ਐਚ-1 ਬੀ ਵੀਜ਼ਾ ਦੀ ਤੇਜ਼ ਪ੍ਰਕਿਰਿਆ ਮੁੜ ਤੋਂ ਸ਼ੁਰੂ

ss1

 ਐਚ-1 ਬੀ ਵੀਜ਼ਾ ਦੀ ਤੇਜ਼ ਪ੍ਰਕਿਰਿਆ ਮੁੜ ਤੋਂ ਸ਼ੁਰੂ

 ਯੂ.ਐਸ. ਨੇ ਸਾਰੀਆਂ ਸ਼੍ਰੇਣੀਆਂ ਵਿੱਚ ਐਚ-1 ਬੀ ਵੀਜ਼ਾ ਦੀ ਤੇਜ਼ ਪ੍ਰਕਿਰਿਆ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ। ਭਾਰਤ ਦੇ ਤਕਨੀਕੀ ਮਾਹਰ ਨੌਜਵਾਨਾਂ ਲਈ ਇਹ ਖੁਸ਼ੀ ਵਾਲੀ ਗੱਲ ਹੈ ਕਿ 5 ਮਹੀਨੇ ਬੰਦ ਰੱਖੇ ਜਾਣ ਤੋਂ ਬਾਅਦ ਇਸ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।

ਐਚ-1ਬੀ ਵੀਜ਼ਾ ਇੱਕ ਗ਼ੈਰ ਪਰਵਾਸੀ ਵੀਜ਼ਾ ਹੈ। ਇਸ ਰਾਹੀਂ ਅਮਰੀਕੀ ਕੰਪਨੀਆਂ ਵਿਦੇਸ਼ਾਂ ਤੋਂ ਮਾਹਰ ਕਾਮਿਆਂ ਨੂੰ ਬੁਲਾ ਸਕਦੀਆਂ ਸਨ। ਤਕਨੀਕੀ ਕੰਪਨੀਆਂ ਇਸ ਵੀਜ਼ਾ ‘ਤੇ ਬਹੁਤ ਨਿਰਭਰ ਸੀ ਕਿਉਂਕਿ ਉਹ ਹਰ ਸਾਲ ਤਕਰੀਬਨ 10,000 ਲੋਕਾਂ ਨੂੰ ਅਮਰੀਕਾ ਬੁਲਾਉਂਦੀਆਂ ਸਨ। ਟਰੰਪ ਸਰਕਾਰ ਨੇ ਬੀਤੀ ਅਪਰੈਲ ਵਿੱਚ ਇਸ ਵੀਜ਼ੇ ‘ਤੇ ਰੋਕ ਲਾ ਦਿੱਤੀ ਸੀ।

ਅਮਰੀਕੀ ਨਾਗਰਿਕਤਾ ਤੇ ਪ੍ਰਵਾਸ ਸੇਵਾ (USCIS) ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਅਗਲੇ ਵਿੱਤੀ ਵਰ੍ਹੇ 2018 ਲਈ ਐਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ਲਈ ਬਿਨੈ ਖੋਲ੍ਹ ਦਿੱਤੇ ਹਨ। ਬਿਆਨ ਮੁਤਾਬਕ ਕੁੱਲ 65,000 ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਨ੍ਹਾਂ ਕਾਮਿਆਂ ਨੇ ਅਮਰੀਕਾ ਦੀ ਉਚੇਰੀ ਸਿੱਖਿਆ ਹਾਸਲ ਕੀਤੀ ਹੋਵੇਗੀ, ਉਨ੍ਹਾਂ ਲਈ 20,000 ਪਟੀਸ਼ਨਾਂ ਵੱਖਰੇ ਤੌਰ ‘ਤੇ ਸਵੀਕਾਰ ਕੀਤੀਆਂ ਜਾਣਗੀਆਂ।

ਯੂ.ਐਸ.ਸੀ.ਆਈ.ਐਸ. ਨੇ ਦੱਸਿਆ ਕਿ ਪ੍ਰੀਮੀਅਮ ਪ੍ਰਕਿਰਿਆ ਫ਼ੀਸ ਲੈਣ ਤੋਂ ਬਾਅਦ ਪ੍ਰਕਿਰਿਆ ਪੂਰੀ ਕਰਨ ਲਈ 15 ਦਿਨਾਂ ਦਾ ਸਮਾਂ ਲੱਗਦਾ ਹੈ। ਇਸ ਸਮੇਂ ਵਿੱਚ ਜੇਕਰ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਤਾਂ ਏਜੰਸੀ ਬਿਨੈਕਰਤਾ ਦੀ ਪ੍ਰੀਮੀਅਮ ਸੇਵਾ ਫੀਸ ਵਾਪਸ ਕਰ ਦੇਵੇਗੀ। ਬਿਆਨ ਵਿੱਚ ਇਹ ਵੀ ਸਾਫ ਕੀਤਾ ਗਿਆ ਕਿ ਇਸ ਸੇਵਾ ਸਿਰਫ ਪੁਰਾਣੇ ਬਕਾਇਆ ਕੇਸਾਂ ਲਈ ਸ਼ੁਰੂ ਹੋ ਰਹੀ ਹੈ। ਨਵੀਆਂ ਪਟੀਸ਼ਨਾਂ ਲਈ ਹਾਲੇ ਇਹ ਸ਼ੁਰੂ ਨਹੀਂ ਕੀਤੀ ਗਈ ਹੈ।

Share Button

Leave a Reply

Your email address will not be published. Required fields are marked *