ਐਨ.ਐਸ.ਯੂ.ਆਈ. ਨੇ ਜਿੱਤੀਆਂ ਪੰਜਾਬ ਯੂਨੀਵਰਸਿਟੀ ਕੌਂਸਲ ਚੋਣਾਂ

ss1

ਐਨ.ਐਸ.ਯੂ.ਆਈ. ਨੇ ਜਿੱਤੀਆਂ ਪੰਜਾਬ ਯੂਨੀਵਰਸਿਟੀ ਕੌਂਸਲ ਚੋਣਾਂ

ਜਸ਼ਨ ਕੰਬੋਜ ਬਣੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੇ ਪ੍ਰਧਾਨ

ਕਰਨਵੀਰ ਰੰਧਾਵਾ ਬਣੇ ਜੋਇੰਟ ਸੈਕੇਟਰੀ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿੱਚ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਨੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ । ਐਨ.ਐਸ.ਯੂ.ਆਈ ਨੇ ਪ੍ਰਧਾਨ, ਵਾਈਸ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਤੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਜੁਆਇੰਟ ਸੈਕਟਰੀ ਦਾ ਅਹੁਦਾ ਪੁਸੂ ਤੇ ਸਹਿਯੋਗੀਆਂ ਦੇ ਖਾਤੇ ਚ ਚਲਾ ਗਿਆ ਹੈ । ਇਨ੍ਹਾਂ ਚੋਣਾਂ ਚ ਐਨ.ਐਸ.ਯੂ.ਆਈ ਦੇ ਜਸ਼ਨ ਕੰਬੋਜ ਪ੍ਰਧਾਨਗੀ ਦੇ ਅਹੁਦੇ ਤੇ ਕਾਬਿਜ ਹੋਏ ਹਨ ਜਿੰਨਾਂ ਨੇ ਆਪਣੇ ਵਿਰੋਧੀ ਐਸ ਐਫ ਐਸ ਦੀ ਹਸਨਪ੍ਰੀਤ ਕੌਰ ਨੂੰ 611 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਹੈ । ਜਸ਼ਨ ਕੰਬੋਜ ਨੂੰ 2801 ਵੋਟਾਂ ਮਿਲੀਆਂ ਹਨ ਜਦਕਿ ਹਸਨਪ੍ਰੀਤ ਕੌਰ ਨੂੰ 2190 ਵੋਟਾਂ ਹਾਸਿਲ ਹੋਈਆਂ ।
ਕਰਨਵੀਰ ਰੰਧਾਵਾ ਬਣੇ ਜੋਇੰਟ ਸੈਕੇਟਰੀ
ਵਾਈਸ ਪ੍ਰਧਾਨ ਦੇ ਅਹੁਦੇ ਤੇ ਐਨ.ਐਸ.ਯੂ.ਆਈ ਦੇ ਕਰਨਵੀਰ ਸਿੰਘ ਨੇ ਪੁਸੂ ਦੀ ਨਿਧੀ ਲਾਂਬਾਂ ਨੂੰ 1338 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ । ਕਰਨਵੀਰ ਨੂੰ 3758 ਵੋਟਾਂ ਮਿਲੀਆਂ ਜਦਕਿ ਨਿਧੀ ਨੂੰ 2420 ਵੋਟਾਂ ਹਾਸਿਲ ਹੋਈਆਂ । ਇਸੇ ਤਰਾਂ ਜਨਰਮ ਸਕੱਤਰ ਦੀ ਚੋਣ ਵਿੱਚ ਐਨ.ਐਸ.ਯੂ.ਆਈ ਦੀ ਵਾਨੀ ਸੂਦ ਨੇ 669 ਵੋਟਾਂ ਨਾਲ ਜਿੱਤ ਦਰਜ ਕੀਤੀ । ਵਾਨੀ ਨੂੰ 2965 ਵੋਟਾਂ ਮਿਲੀਆਂ ਜਦਕਿ ਮੁਕਾਬਲੇ ਵਿੱਚ ਪੁਸੂ ਦੇ ਸੂਰਜ ਦਹੀਆ ਨੂੰ 2296 ਵੋਟਾਂ ਹਾਸਿਲ ਹੋਈਆਂ ।
ਪੰਜਾਬ ਯੂਨੀਵਰਸਿਟੀ ਕੌਂਸਲ ਚੋਣਾਂ ਦੀ ਜੁਆਇੰਟ ਸੈਕਟਰੀ ਦੀ ਚੌਥੀ ਸੀਟ ਪੁਸੂ ਤੇ ਸਹਿਯੋਗੀ ਪਾਰਟੀਆਂ ਦੀ ਝੋਲੀ ਪਈ ਹੈ । ਿੲਸ ਸੀਟ ਲਈ ਪੁਸੂ ਦੇ ਕਰਨਵੀਰ ਰੰਧਾਵਾ ਨੇ ਐਨ.ਐਸ.ਯੂ.ਆਈ ਦੇ ਉਮੀਦਵਾਰ ਨੂੰ 375 ਵੋਟਾਂ ਦੇ ਫਰਕ ਨਾਲ ਹਰਾਇਆ ਹੈ ।

Share Button

Leave a Reply

Your email address will not be published. Required fields are marked *