਤ ’ਚ ਉਹ ਸਮਾਂ ਆ ਹੀ ਗਿਆ। ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੀ ਨਵੀਂ ਸੀਰੀਜ਼ ਆਈਫੋਨ 11 ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਆਪਣੇ ਅਮਰੀਕਾ ਦੇ ਕੈਲੇਫ਼ੋਰਨੀਆ ਵਿਖੇ ਕਿਊਪਰਟਿਨੋ ਚ ਸਥਿਤ ਹੈੱਡਕੁਆਰਟਰ ਤੋਂ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੀ ਘੁੰਢ ਚੁਕਾਈ ਕੀਤੀ।

ਕੰਪਨੀ ਨੇ ਐਪਲ ਆਈਫੋਨ 11 ਦੀ ਕੀਮਤ 699 ਡਾਲਰ (50,244 ਰੁਪਏ) ਰੱਖੀ ਹੈ। ਇਹ ਆਈਫੋਨ 6.1 ਇੰਚ ਦੀ ਡਿਸਪਲੇਅ ਦੇ ਨਾਲ ਆਇਆ ਹੈ। ਇਸ ਫੋਨ ‘ਚ ਆਈਓਐਸ 13 ਹੈ ਤੇ ਇਹ ਏ 13 ਬਾਇਓਨਿਕ ਪ੍ਰੋਸੈਸਰ ‘ਤੇ ਅਧਾਰਤ ਹੈ। ਕੰਪਨੀ ਨੇ ਇਸ ਚ ਡੋਲਬੀ ਐਟਮਸ ਸਪੋਰਟ ਦਿੱਤਾ ਹੈ।

ਫੋਨ ‘ਚ ਡਿਊਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ। ਉਥੇ ਹੀ, ਫੋਨ ਚ ਇੱਕ ਡੈਡੀਕੇਟਿਡ ਨਾਈਟ ਮੋਡ ਦਿੱਤਾ ਗਿਆ ਹੈ। ਕੈਮਰੇ ਨਾਲ ਉਪਭੋਗਤਾ 4K ਵੀਡਿਓ ਰਿਕਾਰਡ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਆਈਫੋਨ 11 ਚ ਬੈਟਰੀ ਦੀ ਉਮਰ ਵੀ ਪਿਛਲੇ ਫੋਨ ਨਾਲੋਂ ਵਧੀਆ ਹੈ।

ਇਸ ਤੋਂ ਇਲਾਵਾ ਐਪਲ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੀ ਗੱਲ ਕਰੀਏ ਤਾਂ ਇਹ ਵੀ ਆਈਓਐਸ 13 ‘ਤੇ ਵੀ ਕੰਮ ਕਰਦੇ ਹਨ ਤੇ ਤਾਜ਼ਾ ਏ13 ਬਾਇਓਨਿਕ ਪ੍ਰੋਸੈਸਰ ‘ਤੇ ਚਲਦੇ ਹਨ। ਆਈਫੋਨ 11 ਪ੍ਰੋ ‘ਚ 5.8 ਇੰਚ ਦੀ ਓਐਲਈਡੀ ਡਿਸਪਲੇਅ ਦਿੱਤੀ ਗਈ ਹੈ।

ਦੂਜੇ ਪਾਸੇ ਆਈਫੋਨ 11 ਪ੍ਰੋ ਮੈਕਸ ਦੀ ਸਕ੍ਰੀਨ 6.5 ਇੰਚ ਓ.ਐਲ.ਈ.ਡੀ ਹੋਵੇਗੀ। ਦੋਨੋ ਸਮਾਰਟਫੋਨ ਚ ਡੌਲਬੀ ਵਿਜ਼ਨ ਦਿੱਤਾ ਗਿਆ ਹੈ। ਦੋਵੇਂ ਆਈਫੋਨ ਟ੍ਰਿਪਲ ਰੀਅਰ ਕੈਮਰੇ ਨਾਲ ਲਾਂਚ ਕੀਤੇ ਗਏ ਹਨ। ਤੀਜਾ ਸੈਂਸਰ 12 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਹੋਵੇਗਾ।

ਕੰਪਨੀ ਨੇ ਦਾਅਵਾ ਕੀਤਾ ਹੈ ਕਿ ਆਈਫੋਨ 11 ਪ੍ਰੋ ਚ ਆਈਫੋਨ ਐਕਸਐਸ ਦੇ ਮੁਕਾਬਲੇ 4 ਘੰਟੇ ਦੀ ਵਾਧੂ ਬੈਟਰੀ ਦੀ ਉਮਰ ਹੋਵੇਗੀ। ਇਸ ਤੋਂ ਇਲਾਵਾ ਆਈਫੋਨ ਪ੍ਰੋ ਮੈਕਸ ਦੀ 5 ਘੰਟੇ ਦੀ ਵਾਧੂ ਬੈਟਰੀ ਦੀ ਉਮਰ ਦਿੱਤੀ ਗਈ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: