Wed. Nov 13th, 2019

ਉੱਤਰੀ ਭਾਰਤ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦਾ ਹੱਲ

ਉੱਤਰੀ ਭਾਰਤ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦਾ ਹੱਲ

ਪਿਛਲੇ ਕਈ ਸਾਲਾਂ ਤੋਂ ਹਵਾ ਪ੍ਰਦੂਸ਼ਣ ਦੀ ਪੱਧਰ ਤਾਂ ਪਹਿਲਾਂ ਹੀ ਜਾਨਲੇਵਾ ਹੋ ਗਈ ਸੀ, ਪਰ ਪਿਛਲੇ ਕਈ ਦਿਨਾਂ ਤੋਂ ਤਾਂ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰੀ ਭਾਰਤ ਵਿੱਚ ਕਰੀਬ 47 ਕਰੋੜ ਅਬਾਦੀ ਰਹਿੰਦੀ ਹੈ। ਜਿੱਥੇ ਪਿਛਲੇ ਅਠਾਰਾਂ ਸਾਲਾਂ ਵਿੱਚ ਪ੍ਰਦੂਸ਼ਣ 72 ਫੀਸਦੀ ਤੱਕ ਵੱਧ ਗਿਆ ਹੈ। ਜ਼ਹਿਰੀਲੀ ਹਵਾ ਕਾਰਨ ਕੁਝ ਇਲਾਕਿਆਂ ਚ ਲੋਕਾਂ ਦੀ ਔਸਤ ਉਮਰ ਘੱਟੀ ਹੈ। ਦਿੱਲੀ ਵਿੱਚ ਤਾਂ ਇਹ ਦਸ ਸਾਲ ਘੱਟ ਹੋ ਗਈ ਹੈ। ਉੱਤਰੀ ਭਾਰਤ ਚ ਹਵਾ ਪ੍ਦੂਸ਼ਣ ਬਾਕੀ ਦੇਸ਼ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ। ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ਜਾਣਿਆ ਜਾ ਰਿਹਾ ਹੈ। ਈ ਪੀ ਆਈ ਸੀ ਦੀ ਰਿਪੋਰਟ ਮੁਤਾਬਕ “ਵਧਦੇ ਪ੍ਰਦੂਸ਼ਣ ਕਾਰਨ ਨਵਜੋਤ ਬੱਚਿਆਂ ਸਮੇਤ ਹਰ ਕੋਈ ‘ਸਮੋਕਰ’ ਬਣ ਰਿਹਾ ਹੈ।

ਪ੍ਰਦੂਸ਼ਣ ਵੱਧ ਕੇ ਚੌਵੀ ਘੰਟੇ ਚ ਵੀਹ ਪੱਚੀ ਸਿਗਰਟਾਂ ਪੀਣ ਦੇ ਬਰਾਬਰ ਹੋ ਗਿਆ ਹੈ।” ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ ਅਤੇ ਡਾਕਟਰਾਂ ਨੇ ਲੋਕਾਂ ਨੂੰ ਜਿਥੋਂ ਤੱਕ ਸੰਭਵ ਹੋ ਸਕੇ ਘਰੋਂ ਬਾਹਰ ਨਾ ਨਿਕਲਣ ਤੇ ਮਾਸਕ ਲਾਉਣ ਦੀ ਸਲਾਹ ਦਿੱਤੀ ਹੈ। ਸਾਹ ਸਬੰਧੀ ਰੋਗਾਂ ਤੋਂ ਪੀੜਤ ਲੋਕਾਂ ਨੂੰ ਸਾਵਧਾਨੀ ਵਰਤਨ ਦੀ ਸਲਾਹ ਦਿੱਤੀ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਇਕ ਅਧਿਕਾਰੀ ਅਨੁਸਾਰ ਦਿੱਲੀ ਵਿੱਚ ਇਸ ਸਾਲ ਜਨਵਰੀ ਤੋਂ ਬਾਅਦ ਇੱਕ ਨਵੰਬਰ ਦੀ ਸਵੇਰ ਤੱਕ ਪਹਿਲੀ ਵਾਰ ਪੂਰਨ ਹਵਾ ਗੁਣਵੰਣਤਾ ਸੂਚਕ ਅੰਕ (ਏ ਕਿਉੂ ਆਈ) ਅਤਿਅੰਤ ਗੰਭੀਰ ਹਾਲਤ ਵਿੱਚ ਪਹੁੰਚ ਗਿਆ ਹੈ।

ਦਿੱਲੀ ਸਰਕਾਰ ਨੇ ਜਨ ਸਿਹਤ ਐਮਰਜੈਂਸੀ ਐਲਾਨਦਿਆਂ ਪੰਜ ਨਵੰਬਰ ਤੱਕ ਸਾਰੇ ਨਿਰਮਾਣ ਕਾਰਜਾਂ ਤੇ ਪਾਬੰਦੀ ਲਾਈ ਹੈ,ਸਕੂਲ ਬੰਦ ਕਰ ਦਿੱਤੇ ਹਨ ਅਤੇ ਐਨ-95 ਮਾਸਕ ਵੰਡਣੇ ਸ਼ੁਰੂ ਕਰ ਦਿੱਤੇ ਹਨ। ਫਰੀਦਾਬਾਦ,ਗੁਰੂਗ੍ਰਾਮ,ਗਾਜ਼ੀਆਬਾਦ,ਨੋਇਡਾ,ਗ੍ਰੇਟਰ ਨੋਇਡਾ, ਬਹਾਦਰਗੜ, ਸੋਨੀਪਤ, ਪਾਣੀਪਤ ਦੇ ਸਾਰੇ ਕੋਲਾ ਅਤੇ ਤੇਲ ਅਧਾਰਿਤ ਉਦਯੋਗਾਂ ਨੂੰ ਨੂੰ ਪੰਜ ਨਵੰਬਰ ਤੱਕ ਬੰਦ ਰੱਖਣ ਦਾ ਫੈਸਲਾ ਵੀ ਕਰ ਦਿੱਤਾ ਗਿਆ ਹੈ। ਪ੍ਰਦੂਸ਼ਣ ਦੇ ਹੋਰਨਾਂ ਕਾਰਨਾਂ ਤੋਂ ਇਲਾਵਾ ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸਾਨ ਕੀਟਨਾਸ਼ਕਾਂ ਤੇ ਰਸਾਇਣਕ ਖਾਦਾਂ ਦੀ ਬਹੁਤ ਜਿਆਦਾ ਵਰਤੋਂ ਕਰਕੇ ਅਤੇ ਖੇਤਾਂ ਵਿੱਚ ਪਰਾਲੀ ਸਾੜ ਕੇ ਨਾ ਸਿਰਫ ਧਰਤੀ ਨੂੰ ਕਮਜ਼ੋਰ ਕਰ ਰਹੇ ਹਨ, ਸਗੋਂ ਪਰਾਲੀ ਦੀ ਧੂਏਂ ਕਾਰਨ ਪ੍ਰਦੂਸ਼ਣ ਫੈਲਾਅ ਕੇ ਵਾਯੂਮੰਡਲ ਨੂੰ ਵੀ ਜ਼ਹਿਰੀਲਾ ਬਣਾ ਰਹੇ ਹਨ। ਇਸ ਤੇ ਰੋਕ ਲਾਉਣ ਦੇ ਨਾਲ ਨਾਲ ਸਰਕਾਰ ਨੂੰ ਕਿਸਾਨਾਂ ਦੀ ਪਰਾਲੀ ਦੇ ਨਿਪਟਾਰੇ ਦੇ ਕਦਮ ਵੀ ਚੁਕਣੇ ਚਾਹੀਦੇ ਹਨ। ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹਣ ਦੀ ਬਜਾਏ ਉਹਨਾਂ ਦੇ ਖਰਚੇ ਦੀ ਭਰਪਾਈ ਵੀ ਕਰਨੀ ਚਾਹੀਦੀ ਹੈ।

ਪਰਾਲੀ ਤੋਂ ਬਿਜਲੀ ਪੈਦਾ ਕਰਨ ਲਈ ਬਠਿੰਡੇ ਦਾ ਬੰਦ ਪਿਆ ਥਰਮਲ ਪਲਾਂਟ ਚਾਲੂ ਕਰਨ ਵਿੱਚ ਹਰਜ ਕੀ ਹੈ ? ਇਸ ਪਲਾਂਟ ਨੂੰ ਕੌਡੀਆਂ ਦੇ ਭਾਅ ਮੁਨਾਫ਼ਾਖੋਰਾਂ ਕੋਲ ਵੇਚਣ ਦੇ ਮਨਸੂਬੇ ਲੋਕਾਂ ਲਈ ਫਾਇਦੇਮੰਦ ਨਹੀਂ ਹਨ। ਥਰਮਲ ਮੁੜ ਚਾਲੂ ਕਰਨ ਨਾਲ ਲੋਕਾਂ ਦਾ ਖੁਸਿਆ ਰੁਜ਼ਗਾਰ ਵੀ ਵਾਪਸ ਮਿਲ ਜਾਵੇਗਾ।

ਡਾ ਅਜੀਤਪਾਲ ਸਿੰਘ ਐਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: