ਉੱਤਰ ਕੋਰੀਆ ‘ਚ ਪਰਮਾਣੂ ਪ੍ਰੀਖਣ ਕਾਰਨ ਸੁਰੰਗ ਢਹਿਣ ਨਾਲ 200 ਲੋਕਾਂ ਦੀ ਮੌਤ

ਉੱਤਰ ਕੋਰੀਆ ‘ਚ ਪਰਮਾਣੂ ਪ੍ਰੀਖਣ ਕਾਰਨ ਸੁਰੰਗ ਢਹਿਣ ਨਾਲ 200 ਲੋਕਾਂ ਦੀ ਮੌਤ

ਉੱਤਰ ਕੋਰੀਆ ਦੇ ਪਰਮਾਣੂ ਪ੍ਰੀਖਣ ਸਥਾਨ ਦੇ ਕੋਲ ਨਿਰਮਾਣ ਅਧੀਨ ਸੁਰੰਗ ਢਹਿਣ ਕਾਰਨ ਕਰੀਬ 200 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ। ਇਹ ਘਟਨਾ 3 ਸਤੰਬਰ ਨੂੰ ਉਤਰ ਕੋਰੀਆ ਦੁਆਰਾ ਕੀਤੇ ਗਏ ਛੇਵੇਂ ਅਤੇ ਸਭ ਤੋਂ ਭਿਆਨਕ ਪਰਮਾਣੂ ਪ੍ਰੀਖਣ ਦੇ ਕੁਝ ਦਿਨ ਬਾਅਦ ਦੀ ਹੈ। ਹਾਦਸੇ ਦਾ ਕਾਰਨ ਵੀ ਪਰਮਾਣੂ ਪ੍ਰੀਖਣ ਹੀ ਦੱਸਿਆ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਪੁੰਗਯੇ ਰੀ ਪਰਮਾਣੂ ਪ੍ਰੀਖਣ ਸਥਾਨ ਵਿਚ ਜ਼ਮੀਨ ਦੇ ਅੰਦਰ ਸੁਰੰਗ ਵਿਛਾਈ ਜਾ ਰਹੀ ਹੈ। ਇਸ ਦੇ ਢਹਿ ਜਾਣ ਕਾਰਨ ਉਸ ਵਿਚ ਕਰੀਬ 100 ਮਜ਼ਦੂਰ ਫਸ ਗਏ। ਰਾਹਤ ਕਾਰਜਾਂ ਦੇ ਲਈ 100 ਹੋਰ ਲੋਕਾਂ ਨੂੰ ਭੇਜਿਆ ਗਿਆ ਲੇਕਿਨ ਇਸੇ ਦੌਰਾਨ ਮੁੜ ਉਥੇ ਦੀ ਜ਼ਮੀਨ ਧੱਸ ਗਈ। ਇਸ ਵਿਚ ਸਾਰਿਆਂ ਦੇ ਮਾਰੇ ਜਾਣ ਦਾ ਸ਼ੱਕ ਹੈ। ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਦਾਅਵਾ ਕੀਤਾ ਸੀ ਕਿ 3 ਸਤੰਬਰ ਨੂੰ ਉਸ ਨੇ ਹਾਈਡਰੋਜਨ ਬੰਬ ਦਾ ਪ੍ਰੀਖਣ ਕੀਤਾ। ਇਹ ਪੰਜਵੇਂ ਪਰਮਾਣੂ ਪ੍ਰੀਖਣ ਤੋਂ ਕਰੀਬ ਦਸ ਗੁਣਾ ਜ਼ਿਆਦਾ ਅਤੇ ਹਿਰੋਸ਼ਿਮਾ ‘ਤੇ ਡੇਗੇ ਗਏ ਪਰਮਾਣੂ ਬੰਬ ਤੋਂ ਅੱਠ ਗੁਣਾ ਜ਼ਿਆਦਾ ਤਾਕਤਵਰ ਸੀ। ਇਸ ਨਾਲ 6.3 ਅਤੇ 4.1 ਰਿਕਟਰ ਦਾ ਭੂਚਾਲ ਆਇਆ ਅਤੇ ਪੁੰਗਯੇ-ਰੀ ਦੀ ਜ਼ਮੀਨ ਵਿਚ ਦਰਾਰਾਂ ਆ ਗਈਆਂ ਸਨ। ਇਸ ਨਾਲ ਇਹ ਕਾਫੀ ਕਮਜ਼ੋਰ ਹੋ ਗਈ ਸੀ। ਕਿਮ ਨੇ ਬਗੈਰ ਪਰਵਾਹ ਕੀਤੇ ਇੱਥੇ ਇਕ ਅੰਡਰਗਾਊਂ ਸੁਰੰਗ ਬਣਾਉਣ ਦਾ ਆਦੇਸ਼ ਦਿੱਤਾ। ਕਮਜ਼ੋਰ ਧਰਤੀ ਵਿਚ ਸੁਰੰਗ ਬਣਾਉਣ ਕਾਰਨ ਇਹ ਡਿੱਗ ਗਈ।

Share Button

Leave a Reply

Your email address will not be published. Required fields are marked *

%d bloggers like this: