Fri. Oct 18th, 2019

ਐਨ.ਸੀ.ਬੀ ਦੀ ਪੰਜਾਬ ਅੰਦਰ ਪਹਿਲੀ ਵੱਡੀ ਕਾਰਵਾਈ – 23 ਕਿੱਲੋ ਚਰਸ ਬਰਾਮਦ

ਐਨ.ਸੀ.ਬੀ ਦੀ ਪੰਜਾਬ ਅੰਦਰ ਪਹਿਲੀ ਵੱਡੀ ਕਾਰਵਾਈ – 23 ਕਿੱਲੋ ਚਰਸ ਬਰਾਮਦ

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਵਿੱਚੋਂਂ ਨਸ਼ਾ ਖ਼ਤਮ ਕਰਨ ਦੇ ਮਕਸਦ ਨਾਲ ਤਿਆਰ ਕੀਤੀ ਗਈ ਐਨਸੀਬੀ (ਨਾਰਕੋਟਿਕ ਕੰਟਰੋਲ ਬਿਉਰੋ) ਵੱਲੋਂ ਸੂਬੇ ਵਿੱਚ ਨਸ਼ਾ ਖ਼ਤਮ ਕਰਨ ਦੀ ਕਵਾਇਦ ਨੂੰ ਅਮਲ ਵਿੱਚ ਲਿਆਉਂਦਿਆਂ ਪਠਾਨਕੋਟ ਵਿਖੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ ਐਨਸੀਬੀ ਅਤੇ ਪਠਾਨਕੋਟ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਕਸ਼ਮੀਰ ਤੋਂ ਪੰਜਾਬ ਲਿਆਂਦੀ ਜਾ ਰਹੀ 23 ਕਿੱਲੋ ਚਰਸ ਬਰਾਮਦ ਕੀਤੀ ਗਈ ਹੈ।

ਐਸਐਸਪੀ ਪਠਾਨਕੋਟ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਦੇ ਅਧਾਰ ਤੇ ਇੱਕ ਦਿੱਲੀ ਨੰਬਰ ਗੱਡੀ ਨੂੰ ਕਾਬੂ ਕਰ ਕੇ ਉਸ ਵਿੱਚੋਂ 41 ਪੈਕਟਾਂ ‘ਚ ਬੰਦ ਕਰ ਕੇ ਲੁਕਾਈ ਗਈ 23 ਕਿੱਲੋ ਚਰਸ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਨਸ਼ੇ ਦੀ ਖੇਪ ਕਸ਼ਮੀਰ ਦੇ ਅਨੰਤਨਾਗ ਤੋਂ ਪੰਜਾਬ ਵੱਲ ਲੈ ਜਾਈ ਜਾ ਰਹੀ ਸੀ ਜਿਸ ਨੂੰ ਰਸਤੇ ਵਿੱਚ ਹੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਨੂੰ ਕਾਬੂ ਕਰ ਕੇ ਉਸ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜਿਸ ਦੌਰਾਨ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *

%d bloggers like this: