Thu. Jul 18th, 2019

ਐਪਲ ਕਲਾਸਿਜ਼ ਐਂਡ ਕੈਰੀਅਰ ਗਾਈਡੈਂਸ ਸੈੱਲ ਬਰੇਟਾ ਵੱਲੋਂ ਸਿੱਖਿਆ ਸੰਬੰਧਿਤ ਸੈਮੀਨਾਰ ਸ਼ੁਰੂ

ਐਪਲ ਕਲਾਸਿਜ਼ ਐਂਡ ਕੈਰੀਅਰ ਗਾਈਡੈਂਸ ਸੈੱਲ ਬਰੇਟਾ ਵੱਲੋਂ ਸਿੱਖਿਆ ਸੰਬੰਧਿਤ ਸੈਮੀਨਾਰ ਸ਼ੁਰੂ
ਸਕੂਲਾਂ, ਕਾਲਜਾਂ ਅਤੇ ਸਿੱਖਿਅਕ ਸੰਸਥਾਵਾਂ ਨੂੰ ਭੇਂਟ ਕੀਤੇ ਜਾ ਰਹੇ ਹਨ ਕੈਰੀਅਰ ਚਾਰਟ

ਬਰੇਟਾ 20 ਦਸੰਬਰ (ਦੀਪ): ਸਥਾਨਕ ਸ਼ਹਿਰ ਦੀ ਮਸ਼ਹੂਰ ਵਿੱਦਿਅਕ ਸੰਸਥਾ ਐਪਲ ਕਲਾਸਿਜ਼ ਐਂਡ ਕੈਰੀਅਰ ਗਾਈਡੈਂਸ ਸੈੱਲ ਬਰੇਟਾ ਵੱਲੋਂ ਸਿੱਖਿਆ ਨਾਲ ਸੰਬੰਧਤ ਰੋਜ਼ਾਨਾ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਸਕੂਲਾਂ, ਕਾਲਜਾਂ ਨੂੰ ਸੰਸਥਾ ਦੁਆਰਾ ਤਿਆਰ ਕੀਤੇ ਕੈਰੀਅਰ ਚਾਰਟ ਭੇਂਟ ਕੀਤੇ ਜਾ ਰਹੇ ਹਨ।ਜਿਸ ਵਿੱਚ ਵਿਦਿਆਰਥੀਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਚੱਲ ਰਹੀਆਂ ਸਕੀਮਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ। ਸੰਸਥਾ ਦੇ ਐਮ. ਡੀ. ਅਨਮੋਲ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗੇ ਦੀ ਪੜ੍ਹਾਈ ਜਾਂ ਨੌਕਰੀ ਦੀ ਚੋਣ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਰੋਜ਼ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਮਾਹਿਰ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਗਾਈਡ ਕੀਤਾ ਜਾ ਰਿਹਾ ਹੈ।
ਵਿਦਿਆਰਥੀਆਂ ਨੂੰ ਆਪਣੇ ਭਵਿੱਖ ਵਿੱਚ ਆਉਣ ਵਾਲੀਆਂ ਰੁਜ਼ਗਾਰ ਸੰਬੰਧੀ ਸਮੱਸਿਆਵਾ ਨੂੰ ਸਹੀ ਤਰੀਕੇ ਨਾਲ ਹੱਲ ਕਰਨ ਲਈ ਗਾਈਂਡ ਅਤੇ ਭਾਰਤ ਸਰਕਾਰ ਦੁਆਰਾ ਸਮੇਂ-ਸਮੇਂ ਤੇ ਚਲਾਏ ਜਾਂਦੇ ਕਿੱਤਾ ਮੁਖੀ ਕੋਰਸ ਕੰਮਾਂ ਸੰਬੰਧੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾਹੈ।
ਇਹ ਸੰਸਥਾ ਵਿਦਿਆਰਥੀਆਂ ਨੂੰ ਉਹਨਾਂ ਦੇ ਹੁਨਰ ਅਨੁਸਾਰ ਭਾਰਤ ਦੇ ਕਿਸੇ ਵੀ ਵਧੀਆ ਕਾਲਜ ਵਿੱਚ ਘੱਟੋਂ-ਘੱਟ ਫੀਸਾਂ ‘ਤੇ ਦਾਖਲੇ ਕਰਵਾਉਣ ਲਈ ਹਰ ਇੱਕ ਸੰਭਵ ਯਤਨ ਕਰਦੀ ਹੈ। ਮੌਜੂਦਾ ਪੰਜਾਬ ਦੀ ਹਾਲਤ ਨੂੰ ਦੇਖਦੇ ਹੋਏ ਇਸ ਸੰਸਥਾਂ ਨੇ ਇੱਕ ਨਵਾਂ ਉਪਰਾਲਾ ਕੀਤਾ ਹੈ ਜਿਸ ਵਿੱਚ ਕਰਜੇ ਦੀ ਮਾਰ ਹੇਠ ਖ਼ੁਦਕੁਸ਼ੀ ਕਰ ਚੁੱਕੇ ਮਾਤਾ-ਪਿਤਾ ਅਤੇ ਆਰਥਿਕ ਤੌਰ ਤੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾਈ ਲਈ ਵਿਸ਼ੇਸ ਸਹੂਲਤਾਵਾਂ ਮੁਹੱਈਆਂ ਕਰਵਾਈਆਂ ਜਾਣਗੀਆ।

Leave a Reply

Your email address will not be published. Required fields are marked *

%d bloggers like this: