ਉੱਤਰੀ ਕੋਰੀਆ ਨੂੰ ਲੈ ਕੇ ਟਰੰਪ ਦੇ ਸਕਾਰਾਤਮਕ ਸੰਕੇਤ

ss1

ਉੱਤਰੀ ਕੋਰੀਆ ਨੂੰ ਲੈ ਕੇ ਟਰੰਪ ਦੇ ਸਕਾਰਾਤਮਕ ਸੰਕੇਤ

ਸਿਓਲ (ਰਾਇਟਰ) : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲਾਂ (ਆਈਸੀਬੀਐੱਮ) ਦਾ ਜ਼ਖੀਰਾ ਵਧਾਉਣ ਦਾ ਹੁਕਮ ਦਿੱਤਾ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲਾਤ ਸਕਾਰਾਤਮਕ ਹੋਣ ਦੇ ਸੰਕੇਤ ਦਿੱਤੇ ਹਨ। ਟਰੰਪ ਦੇ ਸੱਤਾ ਸੰਭਾਲਣ ਦੇ ਬਾਅਦ ਇਸ ਤਰ੍ਹਾਂ ਪਹਿਲੀ ਵਾਰੀ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਅਤੇ ਉੱਤਰੀ ਕੋਰੀਆ ਦਰਮਿਆਨ ਪਰਦੇ ਦੇ ਪਿੱਛੇ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਨਾਲ ਦੋਨੋਂ ਦੇਸ਼ਾਂ ਦੇ ਰਿਸ਼ਤਿਆਂ ਦਾ ਤਣਾਅ ਘੱਟ ਹੋਵੇ।

ਫਿਨਿਕਸ ਸ਼ਹਿਰ ‘ਚ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਲੈ ਕੇ ਜਿਹੜੀਆਂ ਸੂਚਨਾਵਾਂ ਆਈਆਂ ਹਨ ਉਹ ਸਨਮਾਨ ਕਰਨ ਯੋਗ ਹਨ। ਇਸ ਵਿਚ ਕੁਝ ਸਕਾਰਾਤਮਕ ਸੰਦੇਸ਼ ਹੈ। ਇਸ ਦੇ ਅੱਗੇ ਵਧਣ ਦਾ ਇੰਤਜ਼ਾਰ ਹੈ। ਉੱਤਰੀ ਕੋਰੀਆ ਨੂੰ ਲੈ ਕੇ ਟਰੰਪ ਦਾ ਇਸ ਤਰ੍ਹਾਂ ਦਾ ਸਕਾਰਾਤਮਕ ਬਿਆਨ ਪਹਿਲੀ ਵਾਰੀ ਆਇਆ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਮੰਗਲਵਾਰ ਨੂੰ ਉੱਤਰੀ ਕੋਰੀਆ ਦੇ ਨਾਲ ਗੱਲਬਾਤ ਸ਼ੁਰੂ ਹੋਣ ਦੀ ਸੰਭਾਵਨਾ ਪ੍ਰਗਟਾਈ ਸੀ। ਇਹ ਬਿਆਨ ਤਦ ਆਏ ਹਨ ਜਦਕਿ ਅਮਰੀਕਾ ਅਤੇ ਦੱਖਣੀ ਕੋਰੀਆ ਦਾ ਸਾਂਝਾ ਫ਼ੌਜੀ ਅਭਿਆਸ ਚੱਲ ਰਿਹਾ ਹੈ। ਉੱਤਰੀ ਕੋਰੀਆ ਦੇ ਹਮਲੇ ਦੇ ਖ਼ਤਰੇ ਨੂੰ ਦਰਕਿਨਾਰ ਕਰਕੇ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਪਹਿਲਾਂ ਹੀ ਸਾਫ਼ ਕੀਤਾ ਸੀ ਕਿ ਇਹ ਫੌਜੀ ਮੁਹਿੰਮ ਸੁਰੱਖਿਆਤਮਕ ਹੋਵੇਗੀ।

ਉੱਤਰੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਕੇਸੀਐੱਨਏ ਦੇ ਮੁਤਾਬਿਕ ਤਾਨਾਸ਼ਾਹ ਕਿਮ ਜੋਂਗ ਉਨ ਨੇ ਹਾਲੀਆ ਇਕ ਰਸਾਇਣਕ ਇੰਸਟੀਚਿਊਟ ਦਾ ਦੌਰਾ ਕੀਤਾ। ਇਥੇ ਵਿਗਿਆਨੀਆਂ ਨੇ ਉਨ੍ਹਾਂ ਨੂੰ ਆਈਸੀਬੀਐੱਮ ਦੇ ਵਾਰਹੈੱਡ ਅਤੇ ਠੋਸ ਈਂਧਨ ਆਧਾਰਤ ਰਾਕਟ ਇੰਜਣ ਦੀ ਪੈਦਾਵਾਰ ਕਰਨ ਅਤੇ ਵਾਰਹੈੱਡ ਬਣਾਉਣ ਦਾ ਹੁਕਮ ਦਿੱਤਾ। ਉੱਤਰੀ ਕੋਰੀਆ ਨੇ ਕਰੀਬ ਡੇਢ ਸਾਲ ‘ਚ ਦੋ ਪਰਮਾਣੂ ਪ੍ਰੀਖਣ ਅਤੇ ਦਰਜਨ ਭਰ ਤੋਂ ਜ਼ਿਆਦਾ ਮਿਜ਼ਾਈਲ ਪ੍ਰੀਖਣ ਕੀਤੇ ਹਨ। ਇਸ ਕਾਰਨ ਉਸ ਦੇ ਅਤੇ ਅਮਰੀਕਾ ਅਤੇ ਦੱਖਣੀ ਕੋਰੀਆ ‘ਤੇ ਦਬਾਅ ਬਣਾਉਣ ਦੀ ਨੀਅਤ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਵੀ ਉਸ ‘ਤੇ ਸਖ਼ਤ ਆਰਥਿਕ ਪਾਬੰਦੀਆਂ ਲਗਾਈਆਂ ਹਨ।

Share Button

Leave a Reply

Your email address will not be published. Required fields are marked *