ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ

ss1

ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ 25 ਦਸੰਬਰ (ਕਾਹਲੋਂ): ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਚ ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਪੁਰਸ਼ ਚੈਂਪੀਅਨਸ਼ਿਪ ਅੱਜ ਇੱਥੇ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਮੌਕੇ ਪ੍ਰੋ. ਬੀ.ਐਸ. ਘੁੰਮਣ, ਮਾਣਯੋਗ ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਨੇ ਬਤੌਰ ਮੁੱਖ ਮਹਿਮਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ਤੇ ਪਹੁੰਚੇ। ਸ. ਦਲ ਸਿੰਘ ਬਰਾੜ, ਸੀਨੀਅਰ ਕੋਚ ਵਾਲੀਬਾਲ ਅਨੁਸਾਰ ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ ਉੱਤਰੀ ਖੇਤਰ ਦੀਆਂ ਲਗਭਗ 68 ਯੂਨੀਵਰਸਿਟੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਏ.ਆਈ.ਯੂ. ਅਬਜ਼ਰਵਰ ਸ਼੍ਰੀ ਸੁਭਾਸ਼ ਜਨਰਾਓ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਚੈਂਪੀਅਨਸ਼ਿਪ ਦੇ ਸੰਚਾਲਨ ਚ ਸਹਾਇਕ ਡਾਇਰੈਕਟਰ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਦਲ ਸਿੰਘ ਬਰਾੜ, ਜਸਵੰਤ ਸਿੰਘ, ਅਵਤਾਰ ਸਿੰਘ, ਰਚਨਾ ਅਤੇ ਰੇਨੂੰ ਨੇ ਅਹਿਮ ਭੂਮਿਕਾ ਨਿਭਾਈ ਜਦੋਂਕਿ ਮੰਚ ਸੰਚਾਲਨ ਦੀ ਭੂਮਿਕਾ ਸ. ਪ੍ਰਿੰਸਇੰਦਰ ਸਿੰਘ ਘੁੰਮਣ ਨੇ ਨਿਭਾਈ।

ਅੱਜ ਤੇ ਨਤੀਜੇ:

ਐਮ.ਡੀ.ਯੂ.ਰੋਹਤਕ ਨੇ 3-0 ਦੇ ਸਿੱਧੇ ਸੈੱਟ ਸਕੋਰਾਂ ਰਾਹੀਂ ਲਵਲੀ ਯੂਨੀਵਰਸਿਟੀ ਫਗਵਾੜਾ ਨੂੰ ਕਰਾਰੀ ਸਿਕਸ਼ਤ ਦਿੰਦਿਆਂ 25-19, 25-13 ਤੇ 25-21 ਨਾਲ ਜਿੱਤ ਹਾਸਲ ਕੀਤੀ। ਜਦੋਂਕਿ ਦੂਜੇ ਮੈਚ ਵਿਚ ਸੈਂਟਰਲ ਯੂਨੀਵਰਸਿਟੀ ਜੰਮੂ ਨੇ 3-2 ਦੇ ਸੈੱਟ ਸਕੋਰਾਂ ਦੌਰਾਨ 13-25, 27-25, 21-25, 25-17 ਅਤੇ 15-25 ਨਾਲ ਸੈਮ ਹਿਗਿਨਬੋਟਮ ਯੂਨੀਵਰਸਿਟੀ ਅਲਾਹਾਬਾਦ ਨੂੰ ਬਹੁਤ ਹੀ ਸੰਘਰਸ਼ਪੂਰਣ ਹੋਏ ਮੈਚਾਂ ਦੌਰਾਨ ਹਰਾਉਣ ਵਿਚ ਸਫਲਤਾ ਪ੍ਰਾਪਤ ਕੀਤੀ। ਇਸੇ ਤਰ੍ਹਾਂ ਦੂਜੇ ਪਾਸੇ ਅਮੇਟੀ ਯੂਨੀਵਰਸਿਟੀ ਯੂ.ਪੀ. ਨੇ 3-0 ਦੇ ਸਿੱਧੇ ਸੈੱਟਾਂ ਰਾਹੀਂ 25-22, 25-20 ਅਤੇ 26-24 ਨਾਲ ਖੇਡਦਿਆਂ ਕਸ਼ਮੀਰ ਯੂਨੀਵਰਸਿਟੀ ਦੀ ਟੀਮ ਨੂੰ ਆਸਾਨ ਹਾਰ ਦੇ ਕੇ ਅਗਲੇ ਰਾਊਂਡ ਲਈ ਆਪਣੀ ਜਗ੍ਹਾ ਤੈਅ ਕੀਤੀ।

Share Button

Leave a Reply

Your email address will not be published. Required fields are marked *