ਏਕਦੀਪ ਕੌਰ ਨੇ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ

ss1

ਏਕਦੀਪ ਕੌਰ ਨੇ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ

2mlp002ਮੁੱਲਾਂਪੁਰ ਦਾਖਾ, 02 ਦਸੰਬਰ (ਮਲਕੀਤ ਸਿੰਘ) ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ (ਪੱਛਮੀ) ਵੱਲੋਂ ਐਲਪਾਈਨ ਇੰਟਰਨੈਸ਼ਨਲ ਸਕੂਲ ਲੁਧਿਆਣਾ ਵਿਖੇ ਕਰਵਾਏ ਕਿਡਜ਼ ਕਾਰਨੀਵਾਲ ਮੁਕਾਬਲੇ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੇ ਵਿਦਿਆਰਥੀਆਂ ਨੇ ਬਾਜੀ ਮਾਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ । ਮੁਕਾਬਲੇ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਏਕਦੀਪ ਕੌਰ ਨੇ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ, ਮੀਸ਼ਾ ਅਰੋੜਾ ਅਤੇ ਉਸਦੀ ਟੀਮ ਨੇ ਡਰਾਮੇ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਵਿਦਿਆਰਥੀਆਂ ਨੇ ‘ਭਿ੍ਰਸ਼ਟਾਚਾਰ‘ ਦੇ ਵਿਸ਼ੇ ‘ਤੇ ਬਹੁਤ ਹੀ ਪ੍ਰਭਾਵਸ਼ਾਲੀ ਨਾਟਕ ਦੀ ਪੇਸ਼ਕਾਰੀ ਕੀਤੀ। ਇਸ ਤੋ ਇਲਾਵਾ ਯੂਬੀਰ ਕੌਰ ਅਤੇ ਉਸਦੇ ਸਾਥੀਆ ਵੱਲੋਂ ਵੈਸਟਰਨ ਡਾਂਸ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਤੇ ਸਕੂਲ ਪਿ੍ਰੰਸੀਪਲ ਰਵੀ ਕਾਂਤ ਅਤੇ ਮੈਡਮ ਵਿਨੀਤਾ ਜੈਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਨਾਮ ਵੰਡਦੇ ਅਤੇ ਅੱਗੇ ਤੋ ਅਜਿਹੀਆਂ ਹੋਰ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ ।

Share Button

Leave a Reply

Your email address will not be published. Required fields are marked *