Fri. May 24th, 2019

“ਏਕਾ”: ਪਿ੍ੰ ਵਿਜੈ ਗਰਗ

“ਏਕਾ”: ਪਿ੍ੰ ਵਿਜੈ ਗਰਗ

ਦਾਣਾ ਮੰਡੀ ਵਿੱਚ ‘ਮੁੰਜ ਦੀ ਮੰਜੀ’ ਉੱਤੇ ਪਿਆ
ਮੈਂ ਆਪਣੇ ਬਾਹਰਲੇ ਦੋਸਤ ਨਾਲ ਫੋਨ ਤੇ ਗੱਲ ਕਰ ਰਿਹਾ ਸੀ
” ਬਾਈ ਜੀ ਦਾਣਾ ਮੰਡੀ ਦਾ ਮੱਛਰ ਐਨਾ  ਕੁ ਮੋਟਾ ਹੈ ਕਿ
 ਜੇ ਚਾਲੀ-ਪੰਜਾਹ ਮੱਛਰ ਏਕਾ ਕਰ ਲੈਣ ਤਾਂ ਬੰਦੇ ਨੂੰ ਚੁੱਕ ਕੇ ਵੀ ਲਿਜਾ ਸਕਦੇ ਐ.”
ਕੋਲੋਂ ਲੰਘਦਾ ਬਾਪੂ ਹੱਸਦਾ ਹੋਇਆ ਕਹਿੰਦਾ,
” ਐਵੇਂ ਡਰ ਨਾ ਮੁੰਡਿਆ, ਦਾਣਾ ਮੰਡੀ ਦਾ ਮੱਛਰ ਕਦੇ ਵੀ ਏਕਾ ਨਹੀਂ ਕਰ ਸਕਦਾ”
ਮੈਂ ਕੰਨ ਤੋਂ ਫੋਨ ਲਾਹ ਕੇ ਪੁਛਿਆ,” ਕਿਉਂ ਬਾਪੂ, ਕਿਉਂ ਨਹੀਂ ਕਰ ਸਕਦਾ ?”
ਬਾਪੂ ਸਾਫੇ ਨਾਲ ਮੁੜ੍ਹਕਾ ਪੂੰਝ ਕੇ ਕਹਿੰਦਾ,
” ਇਹਦੀਆਂ ਰਗਾਂ ਵਿੱਚ ਵੀ ਤਾਂ ਆਪਣਾ ਕਿਸਾਨਾਂ ਦਾ ਹੀ ਖੂਨ ਦੌੜਦਾ ਹੈ, ਜਦੋਂ ਆਪਣੇ ਤੋਂ ਏਕਾ ਨਹੀਂ ਹੁੰਦਾ ਤਾਂ ਇਹ ਕਿਥੋਂ ਕਰ ਲਊ ?”
ਮੇਰੇ ਦਿਮਾਗ ਦੀਆਂ ਨਾੜਾਂ ਫੁੱਲ ਗਈਆਂ ਸੁਣਕੇ …….

Leave a Reply

Your email address will not be published. Required fields are marked *

%d bloggers like this: