ਉੱਘੇ ਸੂਫੀ ਗਾਇਕ ਪੂਰਨ ਚੰਦ ਵਡਾਲੀ ਦੇ ਛੋਟੇ ਭਰਾਂ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਨਹੀਂ ਰਹੇ

ss1

ਉੱਘੇ ਸੂਫੀ ਗਾਇਕ ਪੂਰਨ ਚੰਦ ਵਡਾਲੀ ਦੇ ਛੋਟੇ ਭਰਾਂ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਨਹੀਂ ਰਹੇ

ਨਿਊਯਾਰਕ/ ਅੰਮ੍ਰਿਤਸਰ 9 ਮਾਰਚ ( ਰਾਜ ਗੋਗਨਾ)- ਸੂਫੀ ਗਾਇਕ ਵਡਾਲੀ ਭਰਾਵਾਂ ਦੇ ਗਰੁੱਪ ਦੇ ਪਿਆਰੇ ਲਾਲ ਦੀ ਅੱਜ ਅਚਾਨਕ ਦਿਮਾਗੀ ਅਟੈਕ ਕਾਰਨ ਮੌਤ ਹੋ ਗਈ। ਉਨ੍ਹਾਂ ਨੂੰ ਪਿਛਲੇ ਦਿਨੀਂ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਦੀ ਕਾਫੀ ਕੋਸ਼ਿਸ਼ ਦੇ ਬਾਵਜੂਦ ਵੀ ਪਿਆਰੇ ਲਾਲ ਨੂੰ ਬਚਾਇਆ ਨਹੀਂ ਜਾ ਸਕਿਆ। ਆਖਿਰ ਉਨ੍ਹਾਂ ਦੀ ਮੌਤ ਹੋ ਗਈ।ਉਹ ਆਪਣੇ ਵੱਡੇ ਭਰਾ ਉੱਘੇ ਸੂਫੀ ਗਾਇਕ ਪੂਰਨ ਚੰਦ ਵਡਾਲੀ ਨਾਲ ਪਿਛਲੇ ਲੰਮੇ ਸਮੇਂ ਤੋਂ ਗਾ ਰਹੇ ਸਨ। ਉਨ੍ਹਾਂ ਦਾ ਜਨਮ ਗੁਰੂ ਕੀ ਵਡਾਲੀ, ਅੰਮ੍ਰਿਤਸਰ ਵਿਖੇ ਹੋਇਆ ਸੀ। ਪਿਆਰੇ ਲਾਲ ਨੇ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਠਾਕੁਰ ਦਾਸ ਵਡਾਲੀ ਤੋਂ ਇਲਾਵਾ ਪੰਿਡਤ ਦੁਰਗਾ ਦਾਸ ਅਤੇ ਪਟਿਆਲੇ ਘਰਾਣੇ ਦੇ ਉਸਤਾਦ ਬੜੇ ਗੁਲਾਮ ਅਲੀ ਖਾਂ ਤੋਂ ਲਈ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਭਰਾ ਤੋਂ ਵੀ ਕਾਫੀ ਕੁੱਝ ਸਿੱਖਿਆ। ਦੋਵਾਂ ਭਰਾਵਾਂ ਨੇ ਭਾਰਤ ਤੋਂ ਇਲਾਵਾ ਦੁਨੀਆਂ ਦੇ ਕੋਨੇ-ਕੋਨੇ ‘ਚ ਸੂਫੀ ਗਾਇਕੀ ਨੂੰ ਪਹੁੰਚਾਇਆ। ਇਨ੍ਹਾਂ ਦੀ ਗਾਇਕੀ ਨੂੰ ਦੇਖਦਿਆਂ ਹੋਇਆ ਬਹੁਤ ਸਾਰੇ ਐਵਾਰਡ ਵੀ ਇਨ੍ਹਾਂ ਨੂੰ ਮਿਲੇ।

Share Button