Mon. Aug 19th, 2019

ਐਨ. ਜੀ. ਟੀ ਵਲੋਂ ਪਾਣੀਪਤ ਦੀ ਆਈ. ਓ. ਸੀ. ਐਲ ਰਿਫਾਇਨਰੀ ਤੇ 17.31 ਕਰੋੜ ਦਾ ਜੁਰਮਾਨਾ

ਐਨ. ਜੀ. ਟੀ ਵਲੋਂ ਪਾਣੀਪਤ ਦੀ ਆਈ. ਓ. ਸੀ. ਐਲ ਰਿਫਾਇਨਰੀ ਤੇ 17.31 ਕਰੋੜ ਦਾ ਜੁਰਮਾਨਾ

ਆਈ. ਓ. ਸੀ. ਐਲ ਦੀ ਪਾਣੀਪਤ ਰਿਫਾਇਨਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੇ ਸਖਤ ਰੁਖ ਅਪਣਾਉਂਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ(ਐਨ ਜੀ ਟੀ) ਨੇ ਰਿਫਾਇਨਰੀ ਤੇ 17.31 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ| ਰਿਫਾਇਨਰੀ’ਤੇ ਪਾਣੀਪਤ ਦੇ ਪਿੰਡ ਸੁਤਾਨਾ, ਦਦਲਾਨਾ ਅਤੇ ਨਿਊ ਬੋਹਲੀ ਪਿੰਡ ਦੀ ਗ੍ਰੀਨ ਬੈਲਟ ਵਿੱਚ ਪ੍ਰਦੂਸ਼ਿਤ ਪਾਣੀ ਛੱਡਣ ਅਤੇ ਭੂਮੀ ਦਾ ਪਾਣੀ ਖਰਾਬ ਕਰਨ ਅਤੇ ਹਵਾ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲੱਗਾ ਹੈ|
ਐਨ. ਜੀ. ਟੀ ਨੇ ਇਹ ਫੈਸਲਾ ਡੀ. ਸੀ. ਸੁਮੇਧਾ ਕਟਾਰਿਆ, ਹਰਿਆਣਾ ਪ੍ਰਦੂਸ਼ਣ ਨਿਯੰਤਰਣ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਵਲੋਂ ਸੌਂਪੀ ਰਿਪੋਰਟ ਦੇ ਆਧਾਰ ਤੇ ਲਿਆ ਗਿਆ ਹੈ| ਐਨ ਜੀ ਟੀ ਨੇ ਰਿਫਾਇਨਰੀ ਨੂੰ ਜਲਦੀ ਤੋਂ ਜਲਦੀ ਆਪਣੀ ਵਿਵਸਥਾ ਸੁਧਾਰਨ ਲਈ ਵੀ ਸਖਤ ਨਿਰਦੇਸ਼ ਦਿੱਤੇ ਹਨ|
ਪਾਣੀਪਤ ਰਿਫਾਇਨਰੀ ਦੇ ਕੋਲ ਵਸੇ ਪਿੰਡ ਸੁਤਾਨਾ ਦੇ ਸਰਪੰਚ ਸੱਤਪਾਲ ਸਿੰਘ ਨੇ ਦੱਸਿਆ ਕਿ ਰਿਫਾਇਨਰੀ ਦੇ ਕਾਰਨ ਪਿੰਡ ਸੁਤਾਨਾ, ਦਦਲਾਨਾ ਅਤੇ ਨਿਊ ਬੋਹਲੀ ਪਿੰਡ ਦੇ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ | ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਰਿਫਾਇਨਰੀ ਪ੍ਰਸ਼ਾਸਨ ਕੋਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਦੀ ਸਹੀ ਵਿਵਸਥਾ ਨਹੀਂ ਹੈ| ਰਿਫਾਇਨਰੀ ਪ੍ਰਦੂਸ਼ਿਤ ਪਾਣੀ ਨੂੰ ਪੇਂਡੂ ਖੇਤਰ ਦੀ ਗ੍ਰੀਨ ਬੈਲਟ ਵਿੱਚ ਛੱਡਦੀ ਹੈ| ਇਸ ਕਾਰਨ ਹਜ਼ਾਰਾਂ ਦਰੱਖਤ-ਬੂਟੇ ਖਰਾਬ ਹੋ ਗਏ ਹਨ| ਉਨ੍ਹਾਂ ਨੇ 2018 ਵਿੱਚ ਨਿਊ ਬੋਹਲੀ ਅਤੇ ਦਦਲਾਨਾ ਪਿੰਡ ਦੇ ਸਰਪੰਚ ਦੇ ਨਾਲ ਮਿਲ ਕੇ ਪਿੰਡ ਦੀ ਸਮੱਸਿਆ ਦੱਸਦੇ ਹੋਏ ਪਾਣੀਪਤ ਪ੍ਰਸ਼ਾਸਨ ਵਿੱਚ ਰਿਫਾਇਨਰੀ ਦੀ ਕਾਰਗੁਜ਼ਾਰੀਆਂ ਦੀ ਲਿਖਤ ਵਿੱਚ ਸ਼ਿਕਾਇਤ ਦਿੱਤੀ ਸੀ| ਪਾਣੀ ਪ੍ਰਸ਼ਾਸਨ ਨੇ ਰਿਫਾਇਨਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ| ਇਸ ਨਾਲ ਰਿਫਾਇਨਰੀ ਪ੍ਰਸ਼ਾਸਨ ਦਾ ਹੌਸਲਾ ਹੋਰ ਵਧ ਗਿਆ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ| ਉਨ੍ਹਾਂ ਨੇ ਦੱਸਿਆ ਕਿ ਰਿਫਾਇਨਰੀ ਵਿੱਚੋਂ ਨਿਕਲਣ ਵਾਲਾ ਪ੍ਰਦੂਸ਼ਿਤ ਪਾਣੀ ਪੇਂਡੂ ਖੇਤਰ ਦੇ ਭੂ ਜਲ ਨੂੰ ਲਗਾਤਾਰ ਖਰਾਬ ਕਰ ਰਿਹਾ ਹੈ| ਆਸਪਾਸ ਦੇ ਪਿੰਡਾਂ ਵਿਚ ਚਮੜੀ ਅਤੇ ਸਾਹ ਦੇ ਰੋਗ ਫੈਲ ਰਹੇ ਹਨ| ਉਨ੍ਹਾਂ ਨੇ ਦੱਸਿਆ ਕਿ ਜਦੋਂ ਪਾਣੀਪਤ ਪ੍ਰਸ਼ਾਸਨ ਨੇ ਰਿਫਾਇਨਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਤਿੰਨਾਂ ਗ੍ਰਾਮ ਪੰਚਾਇਤਾਂ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਐਨ. ਜੀ. ਟੀ ਵਿਭਾਗ ਵਿੱਚ ਕੀਤੀ ਜਿਸ ਤੋਂ ਬਾਅਦ ਇਹ ਫੈਸਲਾ ਆਇਆ ਹੈ|

Leave a Reply

Your email address will not be published. Required fields are marked *

%d bloggers like this: