ਉੱਘੇ ਸਾਹਿਤਕਾਰ ਜਗਤਾਰ ਸਿੰਘ ਭਾਈ ਰੂਪਾ ਦੇ ਗ੍ਰਹਿ ਵਿਖੇ ਹੋਇਆ ਕਵੀ ਦਰਬਾਰ

ss1

ਉੱਘੇ ਸਾਹਿਤਕਾਰ ਜਗਤਾਰ ਸਿੰਘ ਭਾਈ ਰੂਪਾ ਦੇ ਗ੍ਰਹਿ ਵਿਖੇ ਹੋਇਆ ਕਵੀ ਦਰਬਾਰ

30-1

ਭਗਤਾ ਭਾਈਕਾ 29 ਅਗਸਤ (ਸਵਰਨ ਸਿੰਘ ਭਗਤਾ) ਉੱਘੇ ਸਾਹਿਤਕਾਰ ਜਗਤਾਰ ਸਿੰਘ ਭਾਈ ਰੂਪਾ ਦੇ ਗ੍ਰਹਿ ਭਗਤਾ ਭਾਈਕਾ ਵਿਖੇ ਰਖਾਏ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਸਾਹਿਤਕ ਖੇਤਰ ਦੀਆਂ ਨਾਮਵਰ ਸਾਹਿਤਕ ਸੰਸਥਾਵਾਂ ਪੰਜਾਬੀ ਸਾਹਿਤ ਸਭਾ ਬਰਗਾੜੀ, ਦੀਪਕ ਜੈਤੋਈ ਮੰਚ ਜੈਤੋ, ਸਾਹਿਤ ਸਭਾ ਬਾਘਾਪੁਰਾਣਾ, ਨੌਜਵਾਨ ਸਾਹਿਤ ਸਭਾ ਭਲੂਰ ਅਤੇ ਕਦਮ ਕਲੱਬ ਸਿਰੀਏਵਾਲਾ ਆਦਿ ਸਾਹਿਤਕਾਰਾ ਨੇ ਕਵੀ ਦਰਬਾਰ ਵਿੱਚ ਭਾਗ ਲਿਆ। ਇਸ ਸਮੇਂ ਬੋਲਦਿਆਂ ਸਾਹਿਤਕਾਰ ਜੋਗਿੰਦਰ ਸਿੰਘ ਪਰਵਾਨਾ ਨੈਣੇਵਾਲ ਨੇ ਕਿਹਾ ਕਿ ਜਿੱਥੇ ਅੱਜ ਕੱਲ ਖੁਸ਼ੀ ਦੇ ਪ੍ਰੋਗਰਾਮਾਂ ਵਿੱਚ ਆਰਕੈਸਟਰਾਂ ਡੀ.ਜੇ. ਲਾ ਕੇ ਸੱਭਿਅਤ ਕਦਰਾਂ ਕੀਮਤਾਂ ਦਾ ਘਾਣ ਕੀਤਾ ਜਾਂਦਾ ਹੈ। ਉੱਥੇ ਹੀ ਬੇਲੋੜੇ ਖਰਚ ਕਰਕੇ ਆਰਥਿਕ ਨਿਘਾਰ ਵੱਲ ਕਦਮ ਪੱਟਿਆ ਜਾਂਦਾ ਹੈ ਅਤੇ ਖੁਦਕੁਸ਼ੀਆਂ ਦੇ ਜਿੰਮੇਵਾਰ ਅਸੀਂ ਖੁਦ ਬਣਦੇ ਹਾਂ। ਇਸ ਸਮੇਂ ਬਲਵਿੰਦਰ ਸਿੰਘ ਵਿੱਚਾਨੀ’ ਅਤੇ ਜਸਕਰਨ ਲੰਡੇ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅਜਿਹੇ ਸਾਹਿਤਕ ਪ੍ਰੋਗਰਾਮ ਆਮ ਲੋਕਾਂ ਵਿੱਚ ਹੋਣੇ ਬੜੇ ਜਰੂਰੀ ਹਨ ਤਾਂ ਕਿ ਅਸੀ ਨੌਜਵਾਨ ਪੀੜPੀ ਨੂੰ ਸਿਹਤਮੰਦ ਬਣਾ ਸਕੀਏ। ਇਸ ਸਮੇਂ ਸਾਹਿਤ ਸਭਾ ਬਰਗਾੜੀ ਦੇ ਪ੍ਰਧਾਨ ਸਤਨਾਮ ਬੁਰਜ ਹਰੀਕਾ, ਮਨਪ੍ਰੀਤ ਸਿੰਘ ਬਰਗਾੜੀ, ਬਰਾੜ ਫਲੈਕਸ ਬਰਗਾੜੀ, ਸੂਬੇਦਾਰ ਮੁਨਸ਼ੀ ਸਿੰਘ, ਟੇਕ ਚੰਦ ਅਰਸ਼ੀ, ਗੁਰਦੀਪ ਚੈਨਾ, ਤ੍ਰਿਲੋਕੀ ਵਰਮਾਂ, ਅਰਸ਼ਦੀਪ ਜੈਤੋ, ਹਰਭਗਵਾਨ ਕਰੀਰਵਾਲੀ, ਨੈਣਪਾਲ ਰੋੜੀਕਪੂਰਾ, ਦਰਸ਼ਨ ਸਿੰਘ ਦਰਸ਼ਨ, ਹਰਚੰਦ ਕੰਦੀ, ਸੁਰਿੰਦਰ ਸਿੰਘ ਪ੍ਰਧਾਨ ਸਿਰੀਏਵਾਲਾ, ਸੁਖਪ੍ਰੀਤ ਬਰਾੜ ਆਦਿ ਸਾਹਿਤਕਾਰ ਹਾਜਰ ਸਨ।

Share Button

Leave a Reply

Your email address will not be published. Required fields are marked *