Tue. Jul 23rd, 2019

ਐਕਸ਼ਨ ਤੇ ਸੰਗੀਤਮਈ ਲਵ ਸਟੋਰੀ ਹੈ ਦੇਵ ਖਰੌੜ ਦੀ ਨਵੀਂ ਫ਼ਿਲਮ ‘ਯਾਰ ਬੇਲੀ’

ਐਕਸ਼ਨ ਤੇ ਸੰਗੀਤਮਈ ਲਵ ਸਟੋਰੀ ਹੈ ਦੇਵ ਖਰੌੜ ਦੀ ਨਵੀਂ ਫ਼ਿਲਮ ‘ਯਾਰ ਬੇਲੀ’

ਕਿਸੇ ਵੀ ਫ਼ਿਲਮ ਦੇ ਸੁਪਰਹਿੱਟ ਹੋਣ ਵਿੱਚ ਉਸਦਾ ਗੀਤ-ਸੰਗੀਤ ਖ਼ਾਸ ਅਹਿਮੀਅਤ ਰੱਖਦਾ ਹੈ। ਕਹਾਣੀ ਨਾਲ ਜੁੜੇ ਚੰਗੇ ਗੀਤ ਹੀ ਦਰਸ਼ਕਾਂ ਦੇ ਅਸਲ ਮਨੋਰੰਜਨ ਕਰਦੇ ਹਨ ਤੇ ਗੀਤਾਂ ਦਾ ਸਰੋਤਿਆਂ ਦੀ ਜੁਬਾਨ ‘ਤੇ ਚੜਨਾ ਹੀ ਫ਼ਿਲਮ ਦੀ ਪ੍ਰਸਿੱਧੀ ਦਾ ਕੱਦ ਤਹਿ ਕਰਦਾ ਹੈ। ਲੀਵਿੰਗ ਡਰੀਮਜ਼ ਐਂਟਰਟੇਨਮੈਂਟ ਦੇ ਬੈੈਨਰ ਹੇਠ 14 ਦਸੰਬਰ ਨੂੰ ਰਿਲੀਜ਼ ਹੀੋ ਰਹੀ ਪੰਜਾਬੀ ਫ਼ਿਲਮ ‘ਯਾਰ ਬੇਲੀ’ ਦਾ ਸੰਗੀਤ ਅੱਜ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ। ਫ਼ਿਲਮ ਦੇ ਟਰੇਲਰ ਤੋਂ ਬਾਅਦ ਫ਼ਿਲਮ ਦੇ ਗੀਤਾਂ ਨੂੰ ਵੀ ਨੂੰ ਯੂ-ਟਿਊਬ ‘ਤੇ ਦਰਸ਼ਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ। ਇਸ ਫ਼ਿਲਮ ਦੇ ਗੀਤ ‘ ਅਖਬਾਰਾਂ ਵਿੱਚ ਨਾਂ( ਜੌਰਡਨ ਸੰਧੂ) ਉਦਾਸ ਗੀਤ ‘ਸੁੱਕਿਆ ਰੁੱਖਾਂ ‘ਤੇ'( ਨਛੱਤਰ ਗਿੱਲ) ਯਾਰੀ ਤੇ ਸਰਦਾਰੀ’ ( ਗੁਰਨਾਮ ਭੁੱਲਰ) ਫੁੱਲਾਂ ਦੀ ਝਾਂਜਰ( ਹੈਪੀ ਰਾਏਕੋਟੀ) ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ ਜਦਕਿ ਇੱਕ ਗੀਤ ਜਲਦ ਰਿਲੀਜ਼ ਹੋ ਰਿਹਾ ਹੈ। ਫ਼ਿਲਮ ਦੇ ਨਿਰਮਾਤਾ ਵਿਨੈ ਜ਼ਿੰਦਲ ਨੇ ਦੱਸਿਆ ਕਿ ਇੰਨਾਂ ਗੀਤਾਂ ਨੂੰ ਪੰਜਾਬੀ ਦੇ ਨਾਮਵਰ ਗਾਇਕਾਂ ਗੁਰਨਾਮ ਭੁੱਲਰ, ਨਛੱਤਰ ਗਿੱਲ, ਜੌਰਡਨ ਸੰਧੂ, ਅੰਗਰੇਜ਼ ਅਲੀ, ਮੰਨਤ ਨੂਰ, ਹੈਪੀ ਰਾਏਕੋਟੀ, ਨੇ ਪਲੇਅ ਬੈਕ ਗਾਇਆ ਹੈ। ਸੰਗੀਤ ਗੁਰਮੀਤ ਸਿੰਘ ਅਤੇ ਦੇਸੀ ਕਰੀਊ ਨੇ ਦਿੱਤਾ ਹੈ।
ਫ਼ਿਲਮ ਦੇ ਵਿਸ਼ੇ ਬਾਰੇ ਗੱਲ ਕਰਦਿਆਂ ਨਿਰਮਾਤਾ ਵਿਨੈ ਜਿੰਦਲ ਨੇ ਕਿਹਾ ਕਿ ਇਹ ਅੱਜ ਦੇ ਸਮੇਂ ਦੀ ਫ਼ਿਲਮ ਹੈ ਜੋ ਸੱਚੇ ਪਿਆਰ ਦੀਆਂ ਤੰਦਾਂ ਬੁਣਦੀ ਸਮਾਜਿਕ ਦਾਇਰੇ ‘ਚ ਰਹਿਕੇ ਆਪਣੇ ਪਿਆਰ ਨੂੰ ਇੱਕ ਰਿਸ਼ਤੇ ਦਾ ਨਾਂ ਦੇਣ ਦੀ ਕਹਾਣੀ ਹੈ। ਫ਼ਿਲਮ ਵਿੱਚ ਨਾਮਵਰ ਅਦਾਕਾਰ ਦੇਵ ਖਰੌੜ ਤੇ ਸੈਬੀ ਸੂਰੀ ਦੀ ਰੁਮਾਂਟਿਕ ਜੋੜੀ ਹੈ। ਫ਼ਿਲਮ ਦੇ ਲੇਖਕ ਤੇ ਨਿਰਦੇਸਕ ਸੁਖਜਿੰਦਰ ਸਿੰਘ ਹਨ ਜਿੰਨਾਂ ਨੇ ਬਹੁਤ ਹੀ ਮੇਹਨਤ ਅਤੇ ਲਗਨ ਨਾਲ ਕੰਮ ਕਰਦਿਆਂ ਸਿਰਫ਼ ਸੱਤ ਮਹੀਨਿਆਂ ਵਿੱਚ ਫ਼ਿਲਮ ਨੂੰ ਸੂਟ ਕਰਕੇ ਸਾਰਾ ਕੰਮ ਨੇਪਰੇ ਚਾੜਿਆ ਹੈ ਤੇ ਹੁਣ 14 ਦਸੰਬਰ ਨੂੰ ਰਿਲੀਜ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਦੇਵ ਖਰੌੜ, ਸੈਬੀ ਸੂਰੀ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਸੁਖਜਿੰਦਰ ਸਿੰਘ, ਗੁਰਪੀਤ ਕੌਰ ਭੰਗੂ, ਬੀ ਐਨ ਸ਼ਰਮਾ, ਲਖਵਿੰਦਰ ਕੰਦੋਲਾ, ਹਰਪ੍ਰੀਤ ਢਿੱਲੋਂ ਸੁਖਦੇਵ ਬਰਨਾਲਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।

ਸੁਰਜੀਤ ਜੱਸਲ
9814607737

Leave a Reply

Your email address will not be published. Required fields are marked *

%d bloggers like this: