ਐਨਕਾਊਂਟਰ ਦੌਰਾਨ ਝੜਪਾਂ : 1 ਬੱਚੇ ਦੀ ਮੌਤ, 25 ਜ਼ਖਮੀ

ਐਨਕਾਊਂਟਰ ਦੌਰਾਨ ਝੜਪਾਂ : 1 ਬੱਚੇ ਦੀ ਮੌਤ, 25 ਜ਼ਖਮੀ

ਸ਼੍ਰੀਨਗਰ, 3 ਮਈ: ਦੱਖਣੀ ਕਸ਼ਮੀਰ ਵਿੱਚ ਸ਼ੋਪੀਆਂ ਜ਼ਿਲੇ ਦੇ ਤੁਰਕਵਾਨਗਮ ਪਿੰਡ ਵਿੱਚ ਬੀਤੇ ਦਿਨੀਂ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਸਥਾਨਕ ਲੋਕਾਂ ਨੇ ਉਨ੍ਹਾਂ ਤੇ ਪਥਰਾਅ ਕੀਤਾ| ਪੱਥਰਬਾਜ਼ਾਂ ਨੂੰ ਪਿਛਾਂਹ ਧੱਕਣ ਲਈ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਇਕ ਬੱਚੇ ਦੀ ਮੌਤ ਹੋ ਗਈ ਜਦਕਿ 25 ਵਿਅਕਤੀ ਜ਼ਖਮੀ ਹੋ ਗਏ| ਜ਼ਖਮੀਆਂ ਵਿੱਚ ਇਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ| ਇਸ ਦੇ ਨਾਲ ਹੀ ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਜਾਰੀ ਹੈ| ਸੁਰੱਖਿਆਂ ਬਲਾਂ ਨੇ ਹਿਜ਼ਬੁਲ ਦੇ ਇਕ ਟੌਪ ਕਮਾਂਡਰ ਨੂੰ ਘੇਰ ਲਿਆ ਹੈ| ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ| ਸੂਤਰਾਂ ਅਨੁਸਾਰ ਸ਼ੋਪੀਆਂ ਐਨਕਾਊਂਟਰ ਵਿੱਚ ਸੁਰੱਖਿਆ ਬਲਾਂ ਨੇ ਜਿਸ ਹਿਜ਼ਬੁਲ ਦੇ ਟੌਪ ਕਮਾਂਡਰ ਨੂੰ ਘੇਰਾ ਪਾਇਆ ਹੋਇਆ ਹੈ ਉਸਦਾ ਨਾਂ ਜ਼ੀਨਤ ਉਲ ਇਸਲਾਮ ਹੈ| ਇਲਾਕੇ ਵਿੱਚ 2 ਤੋਂ 3 ਅੱਤਵਾਦੀਆਂ ਦੇ ਹੋਣ ਦੀ ਖਬਰ ਹੈ| ਅੱਤਵਾਦੀ ਇਕ ਘਰ ਵਿੱਚ ਲੁਕੇ ਹੋਏ ਹਨ| ਇਸੇ ਘਰ ਵਿੱਚ ਜ਼ੀਨਤ ਉਲ ਇਸਲਾਮ ਵੀ ਹੈ| ਸੁਰੱਖਿਆ ਬਲਾਂ ਦੀ ਕੋਸ਼ਿਸ਼ ਹੈ ਕਿ ਘਰ ਵਾਲਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ, ਇਸ ਲਈ ਆਪ੍ਰੇਸ਼ਨ ਵਿੱਚ ਸਾਵਧਾਨੀ ਵਰਤੀ ਜਾ ਰਹੀ ਹੈ|

Share Button

Leave a Reply

Your email address will not be published. Required fields are marked *

%d bloggers like this: