Sun. May 19th, 2019

ਐਂਟੀ ਕੁਰੱਪਸ਼ਨ ਫਾਈਟਰਜ਼ ਐਸੋ: ਜਿਲਾ ਬਰਨਾਲਾ ਦੀ ਮੀਟਿੰਗ ਭਦੌੜ ਵਿਖੇ ਹੋਈ

ਐਂਟੀ ਕੁਰੱਪਸ਼ਨ ਫਾਈਟਰਜ਼ ਐਸੋ: ਜਿਲਾ ਬਰਨਾਲਾ ਦੀ ਮੀਟਿੰਗ ਭਦੌੜ ਵਿਖੇ ਹੋਈ

ਭਦੌੜ 12 ਦਸੰਬਰ (ਵਿਕਰਾਂਤ ਬਾਂਸਲ) ਐਂਟੀ ਕੁਰੱਪਸ਼ਨ ਫਾਈਟਰਜ਼ ਐਸੋਸੀਏਸ਼ਨ ਜਿਲਾ ਬਰਨਾਲਾ ਦੀ ਮੀਟਿੰਗ ਭਦੌੜ ਵਿਖੇ ਡਾ. ਵਿਪਨ ਗੁਪਤਾ ਜਿਲਾ ਪ੍ਰਧਾਨ ਅਤੇ ਪਵਨ ਸਿੰਗਲਾ ਜਨਰਲ ਸਕੱਤਰ ਦੀ ਰਹਿਨੁਮਾਈ ਹੇਠ ਹੋਈ। ਇਸ ਮੀਟਿੰਗ ਵਿੱਚ ਭਦੌੜ, ਸ਼ਹਿਣਾ ਅਤੇ ਬਰਨਾਲਾ ਇਕਾਈ ਦੇ ਮੈਂਬਰਾਂ ਸ਼ਾਮਿਲ ਹੋਏ। ਮੀਟਿੰਗ ਵਿੱਚ ਸਾਰੇ ਮੈਂਬਰਾਂ ਵੱਲੋਂ ਕੁਰੱਪਸ਼ਨ ਨੂੰ ਰੋਕਣ ਵਾਸਤੇ ਵੱਖੋਂ-ਵੱਖਰੇ ਸੁਝਾਅ ਦਿੱਤੇ ਗਏ ਅਤੇ ਸਾਂਝੇ ਤੌਰ ਤੇ ਫੈਸਲਾ ਲਿਆ ਗਿਆ ਕਿ ਜਿਲਾ ਬਰਨਾਲਾ ਵਿੱਚੋਂ ਵਿਜੀਲੈਂਸ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਵੱਖੋ-ਵੱਖਰੇ ਥਾਵਾਂ ਤੇ ਕੁਰੱਪਸ਼ਨ ਦੇ ਖਿਲਾਫ਼ ਸੈਮੀਨਾਰ ਕਰਵਾਏ ਜਾਣਗੇ ਅਤੇ ਲੋਕਾਂ ਨੂੰ ਸੂਚਿਤ ਕੀਤਾ ਜਾਵੇ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਰਿਸ਼ਵਤ ਮੰਗਦਾ ਹੈ ਉਸਦੀ ਲਿਖਤੀ ਸ਼ਿਕਾਇਤ ਸਾਡੇ ਕੋਲ ਕੀਤੀ ਜਾਵੇ। ਅਸੀਂ ਉਸਤੇ ਬਣਦੀ ਪੂਰੀ ਕਾਰਵਾਈ ਕਰਵਾਵਾਂਗੇ। ਇਸ ਮੀਟਿੰਗ ਵਿੱਚ ਕਪਿਲ ਦਾਦੂ, ਡਾ. ਰਾਜੀਵ ਕੁਮਾਰ ਰਿੰਕੂ, ਕ੍ਰਿਸ਼ਨ ਬਿੱਟੂ, ਬਲਦੇਵ ਬਿੱਟੂ, ਡਾ. ਵਿਨੋਦ ਕੁਮਾਰ, ਡਾ. ਦਲਜੀਤ ਸਿੰਘ ਲੀਤਾ,, ਸਤਨਾਮ ਸਿੰਘ, ਸੰਦੀਪ ਕੁਮਾਰ, ਸ਼ੈਲੀ ਗਰਗ ਉਚੇਚੇ ਤੌਰ ਤੇ ਸ਼ਾਮਲ ਹੋਏ।

Leave a Reply

Your email address will not be published. Required fields are marked *

%d bloggers like this: