Thu. Jun 20th, 2019

ਉੱਤਰ ਕੋਰੀਆ ਨੇ ਦਾਗੀ ਮਿਜ਼ਾਈਲ, ਅਮਰੀਕਾ ਨੇ ਦਿੱਤੀ ਚੇਤਾਵਨੀ

ਉੱਤਰ ਕੋਰੀਆ ਨੇ ਦਾਗੀ ਮਿਜ਼ਾਈਲ, ਅਮਰੀਕਾ ਨੇ ਦਿੱਤੀ ਚੇਤਾਵਨੀ

ਉੱਤਰ ਕੋਰੀਆ ਵੱਲੋਂ ਜਾਪਾਨ ਸਾਗਰ ਵਿੱਚ ਇੱਕ ਹੋਰ ਬੈਲਾਸਟਿਕ ਮਿਜ਼ਾਈਲ ਦਾਗੇ ਜਾਣ ਦੇ ਕੁਝ ਘੰਟਿਆਂ ਬਾਅਦ ਅਮਰੀਕਾ ਨੇ ਆਖਿਆ ਕਿ ਉਹ ਪਯਾਂਗਯਾਂਗ ਵੱਲੋਂ ਇੱਕ ਤੋਂ ਬਾਅਦ ਇੱਕ ਕੀਤੇ ਜਾ ਰਹੇ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਦੇ ਖ਼ਤਰੇ ਨਾਲ ਨਜਿੱਠਣ ਲਈ ਹਰ ਵਿਕਲਪ ਉੱਤੇ ਵਿਚਾਰ ਕਰ ਰਿਹਾ ਹੈ।

  ਮਿਜ਼ਾਈਲ ਪ੍ਰੀਖਣ ਦੀ ਪੁਸ਼ਟੀ ਕਰਦੇ ਹੋਏ ਅਮਰੀਕੀ ਪ੍ਰਸ਼ਾਂਤ ਕਮਾਨ ਨੇ ਆਖਿਆ ਹੈ ਕਿ ਉਸ ਦੇ ਤੰਤਰਾਂ ਨੇ ਉੱਤਰ ਕੋਰੀਆ ਵੱਲੋਂ ਚਾਰ ਅਪ੍ਰੈਲ ਨੂੰ ਸਵੇਰੇ 11 .42 ਮਿੰਟ ਉੱਤੇ ਕੀਤੇ ਗਏ ਮਿਜ਼ਾਈਲ ਪ੍ਰੀਖਣ ਨੂੰ ਦਰਜ ਕੀਤਾ ਹੈ। ਅਮਰੀਕੀ ਕਮਾਨ ਨੇ ਮਿਜ਼ਾਈਲ ਉੱਤੇ ਉਦੋਂ ਤੱਕ ਨਜ਼ਰ ਰੱਖੀ ਜਦੋਂ ਤੱਕ ਉਹ ਜਾਪਾਨੀ ਦੇ ਸਾਗਰ ਵਿੱਚ ਡਿੱਗੀ ਨਹੀਂ।

  ਬਿਆਨ ਵਿੱਚ ਆਖਿਆ ਗਿਆ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਮਿਜ਼ਾਈਲ ਮੱਧ ਦੂਰੀ ਦੀ ਬੈਲਾਸਿਟਕ ਮਿਜ਼ਾਈਲ ਕੇ ਐਨ-15 ਸੀ। ਵਿਦੇਸ਼ ਮੰਤਰੀ ਰੇਕਸ ਟਿਲਰਸਰ ਨੇ ਇੱਕ ਬਿਆਨ ਵਿੱਚ ਆਖਿਆ ਕਿ ਉੱਤਰ ਕੋਰੀਆ ਨੇ ਕੱਲ੍ਹ ਇੱਕ ਹੋਰ ਮੱਧ ਦੂਰੀ ਦੀ ਮਿਜ਼ਾਈਲ ਦਾ ਪ੍ਰੀਖਣ ਕੀਤਾ।

ਅਮਰੀਕਾ ਉੱਤਰ ਕੋਰੀਆ ਬਾਰੇ ਕਾਫ਼ੀ ਕੁਝ ਆਖ ਚੁੱਕਾ ਹੈ। ਇਸ ਲਈ ਅਸੀਂ ਹੋਰ ਕੁਝ ਨਹੀਂ ਆਖਣਾ। ਇਹ ਮਿਜ਼ਾਈਲ ਪ੍ਰੀਖਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਚੀਨ ਦੇ ਰਾਸ਼ਟਰਪਤੀ ਸ਼ੀ ਚਿੰਨਫਿੰਗ ਦੇ ਵਿਚਕਾਰ ਵੀਰਵਾਰ ਨੂੰ ਫਲੋਰੀਡਾ ਵਿੱਚ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਕੀਤਾ ਗਿਆ ਹੈ। ਵਾਈਟ ਹਾਊਸ ਨੇ ਆਖਿਆ ਹੈ ਕਿ ਉੱਤਰ ਕੋਰੀਆ ਨੂੰ ਜੋ ਸਮਾਂ ਦੇਣਾ ਸੀ ਉਹ ਪੂਰਾ ਹੋ ਚੁੱਕਾ ਹੈ। ਬੁਲਾਰੇ ਅਨੁਸਾਰ ਹੁਣ ਇਹ ਐਮਰਜੈਂਸੀ ਸਥਿਤੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਸਮਾਂ ਤੇਜ਼ੀ ਨਾਲ ਪੂਰਾ ਹੋ ਗਿਆ ਹੈ।

ਇਸ ਤੋਂ ਪਹਿਲਾਂ ਜਾਪਾਨ ਨੇ ਵੀ ਪ੍ਰੀਖਣ ਦੀ ਨਿੰਦਾ ਕੀਤੀ ਤੇ ਆਖਿਆ ਕਿ ਇਹ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਦੀ ਉਲੰਘਣਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਚੀਨ ਅੱਗੇ ਨਹੀਂ ਆਉਂਦੇ ਤਾਂ ਉਹ ਇਕੱਲਾ ਹੀ ਉੱਤਰ ਕੋਰੀਆ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਤਿਆਰ ਹੈ।

Leave a Reply

Your email address will not be published. Required fields are marked *

%d bloggers like this: