ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਉੱਚ ਘਰਾਣੇ ਦੀ ਜੁਝਾਰ ਬੱਸ ਨੇ ਫਿਰ ਕੀਤਾ ਹਾਦਸਾ

ਉੱਚ ਘਰਾਣੇ ਦੀ ਜੁਝਾਰ ਬੱਸ ਨੇ ਫਿਰ ਕੀਤਾ ਹਾਦਸਾ
ਪ੍ਰਵਾਸੀ ਮਜ਼ਦੂਰ ਫੁੱਟਪਾਥ ਤੇ ਖੜਿਆ ਦਰੜਿਆ, ਦੋ ਮਾਸੂਮ ਬੱਚੇ ਹੋਏ ਬਾਪ ਤੋਂ ਯਤੀਮ

16-22 (1)
ਮੁੱਲਾਂਪੁਰ ਦਾਖਾ 15 ਜੂਨ (ਮਲਕੀਤ ਸਿੰਘ) ਬੀੇਤੇ ਕੱਲ ਲੁਧਿਆਣਾ-ਫਿਰੋਜਪੁਰ ਰੋਡ ਤੇ ਜਗਰਾਓ ਲਾਗੇ ਵਾਪਰੇ ਸੜਕ ਹਾਦਸੇ ਦੌਰਾਨ ਦੋ ਮਾਸੂਮ ਸਕੀਆ ਭੈਣਾਂ ਦਾ ਬੱਸ ਦੁਆਰਾ ਕੀਤੇ ਕਤਲ ਅਜੇ ਲੋਕ ਭੁੱਲ ਨਹੀ ਸਨ ਕਿ ਅੱਜ ਫਿਰ ਐਲਐਫ ਰੋਡ ਤੇ ਸਥਿਤ ਪਿੰਡ ਭਨੋਹੜ ਦੇ ਸਾਹਮਣੇ ਜੁਝਾਰ ਕੰਪਨੀ ਦੀ ਬੱਸ ਨੇ ਗਲਤ ਸਾਇਡ ਤੇ ਜਾਕੇ ਇੱਕ ਪ੍ਰਵਾਸੀ ਨੋਜਵਾਨ ਨੂੰ ਕੂਚਲ ਕੇ ਇੱਕ ਹੋਰ ਪਰਿਵਾਰ ਉਜਾੜ ਦਿੱਤਾ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅੱਜ ਦੁਪਹਿਰ ਦੇ ਸਮੇਂ ਜੁੁਝਾਰ ਕੰਪਨੀ ਬੱਸ ਨੰਬਰ ਪੀਬੀ29ਆਰ-9500 ਜੋ ਕਿ ਫਿਰੋਜਪੁਰ ਤੋਂ ਲੁਧਿਆਣਾ ਨੂੰ ਜਾ ਰਹੀ ਸੀ ਅਤੇ ਜਦੋ ਬੱਸ ਭਨੋਹੜ ਪਿੰਡ ਦੇ ਸਾਹਮਣੇ ਪੁਹੰਚੀ ਤਾਂ ਸੜਕ ਪਾਰ ਕਰਨ ਲਈ ਫੁੱਟਪਾਥ ਤੇ ਖੜੇ ਪ੍ਰਵਾਸੀ ਮਜਦੂਰ ਨੂੰ ਬੱਸ ਨੇ ਗਲਤ ਸਾਇਡ ਤੇ ਜਾਕੇ ਡਿਵਾਈਡਰ ਤੇ ਖੜੇ ਨੂੰ ਕੁਚਲ ਦਿੱਤਾ। ਬੱਸ ਦੀ ਰਫਤਾਰ ਇੰਨੀ ਜਿਆਦਾ ਤੇਜ ਸੀ ਕਿ ਪ੍ਰਵਾਸੀ ਮਜਦੂਰ ਦੀ ਮੌਕੇ ਤੇ ਹੀ ਬੁਰੀ ਤਰਾਂ ਨਾਲ ਕੁਚਲੇ ਜਾਣ ਕਾਰਨ ਮੌਤ ਹੋ ਗਈ ਅਤੇ ਬੱਸ ਡਰਾਈਵਰ ਅਤੇ ਕੰਡਕਟਰ ਮੌਕੇ ਤੋ ਫਰਾਰ ਹੋਣ ਵਿੱਚ ਸਫਲ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਦਾਖਾ ਦੀ ਪੁਲਿਸ ਮੌਕੇ ਤੇ ਪੁਹੰਚ ਗਈ ਅਤੇ ਬੱਸ ਨੂੰ ਆਪਣੇ ਕਾਬਜੇ ਵਿੱਚ ਲੈ ਲਿਆ।

ਮ੍ਰਿਤਕ ਦੀ ਪਹਿਚਾਣ ਸਰਵਨ ਕੁਮਾਰ ਪੁੱਤਰ ਰਾਮਅਸ਼ੀਸ ਸਾਹੂ ਵਾਸੀ ਪਿੰਡ ਭਨੋਹੜ, ਥਾਣਾ ਦਾਖਾ ਦੇ ਤੋਰ ਤੇ ਹੋਈ ਜੋ ਕਿ ਭਨੋਹੜ ਪਿੰਡ ਦੇ ਬਾਹਰ ਫਰੂਟ ਦੀ ਰੇਹੜੀ ਲਗਾਉਦਾ ਸੀ ਅਤੇ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਭਨੋਹੜ ਵਿੱਚ ਕਿਰਾਏ ਦੇ ਮਕਾਨ ‘ਚ’ ਰਹਿੰਦਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਭਾਰੀ ਗਿਣਤੀ ਵਿੱਚ ਆਸ ਪਾਸ ਦੇ ਲੋਕ ਵੀ ਮੌਕੇ ਪਰ ਪੁਹੰਚ ਗਏ ਅਤੇ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਦਾਖਾ ਪੁਲਿਸ ਨੇ ਬੱਸ ਨੂੰ ਆਪਣੇ ਕਾਬਜ਼ੇ ਵਿੱਚ ਕਰ ਲਿਆ ਅਤੇ ਹਿਰਾਸਤ ਵਿੱਚ ਲੈਣ ਤੋਂ ਬਾਅਦ ਦਾਖਾ ਪੁਲਿਸ ਬੱਸ ਨੂੰ ਥਾਣਾ ਦਾਖਾ ਵਿੱਚ ਲੈ ਆਈ ਤਾਂ ਜੋ ਗੁੱਸੇ ਵਿੱਚ ਆਏ ਲੋਕ ਬੱਸ ਦੀ ਭੰਨਤੋੜ ਨਾ ਕਰ ਸਕਣ, ਜਦੋ ਉਕਤ ਘਟਨਾ ਸਬੰਧੀ ਥਾਣਾ ਦਾਖਾ ਦੇ ਇੰਸਪੈਕਟਰ ਕੁਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦੇ ਬਿਆਨਾ ਤੋਂ ਬਾਅਦ ਦੋਸ਼ੀ ਬੱਸ ਡਰਾਈਵਰ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਲਾਸ਼ ਦਾ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਸਾ ਦੇ ਹਵਾਲੇ ਕੀਤੀ ਜਾਵੇਗੀ ਅਤੇ ਫਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

%d bloggers like this: