Fri. Aug 23rd, 2019

ਐਗਜ਼ਿਟ ਪੋਲ ਦੀ ਖੁਸ਼ੀ ‘ਤੇ NDA ਦੀ ਡਿਨਰ ਪਾਰਟੀ , ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੋਦੀ ਦਾ ਸਨਮਾਨ

ਐਗਜ਼ਿਟ ਪੋਲ ਦੀ ਖੁਸ਼ੀ ‘ਤੇ NDA ਦੀ ਡਿਨਰ ਪਾਰਟੀ , ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੋਦੀ ਦਾ ਸਨਮਾਨ

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਨਾਲ ਐੱਨ.ਡੀ.ਏ ‘ਚ ਭਾਰੀ ਖੁਸ਼ੀ ਹੈ।ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੀ ਖੁਸ਼ੀ ‘ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਨਡੀਏ ਦੇ ਉਚ ਆਗੂਆਂ ਨੂੰ ਰਾਤ ਦੇ ਖਾਣੇ ਉਤੇ ਸੱਦਾ ਦਿੱਤਾ ਸੀ।ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਅਮਿਤ ਸ਼ਾਹ ,ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਯੂ ਪ੍ਰਧਾਨ ਨੀਤੀਸ਼ ਕੁਮਾਰ, ਰਾਜਨਾਥ ਸਿੰਘ ,ਤਮਿਲਨਾਡੂ ਦੇ ਮੁੱਖ ਮੰਤਰੀ ਦੇ ਪਲਾਨੀਸਾਮੀ ਅਤੇ ਲੋਜਪਾ ਪ੍ਰਮੁੱਖ ਰਾਮ ਵਿਲਾਸ ਪਾਸਵਾਨ, ਉੱਧਵ ਠਾਕਰੇ ,ਨਿਤੀਸ਼ ਕੁਮਾਰ ਸਮੇਤ ਹੋਰ ਐੱਨ.ਡੀ.ਏ ਦੇ ਹੋਰ ਸਹਿਯੋਗੀ ਆਗੂ ਵੀ ਦਿੱਲੀ ਦੇ ਅਸ਼ੋਕਾ ਹੋਟਲ ਪਹੁੰਚੇ ਹਨ।

ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੀ ਦਿੱਲੀ ਪਹੁੰਚੇ ਹਨ।ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਐਗਜਿਟ ਪੋਲ ਵਿਚ ਐੱਨ.ਡੀ.ਏ.ਨੂੰ ਨੂੰ ਬਹੁਮਤ ਮਿਲਣ ਦੇ ਪੁਨਰ ਅਨੁਮਾਨ ਵਿਚ ਭਾਜਪਾ ਨੇ ਆਪਣੀ ਅਗਵਾਈ ਵਾਲੇ ਗੱਠਜੋੜ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇਣ ਅਤੇ ਸਰਕਾਰ ਗਠਨ ਬਾਰੇ ਵਿਚਾਰ ਚਰਚਾ ਕਰਨ ਲਈ ਮੰਗਲਵਾਰ ਸ਼ਾਮ ਨੂੰ ਗਠਜੋੜ ਦੇ ਸਹਿਯੋਗੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਹੈ।ਭਾਜਪਾ ਮੁੱਖ ਦਫ਼ਤਰ ਵਿਚ ਕੇਂਦਰੀ ਮੰਤਰੀਆਂ ਅਤੇ ਭਾਜਪਾ ਦੇ ਉਚ ਆਗੂਆਂ ਦੀ ਮੀਟਿੰਗ ਹੋਈ ਹੈ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਸਨ।

Leave a Reply

Your email address will not be published. Required fields are marked *

%d bloggers like this: