ਏਅਰਟੈਲ ਸੇਵਾਵਾਂ ਠੱਪ ਹੋਣ ਕਾਰਨ ਲੋਕਾਂ ਚ ਮਚੀ ਹਾਹਾਕਾਰ

ss1

ਏਅਰਟੈਲ ਸੇਵਾਵਾਂ ਠੱਪ ਹੋਣ ਕਾਰਨ ਲੋਕਾਂ ਚ ਮਚੀ ਹਾਹਾਕਾਰ
ਵਪਾਰੀ, ਨੌਜਵਾਨ, ਔਰਤ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ

 

ਭਦੌੜ 14 ਜੁਲਾਈ (ਵਿਕਰਾਂਤ ਬਾਂਸਲ) ਸ਼ਹਿਰ ਭਦੌੜ ਅੰਦਰ ਪ੍ਰਾਈਵੇਟ ਖੇਤਰ ਦੀ ਕੰਪਨੀ ਏਅਰਟੈਲ ਦੀ ਮੋਬਾਈਲ ਫੋਨ ਸੇਵਾ ਪਿਛਲੇ 3-4 ਦਿਨ ਠੱਪ ਰਹਿਣ ਕਾਰਨ ਖ਼ਪਤਕਾਰਾਂ ਵਿਚ ਹਾਹਾਕਾਰ ਮਚੀ ਪਈ ਹੈ। ਜਾਣਕਾਰੀ ਅਨੁਸਾਰ ਲਗਭਗ 3 ਦਿਨ ਪਹਿਲਾਂ ਸ਼ਾਮ ਸਮੇਂ ਏਅਰਟੈਲ ਕੰਪਨੀ ਦੀਆਂ ਮੋਬਾਈਲ ਫੋਨ ਸੇਵਾਵਾਂ ਵਿੱਚ ਤਕਨੀਕੀ ਖ਼ਰਾਬੀ ਆ ਗਈ ਸੀ, ਜਿਸ ਕਾਰਨ ਕਈ ਉਪਭੋਗਤਾਵਾਂ ਨੂੰ ਇਨਕਮਿੰਗ ਅਤੇ ਆਊਟਗੋਇੰਗ ਕਾਲ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਕਈ ਉਪਭੋਗਤਾਵਾਂ ‘ਤੇ ਇਨਕਮਿੰਗ ਕਾਲ ਤਾਂ ਰਿਸੀਵ ਹੋ ਰਹੀਆਂ ਹਨ ਪਰ ਆਊਟਗੋਇੰਗ ਸੇਵਾ ਬੰਦ ਹੋਣ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਹੀ ਜਾ ਰਹੀਆਂ ਹਨ। ਜਿਨ੍ਹਾਂ ਖ਼ਪਤਕਾਰਾਂ ਨੇ ਆਪਣੇ ਮੋਬਾਈਲ ਸੈੱਟ ਵਿੱਚ ਏਅਰਟੈਲ ਤੋਂ ਇਲਾਵਾ ਕਿਸੇ ਹੋਰ ਮੋਬਾਈਲ ਆਪ੍ਰੇਟਰ ਕੰਪਨੀ ਦੇ ਸਿਮ ਪਾ ਰੱਖੇ ਹਨ, ਉਹ ਦੂਸਰੇ ਕੁਨੈਕਸ਼ਨ ਵਿਚ ਬੈਲੇਂਸ ਪਵਾਉਂਦੇ ਦੇਖੇ ਗਏ।

ਕੀ ਕਹਿੰਦੇ ਹਨ ਵਪਾਰੀ ?

ਏਅਰਟੈਲ ਕੰਪਨੀ ਦੀ ਮੋਬਾਈਲ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਵਪਾਰੀ ਵਰਗ ਕਾਫ਼ੀ ਪਰੇਸ਼ਾਨ ਹੈ ਕਿਉਂਕਿ ਜ਼ਿਆਦਾਤਰ ਵਪਾਰੀ ਵਰਗ ਇਸ ਕੰਪਨੀ ਦਾ ਹੀ ਉਪਭੋਗਤਾ ਹੈ। ਇਸ ਸਬੰਧੀ ਉਪਭੋਗਤਾ ਚੰਦਰ ਸ਼ੇਖਰ ਚੀਨੂੰ, ਅਭੀਲਾਸ਼ ਗਰਗ, ਰਮਨ ਸਿੰਗਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਏਅਰਟੈਲ ਦੀ ਸੇਵਾ ਹੋਰਨਾਂ ਤੋਂ ਕਾਫੀ ਭਰੋਸੇਯੋਗ ਹੈ ਪਰ ਇਸ ਵਾਰ ਆਈ ਖ਼ਰਾਬੀ ਕਾਰਨ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨਕਮਿੰਗ ਅਤੇ ਆਊਟਗੋਇੰਗ ਕਾਲ ਨਾ ਹੋਣ ਕਾਰਨ ਵਪਾਰ ਵਿੱਚ ਕਾਫ਼ੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅੱਜਕੱਲ੍ਹ ਜ਼ਿਆਦਾਤਰ ਵਪਾਰ ਮੋਬਾਈਲ ਫੋਨ ਉਪਰ ਹੀ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਜੇਕਰ ਤਕਨੀਕੀ ਵਜ੍ਹਾ ਨਾਲ ਕੋਈ ਖਰਾਬੀ ਆਉਂਦੀ ਹੈ ਤਾਂ ਇਸ ਨੂੰ ਫੌਰੀ ਤੌਰ ‘ਤੇ ਠੀਕ ਕਰਨਾ ਕੰਪਨੀ ਦੀ ਜ਼ਿੰਮੇਵਾਰੀ ਹੈ ਪ੍ਰੰਤੂ ਇਸ ਵਾਰ 3-4 ਦਿਨ ਬੀਤ ਜਾਣ ਉਪਰੰਤ ਵੀ ਕੰਪਨੀ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਮਜ਼ਬੂਰਨ ਉਹਨਾਂ ਨੂੰ ਹੋਰ ਕੰਪਨੀਆਂ ਵੱਲ ਰੁਖ਼ ਕਰਨਾ ਪਵੇਗਾ ।

ਪ੍ਰਭਾਵਿਤ ਹੋਈਆਂ ਔਰਤਾਂ

ਏਅਰਟੈਲ ਕੰਪਨੀ ਮੋਬਾਈਲ ਸੇਵਾ ਠੱਪ ਹੋਣ ਤੋਂ ਸਿਰਫ ਵਪਾਰੀ ਵਰਗ ਤੇ ਕੰਮਕਾਜੀ ਲੋਕ ਹੀ ਪ੍ਰਭਾਵਿਤ ਨਹੀਂ ਹੋਏ, ਸਗੋਂ ਗ੍ਰਹਿਣੀਆਂ ‘ਤੇ ਵੀ ਇਸ ਦਾ ਖਾਸ ਅਸਰ ਦਿਖਾਈ ਦਿੱਤਾ ਕਿਉਂਕਿ ਔਰਤਾਂ ਨੂੰ ਆਪਣੀਆਂ ਦੋਸਤਾਂ ਨਾਲ ਟਾਈਅੱਪ ਕਰਨ ਵਿਚ ਕਾਫੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਕਈ ਔਰਤਾਂ ਨੇ ਦੁਕਾਨਦਾਰੀ ਕਰਨ ਲਈ ਬਾਜ਼ਾਰ ਜਾਣਾ ਸੀ ਪਰ ਉਹਨਾਂ ਦਾ ਆਪਣੀਆਂ ਸਹੇਲੀਆਂ ਨਾਲ ਸੰਪਰਕ ਨਾ ਹੋ ਸਕਣ ਕਾਰਨ ਉਨ੍ਹਾਂ ਨੂੰ ਆਪਣੇ ਪ੍ਰੋਗਰਾਮ ਰੱਦ ਕਰਨੇ ਪਏ।

Share Button

Leave a Reply

Your email address will not be published. Required fields are marked *