ਉੱਭਰਦਾ ਅਦਾਕਾਰ ‘ਸਾਹੀਲ ਗੁਪਤਾ’

ss1

ਉੱਭਰਦਾ ਅਦਾਕਾਰ ‘ਸਾਹੀਲ ਗੁਪਤਾ’

ਪ੍ਰਮਾਤਮਾ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਕਲਾ ਨਾਲ ਜਰੂਰ ਨਿਵਾਜਦਾ ਹੈ। ਆਪਣੇ ਅੰਦਰ ਝਾਤੀ ਮਾਰ ਕੇ ਇਸ ਕਲਾ ਨੂੰ ਪਛਾਣਨ ਦੀ ਲੋੜ ਹੁੰਦੀ ਹੈ।

ਅਜਿਹਾ ਇੱਕ ਅਦਾਕਾਰ ਹੈ ਸਾਹੀਲ ਗੁਪਤਾ, ਜਿਸ ਨੇ ਆਪਣੇ ਅੰਦਰ ਛੁਪੀ ਅਦਾਕਾਰੀ ਦੀ ਕਲਾ ਨੂੰ ਪਛਾਣ ਕੇ ਚੰਗਾ ਨਾਮਣਾ ਖੱਟਿਆ ਹੈ। ਉਸ ਦਾ ਜਨਮ ਪਿਤਾ ਰਾਮ ਕੁਮਾਰ ਦੇ ਘਰ ਮਾਤਾ ਕਮਲੇਸ਼ ਕੁਮਾਰੀ ਦੀ ਕੁਖੋਂ ਚੰਡੀਗੜ੍ਹ ਵਿੱਚ ਹੋਇਆ ।ਜੇ ਗੱਲ ਅਦਾਕਾਰੀ ਦੇ ਸਫਰ ਦੀ ਕਰੀਏ ਤਾਂ ਉਸਨੇ ਸਭ ਤੋਂ ਪਹਿਲਾਂ ਪੰਜਾਬੀ ਫਿਲਮ ‘ਹਾਰਡ ਕੌਰ’ ਵਿੱਚ ਕੰਮ ਕੀਤਾ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਵਿੱਚ ਉਨ੍ਹਾਂ ਨੇ ਹਰਜੀਤਾ ਫਿਲਮ ‘ਚ ਬਹੁਤ ਵਧੀਆ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਬਹੁਤ ਸਾਰੇ ਨਾਟਕਾਂ ਵਿੱਚ ਵੀ ਤਰ੍ਹਾਂ-ਤਰ੍ਹਾਂ ਦੀ ਭੂਮਿਕਾ ਨਿਭਾਈ ਅਤੇ ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਇਸ ਲਾਈਨ ਵਿੱਚ ਉਹ ਆਪਣਾ ਉਸਤਾਦ ਮੁਕੇਸ਼ ਜੀ ਨੂੰ ਮੰਨਦੇ ਹਨ, ਆਉਣ ਵਾਲੇ ਸਮੇਂ ਵਿੱਚ ਉਹ ਜਲਦ ਹੀ ਹਿੰਦੀ ਫਿਲਮ ‘ਪਲਟਨ’ ਅਤੇ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਫਿਲਮਾਂ ਦੇ ਜਰੀਏ ਦਰਸ਼ਕਾਂ ਦੇ ਸਨਮੁੱਖ ਹੋਣਗੇ ।

ਸਾਹਿਬ ਸਿੰਘ ਸ਼ੱਬੀ
ਸੰਪਰਕ : 99148-72622

Share Button

Leave a Reply

Your email address will not be published. Required fields are marked *