ਉੱਤਰੀ ਅਮਰੀਕਾ ਦੀਆਂ ਸਮੂਹ ਕਬੱਡੀ ਸੰਸਥਾਵਾਂ ਵਲੋਂ 17 ਸਤੰਬਰ ਦੇ ਕਬੱਡੀ ਕੱਪ ਨੂੰ ਦਿੱਤਾ ਜਾਵੇਗਾ ਸਹਿਯੋਗ- ਅਮੋਲਕ ਸਿੰਘ ਗਾਖਲ

ss1

ਉੱਤਰੀ ਅਮਰੀਕਾ ਦੀਆਂ ਸਮੂਹ ਕਬੱਡੀ ਸੰਸਥਾਵਾਂ ਵਲੋਂ 17 ਸਤੰਬਰ ਦੇ ਕਬੱਡੀ ਕੱਪ ਨੂੰ ਦਿੱਤਾ ਜਾਵੇਗਾ ਸਹਿਯੋਗ- ਅਮੋਲਕ ਸਿੰਘ ਗਾਖਲ

ਸਾਨ ਫਰਾਂਸਿਸਕੋ, 29 ਅਗਸਤ (ਰਾਜ ਗੋਗਨਾ ) ਯੁਨਾਈਟਿਡ ਸਪੋਰਟਸ ਕਲੱਬ ਕੈਲੇਫੋਰਨੀਆਂ ਵਲੋਂ 17 ਸਤੰਬਰ ਦਿਨ ਐਤਵਾਰ ਨੂੰ ਯੂਨੀਅਨ ਸਿਟੀ ਦੇ ਲੋਗਨ ਹਾਈ ਸਕੂਲ ਦੀਆਂ ਗਰਾਊਂਡਾਂ ਵਿਚ ਕਰਵਾਏ ਜਾ ਰਹੇ 13ਵੇਂ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਅੱਜ ਕੱਲ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਵਿਸ਼ਵ ਕੱਪ ਵਿਚ ਭਾਗ ਲੈਣ ਵਾਲੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਬੱਡੀ ਖਿਡਾਰੀਆਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਯੂਨਾਈਟਿਡ ਸਪੋਰਟਸ ਕਲੱਬ ਦੇ ਸਰਪ੍ਰਸਤ ਅਤੇ 13ਵੇਂ ਵਿਸ਼ਵ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਸ੍ਰ. ਅਮੋਲਕ ਸਿੰਘ ਗਾਖ਼ਲ ਨੇ ਕਿਹਾ ਕਿ ਉੱਤਰੀ ਅਮਰੀਕਾ ਦੀਆਂ ਸਮੂਹ ਖੇਡ ਕਲੱਬਾਂ, ਜਥੇਬੰਦੀਆਂ ਅਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਇਸ ਕਬੱਡੀ ਕੱਪ ਨੂੰ ਹਰ ਤਰਾਂ ਦਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਅਮਰੀਕਾ ਵਿਚ ਇਸ ਸਾਲ ਦੇ ਸੀਜ਼ਨ ਦਾ ਇਹ ਸਭ ਤੋਂ ਵੱਡਾ ਕਬੱਡੀ ਕੱਪ ਹੋਣ ਕਰਕੇ ਖੇਡ ਪ੍ਰੇਮੀਆਂ ਦੇ ਮਨਾਂ ਅੰਦਰ ਵੀ ਇਸਨੂੰ ਵੇਖਣ ਅਤੇ ਮਾਨਣ ਦਾ ਉਤਸ਼ਾਹ ਖੂਬ ਵੇਖਣ ਨੂੰ ਮਿਲ ਰਿਹਾ ਹੈ। ਇਸ ਕਬੱਡੀ ਕੱਪ ਲਈ ਸਕਿਉਰਿਟੀ ਪੱਖੋਂ ਹੀ ਹਰ ਤਰਾਂ ਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ ਸਗੋਂ ਆਉਣ ਵਾਲੇ ਦਰਸ਼ਕਾਂ ਲਈ ਪੀਣ ਵਾਲੇ ਪਾਣੀ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਲੰਗਰ ਦੀ ਸੇਵਾ ਗੁਰੂਘਰ ਫਰੀਮਾਂਟ, ਗੁਰੂਘਰ ਸੈਨਹੋਜ਼ੇ, ਗੁਰੂਘਰ ਸਟਾਕਟਨ ਅਤੇ ਰਾਜਾ ਸਵੀਟਸ ਵਲੋਂ ਕੀਤੀ ਜਾਵੇਗੀ। ਨਾਮੀ ਖਿਡਾਰੀਆਂ ਦੇ ਨਾਲ ਨਾਲ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਸਿਵਾ ਕਨੇਡਾ ਅਤੇ ਇੰਗਲੈਂਡ ਤੋਂ ਵੀ ਮਾਂ ਖੇਡ ਕਬੱਡੀ ਨੂੰ ਸਮਰਪਿਤ ਸਖਸ਼ੀਅਤਾਂ ਸਾਰਾ ਦਿਨ ਆਪਣੀ ਹਾਜ਼ਰੀ ਭਰਨ ਲਈ ਪਹੁੰਚਣਗੀਆਂ। ਇਸ ਕਬੱਡੀ ਕੱਪ ਦਾ ਉਦਘਾਟਨ ਨਾਮੀ ਕਬੱਡੀ ਪ੍ਰੋਮੋਟਰ ਸੁਰਜੀਤ ਸਿੰਘ ਟੁੱਟ ਅਤੇ ਸੇਵਾ ਸਿੰਘ ਰੰਧਾਵਾ ਕਰਨਗੇ। ਪਹਿਲਾ ਇਨਾਮ ਡਾਇਮੰਡ ਟਰਾਂਸਪੋਰਟ ਦੇ ਗੁਰਵਿੰਦਰ ਗਾਖਲ, ਨੇਕੀ ਅਟਵਾਲ ਅਤੇ ਪਿੰਕੀ ਅਟਵਾਲ ਵਲੋਂ ਅਤੇ ਦੂਜਾ ਇਨਾਮ ਸਹੋਤਾ ਪਰਿਵਾਰ ਦੇ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਵਲੋਂ ਆਪਣੇ ਪਿਤਾ ਸ੍ਰ. ਕਸ਼ਮੀਰ ਸਿੰਘ ਸਹੋਤਾ ਦੀ ਯਾਦ ਵਿਚ ਦਿੱਤਾ ਜਾਵੇਗਾ । ਆਉਣ ਵਾਲੀਆਂ ਸਖਸ਼ੀਅਤਾਂ ਨੂੰ ਵੀ ਯੁਨਾਈਟਡ ਸਪੋਰਟਸ ਕਲੱਬ ਬਣਦਾ ਮਾਣ ਸਤਿਕਾਰ ਦੇਵੇਗਾ। ਰਾਜਾ ਸਵੀਟਸ ਯੂਨੀਅਨ ਸਿਟੀ ਵਿਖੇ ਕਲੱਬ ਦੇ ਚੇਅਰਮੈਨ ਸ੍ਰ. ਮੱਖਣ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ਮੰਟਿੰਗ ਵਿਚ ਉੱਪ ਚੇਅਰਮੈਨ ਇਕਬਾਲ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਜੁਗਰਾਜ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਐੱਸ ਐਸ਼ੋਕ ਭੌਰਾ ਜਨਰਲ ਸਕੱਤਰ ਸ਼ਾਮਿਲ ਹੋਏ ਤੇ ਅਮੋਲਕ ਸਿੰਘ ਗਾਖਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਹੱਤਵਪੂਰਨ ਅਤੇ ਇਤਿਹਾਸਕ ਵਿਸ਼ਵ ਕਬੱਡੀ ਕੱਪ ਵਿਚ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਉਣ ਅਤੇ ਉਹਨਾਂ ਵਿਅੰਗਮਈ ਲਹਿਜ਼ੇ ਵਿਚ ਕਿਹਾ ਕਿ ਉਹੀ ਵਿਅਕਤੀ ਹੀ ਇਸ ਮੇਲੇ ਵਿਚ ਸ਼ਾਮਿਲ ਨਹੀਂ ਹੋਵੇਗਾ ਜਿਹੜਾ ਜਾਂ ਤਾਂ ਬਿਮਾਰ ਹੈ ਜਾਂ ਫਿਰ ਆਪਣੀ ਮਾਂ ਖੇਡ ਕਬੱਡੀ ਤੋਂ ਦੂਰ ਹੋ ਗਿਆ ਹੋਵੇਗਾ। ਉਨਾਂ ਸਮੂਹਿਕ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਸਪਾਂਸਰਾਂ ਵਲੋਂ ਦਿੱਤੇ ਜਾ ਰਹੇ ਵਿੱਤੀ ਸਹਿਯੋਗ ਦਾ ਵੀ ਧੰਨਵਾਦ ਕੀਤਾ। ਸਵੇਰੇ 9 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਮਹਾਂ ਕਬੱਡੀ ਕੁੰਭ ਵਿਚ ਨਾਮੀ ਕਬੱਡੀ ਖਿਡਾਰੀਆਂ ਦੀ ਆਮਦ ਪੰਜਾਬੀਆਂ ਦੇ ਆਸਾਂ ਅਤੇ ਚਾਵਾਂ ‘ਤੇ ਖਰਾ ਉੱਤਰੇਗੀ। ਉਨਾਂ ਕਿਹਾ ਕਿ ਇਸ ਖੇਡ ਮੇਲੇ ਦਾ ਸਿੱਧਾ ਪ੍ਰਸਾਰਨ ਬੇਏਰੀਆ ਕੈਲੀਫੋਰਨੀਆਂ ਵਿਚ ਨਹੀਂ ਕੀਤਾ ਜਾਵੇਗਾ ਪਰ ਇਸ ਤੋਂ ਇਲਾਵਾ ਪੂਰੇ ਵਿਸ਼ਵ ਵਿਚ ਜ਼ਰੂਰ ਕੀਤਾ ਜਾਵੇਗਾ ਤਾਂ ਕਿ ਬੇਏਰੀਆ ਕੈਲੇਫੋਰਨੀਆਂ ਨਿਵਾਸੀ ਸਾਖਸ਼ਾਤ ਰੂਪ ਵਿਚ ਆਪਣੀਆਂ ਅੱਖਾਂ ਨਾਲ ਇਸ ਮਹਾਨ ਕਬੱਡੀ ਖੇਡ ਮੇਲੇ ਦਾ ਆਨੰਦ ਮਾਣ ਸਕਣ। ਹੋਰ ਜਾਣਕਾਰੀ ਲਈ ਚੇਅਰਮੈਨ ਮੱਖਣ ਸਿੰਘ ਬੈਂਸ ਨਾਲ 510-715-1619 ਜਾਂ ਐੱਸ ਅਸ਼ੋਕ ਭੌਰਾ ਨਾਲ 510-415-3315 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *