ਏਅਰ ਕੈਨੇਡਾ ਵੱਲੋਂ ਇਟਲੀ ਲਈ ਹਵਾਈ ਸੇਵਾ ਰੱਦ

ਏਅਰ ਕੈਨੇਡਾ ਵੱਲੋਂ ਇਟਲੀ ਲਈ ਹਵਾਈ ਸੇਵਾ ਰੱਦ
ਓਟਵਾ: ਕੈਨੇਡਾ ਦੀ ਕੌਮੀ ਏਅਰਲਾਈਨ ਏਅਰ ਕੈਨੇਡਾ ਨੈ ਇਟਲੀ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ 1 ਮਈ ਤੱਕ ਰੱਦ ਕਰ ਦਿੱਤੀਆਂ ਹਨ। ਇਹ ਐਲਾਨ ਏਅਰਲਾਈਨ ਦੇ ਬੁਲਾਰੇ ਪੀਟਰ ਫਿਟਜ਼ਪੈਟਰਿਕ ਨੇ ਕੀਤਾ।
ਇਕ ਬਿਆਨ ਵਿਚ ਬੁਲਾਰੇ ਨੇ ਕਿਹਾ ਕਿ ਇਟਲੀ ਸਰਕਾਰ ਵੱਲੋਂ ਬਣਾਏ ਨਿਯਮਾਂ ਤੇ ਸਿਹਤ ਅਤੇ ਸੁਰੱਖਿਆ ਚਿੰਤਾਵਾਂ ਕਾਰਨ ਏਅਰ ਕੈਨੇਡਾ ਨੇ 11 ਮਾਰਚ ਤੋਂ ਕੈਨੇਡਾ ਅਤੇ ਇਟਲੀ ਦਰਮਿਆਨ ਆਪਣੀ ਸੇਵਾ ਸਸਪੈਂਡ ਕਰ ਦਿੱਤੀ ਹੈ।
ਬੁਲਾਰੇ ਨੇ ਕਿਹਾ ਕਿ ਅਸੀਂ ਸਥਿਤੀ ‘ਤੇ ਨਜ਼ਰ ਰੱਖਦੇ ਰਹਾਂਗੇ ਅਤੇ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਸਥਿਤੀ ਦਾ ਜਾਇਜ਼ਾ ਲਵਾਂਗੇ ਤੇ ਮੌਜੂਦਾ ਫੈਸਲੇ ਅਨੁਸਾਰ ਅਸੀਂ 1 ਮਈ ਤੋਂ ਇਹ ਸੇਵਾ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਰੱਖਦੇ ਹਾਂ। ਇਟਲੀ ਤੋਂ ਆਖਰੀ ਫਲਾਈਟ ਬੁੱਧਵਾਰ ਨੂੰ ਰੋਮ ਤੋਂ ਇਥੇ ਪੁੱਜੇਗੀ। ਏਅਰਲਾਈਨ ਨੇ ਦੱਸਿਆ ਕਿ ਫੈਸਲੇ ਕਾਰਨ ਪ੍ਰਭਾਵਤ ਹੋਏ ਮੁਸਾਫਰਾਂ ਨੂੰ ਸੂਚਿਤ ਕਰ ਦਿੱਤੀ ਜਾਵੇਗਾ ਤੇ ਫੁੱਲ ਰਿਫੰਡ ਸਮੇਤ ਕਈ ਆਪਸ਼ਨਾਂ ਦਿੱਤੀਆਂ ਜਾਣਗੀਆਂ।