ਐਡਵੋਕੇਟ ਗੁਰਲਾਭ ਸਿੰਘ ਮਾਹਲ ਨੂੰ ਆਪ ਪਾਰਟੀ ਲੀਗਲ ਸੈਲ ਪੰਜਾਬ ਦਾ ਜੁਆਇੰਟ ਸਕੱਤਰ ਲਗਾਉਣ ਤੇ ਆਪ ਵਰਕਰਾਂ ਚ ਖੁਸ਼ੀ ਦਾ ਇਜਹਾਰ

ਐਡਵੋਕੇਟ ਗੁਰਲਾਭ ਸਿੰਘ ਮਾਹਲ ਨੂੰ ਆਪ ਪਾਰਟੀ ਲੀਗਲ ਸੈਲ ਪੰਜਾਬ ਦਾ ਜੁਆਇੰਟ ਸਕੱਤਰ ਲਗਾਉਣ ਤੇ ਆਪ ਵਰਕਰਾਂ ਚ ਖੁਸ਼ੀ ਦਾ ਇਜਹਾਰ

ਪਾਰਟੀ ਵੱਲੋ ਸੌਂਪੀ ਜੁੰਮੇਵਾਰੀ ਨੂੰ ਮੈ ਤਨਦੇਹੀ ਨਾਲ ਨਿਭਾਵਾਂਗਾ:ਗੁਰਲਾਭ

10-30

ਸਰਦੂਲਗੜ੍ਹ 9 ਜੁਲਾਈ (ਗੁਰਜੀਤ ਸ਼ੀਂਹ) ਮਾਨਸਾ ਦੇ ਸੀਨੀਅਰ ਐਡਵੋਕੇਟ ਆਪ ਪਾਰਟੀ ਦੇ ਬਠਿੰਡਾ ਲੀਗਲ ਸੈਲ ਜੋਨ ਦੇ ਇੰਚਾਰਜ ਗੁਰਲਾਭ ਸਿੰਘ ਮਾਹਲ ਨੂੰ ਪਾਰਟੀ ਵੱਲੋ ਤਰੱਕੀ ਦੇ ਕੇ ਸੂਬਾ ਲੀਗਲ ਸੈੱਲ ਦਾ ਜੁਆਇੰਟ ਸਕੱਤਰ ਚੁਣੇ ਜਾਣ ਤੇ ਜ਼ਿਲੇ ਦੇ ਸਮੂਹ ਹਲਕਿਆਂ ਚ ਖੁਸ਼ੀ ਦਾ ਇਜਹਾਰ ਹੈ।ਤਲਵੰਡੀ ਸਾਬੋ ਵਿਖੇ ਰੱਖੀ ਵਿਸਾਖੀ ਦੀ ਕਾਨਫਰੰਸ ਤੇ ਪਾਰਟੀ ਦੇ ਹੀ ਕੁਝ ਵਰਕਰਾਂ ਦੇ ਆਪਸੀ ਮੱਤ ਭੇਦ ਕਾਰਨ ਪਿਛਲੇ ਤਿੰਨ ਮਹੀਨਿਆਂ ਤੋ ਗੁਰਲਾਭ ਸਿੰਘ ਚੁੱਪ ਸਨ।ਪਰ ਉਹ ਪਾਰਟੀਆਂ ਦੀਆਂ ਗਤੀਵਿਧੀਆਂ ਚ ਅੰਦਰ ਖਾਤੇ ਕੰਮ ਕਰ ਰਹੇ ਸਨ।ਜਿਸ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਅਤੇ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੇ ਆਮ ਆਦਮੀ ਪਾਰਟੀ ਚ ਸਟੇਟ ਲੀਗਲ ਸੈਲ ਦਾ ਪਿਛਲੇ ਦਿਨੀ ਜੁਆਇੰਟ ਸਕੱਤਰ ਲਗਾ ਦਿੱਤਾ ਗਿਆ ਹੈ।ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਬਠਿੰਡਾ ਜੋਨ ਦੇ ਬੌਧਿਕ ਇੰਚਾਰਜ ਮੱਖਣ ਸਿੰਘ ਉੱਪਲ ,ਭੋਲਾ ਸਿੰਘ ਮਾਨ ,ਯੂਥ ਆਗੂ ਗੁਰਦੀਪ ਸਿੰਘ ਗੈਟੀ ,ਨਿਰਮਲ ਸਿੰਘ ਨਿੰਮਾ ਫੱਤਾ ਮਾਲੋਕਾ , ਮਹਿਲਾ ਪ੍ਰਧਾਨ ਕਰਮਜੀਤ ਕੌਰ ,ਐਡਵੋਕੇਟ ਗਗਨਦੀਪ ਕੌਰ ਝੁਨੀਰ ,ਨਾਇਬ ਸਿੰਘ ਝੁਨੀਰ, ਐਡਵੋਕੇਟ ਅਭੈ ਰਾਮ ਗੁਦਾਰਾ ,ਐਡਵੋਕੇਟ ਤਰਵਿੰਦਰ ਸਿੰਘ ਸਿੱਧੂ ,ਜਸਵਿੰਦਰ ਸਿੰਘ ਸਾਹਨੇਵਾਲੀ ,ਸਾਬਕਾ ਫੌਜੀ ਭਰਪੂਰ ਸਿੰਘ ਚਚੋਹਰ ਨੇ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ ਅਤੇ ਗੁਰਲਾਭ ਸਿੰਘ ਵਕੀਲ ਨੂੰ ਵਧਾਈ ਦਿੱਤੀ ਹੈ।ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਪਾਰਟੀ ਵੱਲੋ ਸੌਂਪੀ ਜੁੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇੇ ਪਾਰਟੀ ਨੂੰ ਹਰ ਪੱਖੋ ਕਾਮਯਾਬ ਕਰਨ ਲਈ ਆਪਣੀ ਹਰ ਕੋਸ਼ਿਸ਼ ਕਰਨਗੇ।

Share Button

Leave a Reply

Your email address will not be published. Required fields are marked *

%d bloggers like this: