ਉੱਤਰੀ ਕੋਰੀਆ ਦਾ ਪਰਮਾਣੂ ਪਰੀਖਣ ਹਿਰੋਸ਼ਿਮਾ ਦੇ ਮੁਕਾਬਲੇ 10 ਗੁਣਾ ਸ਼ਕਤੀਸ਼ਾਲੀ : ਜਾਪਾਨ

ss1

ਉੱਤਰੀ ਕੋਰੀਆ ਦਾ ਪਰਮਾਣੂ ਪਰੀਖਣ ਹਿਰੋਸ਼ਿਮਾ ਦੇ ਮੁਕਾਬਲੇ 10 ਗੁਣਾ ਸ਼ਕਤੀਸ਼ਾਲੀ : ਜਾਪਾਨ

ਟੋਕਿਓ, 6 ਸਤੰਬਰ: ਜਾਪਾਨ ਨੇ ਉਤਰੀ ਕੋਰੀਆ ਵੱਲੋਂ ਹਾਲ ਹੀ ਵਿਚ ਕੀਤੇ ਪਰਮਾਣੂ ਪਰੀਖਣ ਬਾਰੇ ਅੱਜ ਦੱਸਿਆ ਕਿ ਇਸ ਦੀ ਸਮੱਰਥਾ ਤਕਰੀਬਨ 160 ਕਿਲੋ ਟਨ ਹੈ, ਜੋ ਹਿਰੋਸ਼ਿਮਾ ਬੰਬ ਤੋਂ 10 ਗੁਣਾ ਜ਼ਿਆਦਾ ਹੈ| ਜਾਪਾਨ ਨੇ ਦੂਜੀ ਵਾਰੀ ਇਸ ਪਰੀਖਣ ਦੀ ਸਮੱਰਥਾ ਬਾਰੇ ਸਮੀਖਿਆ ਕੀਤੀ ਹੈ| ਪਹਿਲਾਂ ਜਾਪਾਨ ਨੇ ਇਸ ਦੀ ਸਮੱਰਥਾ 70 ਅਤੇ 120 ਕਿਲੋਟਨ ਦੇ ਵਿਚ ਮਾਪੀ ਸੀ| ਰੱਖਿਆ ਮੰਤਰੀ ਇਤਸੁਨੋਰੀ ਅੋਨੋਡੇਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਦਾ 160 ਕਿਲੋਟਨ ਦਾ ਅਨੁਮਾਨ ਵਿਆਪਕ ਪਰਮਾਣੂ ਪਰੀਖਣ ਪ੍ਰਤੀਬੰਧ ਸੰਧੀ ਸੰਗਠਨ (ਸੀ. ਟੀ. ਬੀ. ਟੀ. ਓ.) ਦੇ ਸੰਸ਼ੋਧਿਤ ਨਤੀਜੇ ਤੇ ਆਧਾਰਿਤ ਹੈ|
ਅੋਨੋਡੇਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਪਹਿਲਾਂ ਹੋਏ ਪਰਮਾਣੂ ਪਰੀਖਣਾਂ ਮੁਕਾਬਲੇ ਵੱਧ ਸ਼ਕਤੀਸ਼ਾਲੀ ਹੈ| ਸਾਲ 1945 ਵਿਚ ਅਮਰੀਕਾ ਨੇ ਹਿਰੋਸ਼ਿਮਾ ਤੇ ਜੋ ਬੰਬ ਸੁੱਟਿਆ ਸੀ ਉਸ ਦੀ ਸਮੱਰਥਾ 15 ਕਿਲੋਟਨ ਸੀ| ਮੰਤਰਾਲੇ ਨੇ ਕਿਹਾ ਕਿ ਅੱਜ ਅੋਨੋਡੇਰਾ ਨੇ ਅਮਰੀਕਾ ਦੇ ਰੱਖਿਆ ਮੰਤਰੀ ਜਿਸ ਮੈਟਿਸ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਉਤਰੀ ਕੋਰੀਆ ਤੇ ”ਪ੍ਰੱਤਖ ਦਬਾਅ” ਵਧਾਉਣ ਤੇ ਸਹਿਮਤੀ ਜਾਹਰ ਕੀਤੀ| ਉਤਰੀ ਕੋਰੀਆ ਨੇ ਬੀਤੇ ਦਿਨੀਂ ਲੰਬੀ ਦੂਰੀ ਦੀ ਮਿਜ਼ਾਈਲ ਲਈ ਬਣਾਏ ਗਏ ਹਾਈਡ੍ਰੋਜਨ ਬੰਬ ਦਾ ਪਰੀਖਣ ਕੀਤਾ, ਜਿਸ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਨੇ ਚਿੰਤਾ ਜਾਹਰ ਕੀਤੀ|
ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕਾ ਆਉਣ ਵਾਲੇ ਦਿਨਾਂ ਵਿਚ ਨਵੇਂ ਪ੍ਰਤੀਬੰਧਾਂ ਵਾਲਾ ਪ੍ਰਸਤਾਵ ਪੇਸ਼ ਕਰੇਗਾ ਪਰ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅਮਰੀਕਾ ਦੀ ਮੰਗ ਰੱਦ ਕਰਦੇ ਹੋਏ ਕਿਹਾ ਕਿ ਹੋਰ ਆਰਥਿਕ ਪ੍ਰਤੀਬੰਧ ਲਗਾਉਣਾ ”ਵਿਅਰਥ” ਹੈ| ਪੁਤਿਨ ਦੀ ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਵਿਸ਼ਵ ਦੀ ਪ੍ਰਮੁੱਖ ਸ਼ਕਤੀਆਂ ਵਿਚ ਮਤਭੇਦ ਦੇਖਿਆ ਜਾ ਰਿਹਾ ਹੈ| ਰੂਸ ਅਤੇ ਚੀਨ ਇਸ ਮੁੱਦੇ ਤੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੇ ਵਿਰੁੱਧ ਹਨ| ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੀਰਵਾਰ ਨੂੰ ਰੂਸੀ ਸ਼ਹਿਰ ਵਲਾਦਿਵੋਸਤੋਕ ਵਿਚ ਜਦੋਂ ਪੁਤਿਨ ਨਾਲ ਗੱਲਬਾਤ ਕਰਨਗੇ ਤਾਂ ਅਜਿਹੀ ਸੰਭਾਵਨਾ ਹੈ ਕਿ ਉਹ ਉਤਰੀ ਕੋਰੀਆ ਦੀ ਉਕਸਾਵੇ ਦੀ ਕਾਰਵਾਈ ਤੇ ਪੁਤਿਨ ਤੋਂ ਉਨ੍ਹਾਂ ਦਾ ਸਮਰਥਨ ਕਰਨ ਲਈ ਕਹਿਣਗੇ|

Share Button

Leave a Reply

Your email address will not be published. Required fields are marked *