ਏ.ਐਸ.ਆਈ ਬਣਨ ‘ਤੇ ਮਨਜੀਤ ਸਿੰਘ ਨੂੰ ਦਿੱਤੀਆਂ ਵਧਾਈਆਂ

ss1

ਏ.ਐਸ.ਆਈ ਬਣਨ ‘ਤੇ ਮਨਜੀਤ ਸਿੰਘ ਨੂੰ ਦਿੱਤੀਆਂ ਵਧਾਈਆਂ

ਭਿੱਖੀਵਿੰਡ 16 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸਬ ਡਵੀਜਨ ਦਫਤਰ ਭਿੱਖੀਵਿੰਡ ਵਿਖੇ ਤੈਨਾਤ ਰੀਡਰ ਮਨਜੀਤ ਸਿੰਘ ਨੂੰ ਵਧੀਆਂ ਸੇਵਾਵਾਂ ਨਿਭਾਉਣ ਬਦਲੇ ਪੰਜਾਬ ਸਰਕਾਰ ਵੱਲੋਂ ਹੈਡ ਕਾਂਸਟੇਬਲ ਤੋਂ ਪਦ ਉੱਨਤ ਕਰਕੇ ਏ.ਐਸ.ਆਈ ਬਣਾ ਦਿੱਤਾ ਗਿਆ। ਏ.ਐਸ.ਆਈ ਬਣੇ ਮਨਜੀਤ ਸਿੰਘ ਨੂੰ ਸਬ ਡਵੀਜਨ ਦਫਤਰ ਭਿੱਖੀਵਿੰਡ ਵਿਖੇ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ, ਏ.ਐਸ.ਆਈ ਚਰਨ ਸਿੰਘ, ਹੈਡ ਕਾਂਸਟੇਬਲ ਗੁਰਦੀਪ ਸਿੰਘ, ਹੈਡ ਕਾਂਸਟੇਬਲ ਸਤਨਾਮ ਸਿੰਘ, ਸੁਖਦੀਪ ਕੌਰ, ਕਲਰਕ ਰੁਪਿੰਦਰ ਕੌਰ, ਹੈਡ ਕਾਂਸਟੇਬਲ ਹਰਜਿੰਦਰ ਸਿੰਘ, ਚਾਨਣ ਸਿੰਘ ਆਦਿ ਵੱਲੋਂ ਵਧਾਈ ਦਿੱਤੀ ਗਈ। ਨਵੇਂ ਬਣੇ ਏ.ਐਸ.ਆਈ ਮਨਜੀਤ ਸਿੰਘ ਨੇ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਆਪਣੀ ਡਿਊਟੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।

Share Button

Leave a Reply

Your email address will not be published. Required fields are marked *