Sun. Sep 15th, 2019

ਐਗਜ਼ਿਟ ਪੋਲ ‘ਚ ਐੱਨਡੀਏ 287, ਯੂਪੀਏ ਨੂੰ 124 ਸੀਟਾਂ

ਐਗਜ਼ਿਟ ਪੋਲ ‘ਚ ਐੱਨਡੀਏ 287, ਯੂਪੀਏ ਨੂੰ 124 ਸੀਟਾਂ

Exit Polls ਦੇ ਰੁਝਾਨਾਂ ‘ਚ ਐੱਨਡੀਏ ਨੂੰ ਪੂਰਨ ਬਹੁਮਤ ਮਿਲਦਾ ਦਿਖਾਇਆ ਜਾ ਰਿਹਾ ਹੈ। ਉੱਥੇ ਯੂਪੀਏ ਨੂੰ 150 ਸੀਟਾਂ ਤੋਂ ਘੱਟ ਸੀਟਾਂ ‘ਤੇ ਸਿਮਟਦਾ ਵਿਖਾਇਆ ਜਾ ਰਿਹਾ ਹੈ। ਐਗਜ਼ਿਟ ਪੋਲ ਦੇ ਰੁਝਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਦਾਅਵਿਆਂ ਨੂੰ ਸਹੀ ਸਾਬਿਤ ਕਰਦੇ ਨਜ਼ਰ ਆ ਰਹੇ ਹਨ। Lok Sabha Election 2019 ਦੇ ਤਹਿਤ ਸੱਤਵੇਂ ਗੇੜ ਦੇ ਮਤਦਾਨ ‘ਚ 60 ਫ਼ੀਸਦੀ ਤੋਂ ਜ਼ਿਆਦਾ ਮਤਦਾਨ ਹੋਇਆ ਹੈ। ਇਸ ਦੇ ਨਾਲ ਹੀ ਕਰੀਬ ਡੇਢ ਮਹੀਨੇ ਤੋਂ ਚੱਲ ਆ ਰਹੀ ਚੋਣ ਪ੍ਰਕਿਰਆ ਖਤਮ ਹੋ ਗਈ ਹੈ। ਮਤਦਾਨ ਖਤਮ ਹੁੰਦੇ ਹੀ ਐਗਜ਼ਿਟ ਪੋਲ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ। ਜ਼ਿਕਰਯੋਗ ਹੈ ਕਿ ਚੋਣ ਨਤੀਜੇ ਤਾਂ 23 ਮਈ ਨੂੰ ਹੀ ਆਉਣਗੇ, ਪਰ ਐਗਜ਼ਿਟ ਪੋਲ ਤੋਂ ਭਾਵੀ ਸਰਕਾਰ ਦੀ ਇਥ ਤਸਵੀਰ ਤਾਂ ਬਣਦੀ ਦਿਸਦੀ ਹੀ ਹੈ…
-ਭਾਵੇਂ ਟਾਈਮਜ਼ ਨਾਓ-ਵੀਐੱਮਆਰ ਦੇ ਸਰਵੇ ‘ਚ ਮਹਾਂਗਠਜੋੜ ਨੂੰ ਸਿਰਫ਼ 29 ਸੀਟਾਂ ਮਿਲ ਰਹੀਆਂ ਹਨ? ਪਰ ਸੀ-ਵੋਟਰ ਸਰਵੇ ‘ਚ ਉਸ ਨੂੰ 40 ਸੀਟਾਂ ਮਿਲਣ ਦੀ ਉਮੀਦ ਹੈ। ਭਾਜਪਾ ਨੂੰ ਸੀ-ਵੋਟਰ ਸਰਵੇ ‘ਚ ਵੀ ਬਹੁਤਾ ਨੁਕਸਾਨ ਹੁੰਦਾ ਨਹੀਂ ਦਿਸ ਰਿਹਾ ਅਤੇ ਉਸ ਨੂੰ 38 ਸੀਟਾਂ ਮਿਲਣ ਦਾ ਅਨੁਮਾਨ ਹੈ। ਹਾਲਾਂਕਿ, ਕਾਂਗਰਸ ਨੂੰ ਸੀ-ਵੋਟਰ ਦੇ ਸਰਵੇ ‘ਚ ਵੀ ਝਟਕਾ ਲਗਦਾ ਦਿਸ ਰਿਹਾ ਹੈ। ਉਸ ਨੂੰ ਸਿਰਫ 2 ਸੀਟਾਂ ਮਿਲਣ ਦਾ ਹੀ ਅਨੁਮਾਨ ਪ੍ਰਗਟਾਇਆ ਗਿਆ ਹੈ।
-ਐਗਜ਼ਿਟ ਪੋਲ ‘ਚ ਦਿੱਲੀ ਦੀਆਂ 7 ਸੀਟਾਂ ਭਾਜਪਾ ਦੇ ਖਾਤੇ ‘ਚ ਜਾਣ ਦਾ ਅਨੁਮਾਨ ਦੱਸਿਆ ਗਿਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਇਕ ਵੀ ਸੀਟ ਨਹੀਂ ਮਿਲਦੀ ਦਿਸ ਰਹੀ। ਦਿੱਲੀ ਦੀਆਂ ਲੋਕ ਸਭਾ ਸੀਟਾਂ ਲਈ ਇਸ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਪੂਰਾ ਜ਼ੋਰ ਲਗਾਇਆ ਸੀ ਪਰ ਚੋਣਾਂ ਦੇ ਐਗਜ਼ਿਟ ਪੋਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਭਾਜਪਾ ਨੇ ਇੱਥੇ ਕਈ ਨਵੇਂ ਚਿਹਰੇ ਉਤਾਰੇ ਸਨ। ਇਨ੍ਹਾਂ ‘ਚ ਕ੍ਰਿਕਟਰ ਅਤੇ ਗਾਇਕਾਂ ਨੂੰ ਵੀ ਉਤਾਰਿਆ ਗਿਆ। ਜੇਕਰ ਐਗਜ਼ਿਟ ਪੋਲ ਦੇ ਨਤੀਜਿਆਂ ‘ਤੇ ਯਕੀਨ ਕੀਤਾ ਜਾਵੇ ਤਾਂ ਆਮ ਆਦਮੀ ਪਾਰਟੀ ਲਈ ਇਹ ਸੋਚਣ ਵਾਲੀ ਗੱਲ ਹੋਵੇਗੀ।
-ਟਾਈਮਜ਼ ਨਾਓ ਅਤੇ ਵੀਐੱਮਆਰ ਦੇ ਐਗਜ਼ਿਟ ਪੋਲ ‘ਚ ਰਾਜਸਥਾਨ ‘ਚ ਭਾਜਪਾ ਨੂੰ 20 ਸੀਟਾਂ ਅਤੇ ਇਕ ਸੀਟ ਸਹਿਯੋਗੀ ਨੂੰ ਮਿਲ ਸਕਦੀ ਹੈ। ਉੱਥੇ, ਕਾਂਗਰਸ ਨੂੰ 4 ਸੀਟਾਂ ਮਿਲ ਸਕਦੀਆਂ ਹਨ। ਨਿਊਜ਼-24 ਅਤੇ ਚਾਣਕਿਆ ਦੇ ਐਗਜ਼ਿਟ ਪੋਲ ‘ਚ ਰਾਜਸਥਾਨ ‘ਚ ਭਾਜਪਾ 25 ਸੀਟਾਂ ਜਿੱਤ ਸਕਦੀ ਹੈ ਅਤੇ ਕਾਂਗਰਸ ਨੂੰ 0 ਸੀਟ ਮਿਲ ਸਕਦੀ ਹੈ।
-ਐਗਜ਼ਿਟ ਪੋਲ ਦੇ ਅਨੁਮਾਨਾਂ ‘ਚ ਰਾਜਸਥਾਨ ਅਤੇ ਗੁਜਰਾਤ ਦੀਆਂ ਲੋਕ ਸਭਾ ਚੋਣਾਂ ‘ਚ ਵੀ ਇਕ ਵਾਰ ਫਿਰ ਭਾਜਪਾ ਕਲੀਨ ਸਵੀਪ ਕਰਦੀ ਦਿਸ ਰਹੀ ਹੈ। ਗੁਜਰਾਤ ‘ਚ ਲੋਕ ਸਭਾ ਦੀਆਂ 26 ਅਤੇ ਰਾਜਸਥਾਨ ‘ਚ ਲੋਕ ਸਭਾ ਦੀਆਂ 25 ਸੀਟਾਂ ਹਨ। ਇੰਡੀਆ ਟੂਡੇ-ਐਕਸਿਸ ਮਾਈ ਦੇ ਐਗਜ਼ਿਟ ਪੋਲ ‘ਚ ਰਾਜਸਥਾਨ ‘ਚ 23 ‘ਚੋਂ 25 ਸੀਟਾਂ ਮਿਲ ਰਹੀਆਂ ਹਨ। ਉੱਥੇ, ਕਾਂਗਰਸ ਨੂੰ 0 ਤੋਂ 2 ਸੀਟਾਂ ਮਿਲ ਸਕਦੀਆਂ ਹਨ।
-ਪੱਛਮੀ ਬੰਗਾਲ ‘ਚ ਭਾਜਪਾ ਦੀ ਮਿਹਨਤ ਰੰਗ ਲਿਆਉਂਦੀ ਨਜ਼ਰ ਆ ਰਹੀ ਹੈ। ਏਬੀਪੀ ਨੀਲਸਨ ਦੇ ਐਗਜ਼ਿਟ ਪੋਲ ‘ਚ ਭਾਜਪਾ ਨੂੰ ਪੱਛਮੀ ਬੰਗਾਲ ‘ਚ 16 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉੱਥੇ, ਕਾਂਗਰਸ ਨੂੰ 2 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਇਹ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ।
-ਏਬੀਪੀ ਨੀਲਸਨ ਦੇ ਐਗਜ਼ਿਟ ਪੋਲ ਅਨੁਸਾਰ, ਬਿਹਾਰ ‘ਚ ਭਾਜਪਾ-ਜੇਡੀਯੂ ਦਾ ਗਠਜੋੜ ਆਰਜੇਡੀ ਅਤੇ ਹੋਰਨਾਂ ਪਾਰਟੀਆਂ ਨੂੰ ਕਾਫ਼ੀ ਪਿੱਛੇ ਛੱਡਦਾ ਨਜ਼ਰ ਆ ਰਿਹਾ ਹੈ। ਇੱਥੇ ਭਾਜਪਾ-ਜੇਡੀਯੂ ਨੂੰ 40 ਵਿੱਚੋਂ 34 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
-ਰਿਪਬਲਿਕ ਦੇ ਐਗਜ਼ਿਟ ਪੋਲ ਅਨੁਸਾਰ, ਐੱਨਡੀਏ ਨੂੰ 287 ਸੀਟਾਂ ਨਾਲ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਉੱਥੇ, ਯੂਪੀਏ ਨੂੰ 124 ਅਤੇ ਹੋਰਨਾਂ ਪਾਰਟੀਆਂ ਨੂੰ 127 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
-ਜੰਮੂ-ਕਸ਼ਮੀਰ ‘ਚ ਅਨੁਮਾਨ ਅਨੁਸਾਰ, ਯੂਪੀਏ ਨੂੰ ਬੜ੍ਹਤ ਮਿਲਦੀ ਦਿਸ ਰਹੀ ਹੈ। ਇੱਥੇ ਲੋਕ ਸਭਾ ਦੀਆਂ ਕੁੱਲ 6 ਸੀਟਾਂ ਹਨ। ਯੂਪੀਏ ਦੇ ਖਾਤੇ ‘ਚ 4 ਸੀਟਾਂ ਆ ਸਕਦੀਆਂ ਹਨ। ਪਿਛਲੀ ਵਾਰ ਯੂਪੀਏ ਦਾ ਸੂਬੇ ‘ਚ ਖਾਤਾ ਤਕ ਨਹੀਂ ਖੁੱਲ੍ਹਿਆ ਸੀ। ਉੱਥੇ, ਭਾਜਪਾ ਦੇ ਖਾਤੇ ‘ਚ 2 ਸੀਟਾਂ ਜਾਂਦੀਆਂ ਦਿਸ ਰਹੀਆਂ ਹਨ। 2014 ‘ਚ ਭਾਜਪਾ ਨੇ ਇੱਥੋਂ 3 ਸੀਟਾਂ ਜਿੱਤੀਆਂ ਸਨ। ਸਾਫ਼ ਹੈ ਕਿ ਉਸ ਨੂੰ ਇਕ ਸੀਟ ਦਾ ਨੁਕਸਾਨ ਹੋ ਸਕਦਾ ਹੈ। 2014 ‘ਚ 3 ਸੀਟਾਂ ਜਿੱਤਣ ਵਾਲੀ ਮਹਿਬੂਬਾ ਮੁਫ਼ਤੀ ਦੀ ਪੀਡੀਪੀ ਨੂੰ ਇਸ ਵਾਰ ਇਕ ਵੀ ਸੀਟ ਮਿਲਦੀ ਨਹੀਂ ਦਿਸ ਰਹੀ।
-ਕਰਨਾਟਕ ‘ਚ ਭਾਜਪਾ ਦਾ ਪ੍ਰਦਰਸ਼ਨ ਬਿਹਤਰ ਹੁੰਦਾ ਦਿਸ ਰਿਹਾ ਹੈ। ਇੰਡੀਆ ਟੂਡੇ ਐਕਸਿਸ ਦੇ ਸਰਵੇ ਅਨੁਸਾਰ, ਕਰਨਾਟਕ ‘ਚ ਭਾਜਪਾ ਨੂੰ 21 ਤੋਂ 25 ਸੀਟਾਂ ਮਿਲਣ ਦਾ ਅਨੁਮਾਨ ਹੈ। ਉੱਧਰ, ਯੂਪੀਏ ਨੂੰ 3 ਤੋਂ 6 ਸੀਟਾਂ ਅਤੇ ਹੋਰਨਾਂ ਨੂੰ ਇਕ ਸੀਟ ਮਿਲਦੀ ਦਿਸ ਰਹੀ ਹੈ।

Leave a Reply

Your email address will not be published. Required fields are marked *

%d bloggers like this: