ਏਸ਼ੀਆਈ ਬੀਚ ਖੇਡਾਂ ‘ਚ ਭਾਰਤ ਨੇ ਗੱਡੇ ਝੰਡੇ

ss1

ਏਸ਼ੀਆਈ ਬੀਚ ਖੇਡਾਂ ‘ਚ ਭਾਰਤ ਨੇ ਗੱਡੇ ਝੰਡੇ

beach-games-2016ਖੇਡਾਂ ਦੀ ਦੁਨੀਆ ਵਿੱਚ ਜਿਥੇ ਓਲੰਪਿਕ ਖੇਡਾਂ ,ਏਸ਼ੀਅਨ ਖੇਡਾਂ,ਕੈਮਨਵੈਲਥ ਖੇਡਾਂ,ਸੈਫ ਖੇਡਾਂ ਵਿੱਚ ਤਗਮੇ ਜਿੱਤਣ ਦਾ ਹਰ ਖਿਡਾਰੀ ਦਾ ਸੁਪਨਾ ਹੰਦਾ ਹੈ। ਉਸੇ ਤਰ੍ਹਾਂ ਬੀਚ ਖੇਡਾਂ ਲਈ ਵੀ ਖਿਡਾਰੀ ਦੋ ਸਾਲਾ ਦਾ ਲੰਮਾ ਸਮਾਂ ਇੰਤਜ਼ਾਰ ਕਰਦੇ ਹਨ।ਪਰ ਅਗਲੀਆਂ ਏਸ਼ੀਆਈ ਬੀਚ ਖੇਡਾਂ ਚਾਰ ਸਾਲਾ ਬਾਅਦ ਹੋਣਗੀਆ। ਏਸ਼ੀਆਈ ਬੀਚ ਖੇਡਾਂ ਦੀ ਸ਼ੁਰੂਆਤ ਸਾਲ 2003 ਵਿੱਚ ਹੋਈ। ਏਸ਼ੀਆਈ ਬੀਚ ਖੇਡਾਂ ਨੂੰ (ਏ.ਬੀ.ਜੀ) ਦੇ ਨਾਂ ਨਾਲ ਵੀ ਜਾਣਿਆ ਜਾਦਾਂ ਹੈ। ਬੀਚ ਖੇਡਾਂ ਵਿੱਚ ਸਾਰੇ ਏਸ਼ੀਆ ਦੇਸ਼ਾਂ ਦੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹਨ। ਇਹਨਾਂ ਖੇਡਾਂ ਦਾ ਪ੍ਰਬੰਧ ਓਲੰਪਿਕ ਕੋਂਸਿਲ ਆਫ ਏਸ਼ੀਆ ਵਲੋਂ ਕੀਤਾ ਜਾਦਾਂ ਹੈ। ਆਉ ਹੁਣ ਗੱਲ ਕਰਦੇ ਹਾਂ ਕੁਝ ਦਿਨ ਪਹਿਲਾਂ ਖਤਮ ਹੋਈਆਂ ਵੀਅਤਨਾਮ ਵਿਖੇ ਪੰਜਵੀਆਂ ਏਸ਼ੀਆ ਬੀਚ ਖੇਡਾਂ ਬਾਰੇ । ਪੰਜਵੀਆਂ ਏਸ਼ੀਆ ਬੀਚ ਖੇਡਾਂ ਵਿੱਚ ਭਾਰਤੀ ਉਲਿੰਪਕ ਸੰਘ ਨੇ 172 ਭਾਰਤੀ ਖਿਡਾਰੀਆ ਦਾ ਦਲ ਭੇਜਿਆ।ਇਨਾਂ ਖੇਡਾਂ ਲਈ ਭਾਰਤੀ ਦਲ ਦੀ ਅਗਵਾਈ ਖੇਡਾਂ ਦੇ ਚੀਫ ਡੀ ਮਿਸ਼ਨ ਉਂਕਾਰ ਸਿੰਘ ਰੰਧਾਵਾ ( ਜਰਨਲ ਸਕੱਤਰ) ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਕੀਤੀ।ਇਨਾਂ ਖੇਡਾਂ ਵਿੱਚ ਭਾਰਤੀ ਦਲ ‘ਚ 103 ਪੁਰਸ਼ ਤੇ 69 ਮਹਿਲਾਂ ਖਿਡਾਰੀਆਂ ਨੇ kabbadiਹਿੱਸਾ ਲਿਆ। ਏਸ਼ੀਆਈ ਬੀਚ ਖੇਡਾਂ ਵਿੱਚ ਵੀ ੳਲਪਿੰਕ ਖੇਡਾਂ ਦੀ ਤਰ੍ਹਾਂ ਮਹਿਲਾਵਾ ਨੇ ਭਾਰਤ ਦਾ ਝੰਡਾ ਬੁਲੰਦ ਕੀਤਾ।ਭਾਰਤੀ ਮਹਿਲਾ ਕਬੱਡੀ ਟੀਮ ਨੇ ਪੰਜਵੀਂ ਵਾਰ ਬੀਚ ਖੇਡਾਂ ‘ਚ ਸੋਨ ਤਗਮਾ ਜਿਤਿੱਆ।ਭਾਰਤੀ ਟੀਮ ਨੇ ਥਾਈਲੈਂਡ ਦੀ ਟੀਮ ਨੂੰ 41-31 ਅੰਕਾਂ ਨਾਲ ਹਰਾਈਆ।ਇਸ ਮੈਚ ਵਿੱਚ ਭਾਰਤ ਬਹੁਤ ਸੰਘਰਸ਼ਪੂਰਨ ਤਰੀਕੇ ਨਾਲ ਖੇਡਿਆ।ਪਾਰੰਪਰਕ ਮਾਰਸ਼ਲ ਆਰਟ ਈਵੈਂਟ ਵਿੱਚ ਔਰਤ ਵਰਗ ਦੇ 48 ਕਿਲੋਗ੍ਰਾਮ ਵਿੱਚ ਭਾਰਤ ਦੀ ਖਿਡਾਰਣ ਸ਼ਵੇਤਾ ਰਾਮਦਾਸ ਨੇ ਭਾਰਤ ਦੀ ਝੋਲੀ ਵਿੱਚ ਸੋਨ ਤਗਮਾ ਪਾਇਆ।ਪੁਰਸ਼ ਵਰਗ ‘ਚ ਬੀਚ ਕਬੱਡੀ ਵਿੱਚ ਭਾਰਤ ਨੇ ਚਾਂਦੀ ਦਾ ਤਗਮਾ ਜਿੱਤਿਆ। ਕੁਰਸ਼ ਈਵੈਂਟ ਵਿੱਚ 70 ਕਿਲੋਗ੍ਰਾਮ ਔਰਤ ਵਰਗ ‘ਚ ਭਾਰਤ ਦੀ ਖਿਡਾਰਣ ਚਾਂਦੀ ਦਾ ਤਗਮਾ ਜਿੱਤਣ ਵਿੱਚ ਸਫਲ ਹੋਈ। ਇਹਨਾਂ ਖੇਡਾਂ ‘ਚ ਭਾਰਤ ਨੇ ਪੁਰਸ਼ ਵਰਗ ‘ਚ 2 ਚਾਂਦੀ 13 ਕਾਂਸੇ ਤੇ ਮਹਿਲਾ ਵਰਗ ਵਿੱਚ 2 ਸੋਨੇ 2 ਚਾਂਦੀ ਤੇ 5 ਕਾਂਸੇ ਦੇ ਤਗਮੇ ਜਿੱਤੇ। ਇਨਾਂ ਖੇਡਾਂ ਵਿੱਚ ਵੀਅਤਨਾਮ ਨੇ 139 ਤਗਮਿਆਂ ਨਾਲ ਪਹਿਲਾ ਸਥਾਨ ,ਥਾਈਲੈਂਡ 90 ਤਗਮਿਆਂ ਨਾਲ ਦੂਜਾ ਸਥਾਨ,ਚੀਨ 49 ਤਗਮਿਆਂ ਨਾਲ ਤੀਜੇ ਸਥਾਨ ਤੇ ਰਿਹਾ ।ਭਾਰਤ ਇਹਨਾ ਖੇਡਾਂ ਵਿੱਚ 12 ਵੇਂ ਸਥਾਨ ਤੇ ਰਿਹਾ। ਸਾਨੂੰ ਉਮੀਦ ਹੈ ਕਿ ਆਉਣ ਵਾਲੀਆਂ 2020 ਬੀਚ ਖੇਡਾਂ ਵਿੱਚ ਭਾਰਤੀ ਖਿਡਾਰੀ ਸੋਨ ਤਗਮੇ ਜਿੱਤ ਖੇਡਾਂ ਦੀ ਦੁਨੀਆ ਵਿੱਚ ਨਵਾਂ ਇਤਿਹਾਸ ਸਿਰਜਣਗੇ।

ਵੱਲੋਂ:11
ਖਿਡਾਰੀ ਖੇਡ ਮੈਦਾਨ ਤੋਂ
ਜਗਦੀਪ ਸਿੰਘ ਕਾਹਲੋਂ
ਅੰਤਰਰਾਸ਼ਟਰੀ ਸਾਇਕਲਿਸਟ

ਮੋਬਾ: 918288847042

Share Button

Leave a Reply

Your email address will not be published. Required fields are marked *