ਐਨ.ਆਰ.ਆਈ ਸੁਰਿੰਦਰ ਨਿੱਜਰ ਨੂੰ ਸਪੀਕਰ ਰਾਣਾ ਕੇ.ਪੀ ਨੇ ਕੀਤਾ ਸਨਮਾਨਿਤ

ss1

ਐਨ.ਆਰ.ਆਈ ਸੁਰਿੰਦਰ ਨਿੱਜਰ ਨੂੰ ਸਪੀਕਰ ਰਾਣਾ ਕੇ.ਪੀ ਨੇ ਕੀਤਾ ਸਨਮਾਨਿਤ

ਨਿਊਯਾਰਕ/ਲੁਧਿਆਣਾ, 1 ਦਸੰਬਰ (ਰਾਜ ਗੋਗਨਾ)- ਵਿਦੇਸ਼ਾਂ ‘ਚ ਵੱਸਣ ਦੇ ਬਾਵਜੂਦ ਪੰਜਾਬ ਦੀ ਮਿੱਟੀ ਨੂੰ ਵੀ ਨਾ ਭੁੱਖਣ ਵਾਲੇ ਅਤੇ ਕਿਸੇ ਨਾ ਕਿਸੇ ਮੌਕੇ ਮਨੁੱਖਤਾ ਦੀ ਸੇਵਾ ‘ਚ ਆਪਣਾ ਯੋਗਦਾਨ ਦੇਣ ਵਾਲੇ ਐਨ.ਆਰ.ਆਈ ਸੁਰਿੰਦਰ ਸਿੰਘ ਨਿੱਜਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਬਾਰੇ ਪੰਜਾਬ ਵਿਧਾਨ ਸਭਾ ‘ਚ ਇਕ ਸਾਦਾ ਸਮਾਰੋਹ ਅਯੋਜਿਤ ਕੀਤਾ ਗਿਆ ਸੀ, ਜਿਥੇ ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਵੀ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਰਹੇ।
ਇਸ ਮੌਕੇ ਰਾਣਾ ਕੇ.ਪੀ ਨੇ ਕਿਹਾ ਕਿ ਯੂ.ਕੇ ‘ਚ ਰਹਿਣ ਵਾਲੇ ਸੁਰਿੰਦਰ ਸਿੰਘ ਨਿੱਜਰ ਨੇ ਸਮਾਜ ਸੇਵਾ ਨੂੰ ਆਪਣੇ ਜੀਵਨ ਦਾ ਟੀਚਾ ਬਣਾ ਕੇ ਪੰਜਾਬ ਨੂੰ ਮਾਣ ਦਿੱਤਾ ਹੈ। ਜਿਹੜੇ ਵਕਤ ਵਕਤ ‘ਤੇ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਹਰਿਆਣਾ, ਮਹਾਂਰਾਸ਼ਟਰ, ਯੂ.ਪੀ, ਦਿੱਲੀ ਆਦਿ ਸੂਬਿਆਂ ‘ਚ ਮੈਡੀਕਲ ਕੈਂਪ, ਪੜ੍ਹਾਈ, ਰਾਸ਼ਨ, ਆਪਦਾ ਸੇਵਾਵਾਂ ਵਰਗੇ ਕੰਮਾਂ ‘ਚ ਆਪਣਾ ਯੋਗਦਾਨ ਦਿੰਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਵਿਦੇਸ਼ਾਂ ‘ਚ ਜਾ ਕੇ ਉਥੋਂ ਦੇ ਹੋ ਜਾਂਦੇ ਹਨ, ਪਰ ਨਿੱਜਰ ਵਰਗੇ ਕੁਝ ਲੋਕ ਨਾ ਸਿਰਫ ਆਪਣੇ ਦੇਸ਼, ਸਗੋਂ ਵਿਦੇਸ਼ ‘ਚ ਵੀ ਸਮਾਜ ਸੇਵਾ ਨੂੰ ਆਪਣੇ ਜੀਵਨ ਦਾ ਟੀਚਾ ਬਣਾ ਕੇ ਮਨੁੱਖਤਾ ਦੀ ਸੇਵਾ ‘ਚ ਆਪਣਾ ਅਮਿਟ ਯੋਗਦਾਨ ਦਿੰਦੇ ਹਨ।
ਨਿੱਜਰ ਨੇ ਰਾਣਾ ਕੇ.ਪੀ ਦਾ ਉਨ੍ਹਾਂ ਨੂੰ ਦਿੱਤੇ ਸਨਮਾਨ ਲਈ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਇਨਸਾਨੀਅਤ ਦੀ ਸੇਵਾ ਨੂੰ ਉਹ ਸੱਭ ਤੋਂ ਵੱਡਾ ਫਰਜ਼ ਸਮਝਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਤੁਹਾਡਾ ਪੈਸਾ ਕਿਸੇ ਲੋੜਵੰਦ ਦੇ ਕੰਮ ਨਾ ਆ ਸਕੇ, ਤਾਂ ਉਸਦਾ ਕੋਈ ਫਾਇਦਾ ਨਹੀਂ ਹੈ ਅਤੇ ਇਸੇ ਸੋਚ ‘ਤੇ ਉਹ ਅੱਗੇ ਵੱਧ ਰਹੇ ਹਨ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਸਤਬੀਰ ਸਿੰਘ, ਤਜਿੰਦਰ ਸਿੰਘ, ਮਲਕੀਤ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ ਆਹਲੂਵਾਲੀਆ ਵੀ ਮੌਜ਼ੂਦ ਰਹੇ।

Share Button

Leave a Reply

Your email address will not be published. Required fields are marked *