ਐਨ.ਸੀ.ਈ.ਆਰ.ਟੀ ਦੀ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ: ਕੇਂਦਰ ਨੇ 27% ਓ.ਬੀ.ਸੀ. ਵਿਦਿਆਰਥੀਆਂ ਲਈ ਰਿਜ਼ਰਵੇਸ਼ਨ ਨੂੰ ਪ੍ਰਵਾਨਗੀ ਦਿੱਤੀ: ਵਿਜੈ ਗਰਗ

ਐਨ.ਸੀ.ਈ.ਆਰ.ਟੀ ਦੀ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ: ਕੇਂਦਰ ਨੇ 27% ਓ.ਬੀ.ਸੀ. ਵਿਦਿਆਰਥੀਆਂ ਲਈ ਰਿਜ਼ਰਵੇਸ਼ਨ ਨੂੰ ਪ੍ਰਵਾਨਗੀ ਦਿੱਤੀ: ਵਿਜੈ ਗਰਗ

ਮਲੋਟ (ਆਰਤੀ ਕਮਲ): ਵਿਜੈ ਗਰਗ ਪ੍ਰਿੰਸੀਪਲ ਨੇ ਦੱਸਿਆ ਕਿ ਮਨੁੱਖੀ ਸਰੋਤ ਅਤੇ ਵਿਕਾਸ ਮੰਤਰੀ ਪ੍ਰਕਾਸ਼ ਜਾਵਦੇਕਰ ਨੇ ਮੰਗਲਵਾਰ ਨੂੰ ਐੱਨ.ਸੀ.ਆਰ.ਟੀ. ਦੇ ਦੂਜੇ ਪਛੜੇ ਵਰਗਾਂ 27% (ਓ ਬੀ ਸੀ) ਦੇ ਵਿਦਿਆਰਥੀਆਂ ਲਈ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ਲਈ ਰਿਜ਼ਰਵੇਸ਼ਨ ਦੀ ਮਨਜ਼ੂਰੀ ਦਿੱਤੀ।
ਮਨੁੱਖੀ ਸੋਮਿਆਂ ਦੇ ਵਿਕਾਸ ਮੰਤਰੀ ਨੇ ਜਾਣਕਾਰੀ ਸਾਂਝੀ ਕਰਨ ਲਈ ਟਵਿੱਟਰ ‘ਤੇ ਗੱਲ ਸਾਂਝੀ ਕੀਤੀ।
ਕੌਮੀ ਪ੍ਰਤਿਭਾ ਖੋਜ ਪ੍ਰੀਖਿਆ (ਐਨਟੀਐਸਈ) ਦੇ ਦੂਜੇ ਪੜਾਅ (ਕੌਮੀ ਪੱਧਰ) ਵਿੱਚ ਹੁਣ ਓ.ਬੀ.ਸੀ ਦੇ27% ਕੋਟੇ ਸ਼ਾਮਲ ਹੋਣਗੇ, ਜੋ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਐਸਸੀ, ਐਸਟੀ ਅਤੇ ਪੀ ਐਚ ਦੇ ਵਿਦਿਆਰਥੀਆਂ ਲਈ ਰਾਖਵਾਂ ਹੈ।
ਰਿਜ਼ਰਵੇਸ਼ਨ 2019 ਤੋਂ ਪ੍ਰਭਾਵੀ ਹੋਵੇਗੀ ਕਿਉਂਕਿ ਐਨਟੀਐਸੲਈ 2018 ਲਈ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।
ਸਕਾਲਰਸ਼ਿਪ ਦੀ ਰਕਮ ਨੂੰ ਵੀ ਯੂਜੀ ਅਤੇ ਪੀ.ਜੀ. ਵਿਦਿਆਰਥੀਆਂ ਲਈ , 2000 ਰੁਪਏ ਅਤੇ 11ਵੀ,12ਵੀ 1250 ਲਈ ਵਧਾ ਦਿੱਤਾ ਗਈ ਸੀ। ਪਰ ਇਹ ਹੁਣ ਸਕਾਲਰਸ਼ਿਪ 2019 ਵਿਚ ਵਧਾ ਕੇ 5000 ਰੁਪਏ ਕਰਨ ਦੀ ਤਜਵੀਜ ਹੈ।ਅਤੇ 1000 ਸਕਾਲਰਸ਼ਿਪ ਨੂੰ ਵਧਾ ਕੇ 2000 ਵਿਦਿਆਰਥੀਆ ਨੂੰ ਸਕਾਲਰਸ਼ਿਪ ਦੇਣ ਦੀ ਤਜਵੀਜ ਹੈ।

Share Button

Leave a Reply

Your email address will not be published. Required fields are marked *

%d bloggers like this: