ਉੱਘੇ ਅਦਾਕਾਰ ਰਾਣਾ ਰਣਬੀਰ ਵੱਲੋਂ ਸਵ.ਪਿਤਾ ਮੋਹਨ ਸਿੰਘ ਦੀ ਯਾਦ ‘ਚ ਯੂਨੀਵਰਸਿਟੀ ਕਾਲਜ ਬੇਨੜ੍ਹਾ ਵਿਖੇ ਰੁੱਖਾਂ ਦੀ ਤ੍ਰਿਵੈਣੀ ਸਥਾਪਤ

ਉੱਘੇ ਅਦਾਕਾਰ ਰਾਣਾ ਰਣਬੀਰ ਵੱਲੋਂ ਸਵ.ਪਿਤਾ ਮੋਹਨ ਸਿੰਘ ਦੀ ਯਾਦ ‘ਚ ਯੂਨੀਵਰਸਿਟੀ ਕਾਲਜ ਬੇਨੜ੍ਹਾ ਵਿਖੇ ਰੁੱਖਾਂ ਦੀ ਤ੍ਰਿਵੈਣੀ ਸਥਾਪਤ

ਸੰਗਰੂਰ 16 ਮਈ (ਜਵੰਦਾ)- ਧੂਰੀ ਦੇ ਜੰਮਪਲ ਅਤੇ ਪ੍ਰਸਿੱਧ ਫਿਲਮ ਅਦਾਕਾਰ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਜੀ, ਜੋ ਕਿ ਬੀਤੇ ਦਿਨੀਂ ਸਵਰਗਵਾਸ ਹੋ ਗਏ ਸਨ, ਦੀ ਯਾਦ ਵਿਚ ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਵਿਖੇ ਉਹਨਾਂ ਦੇ ਪਰਿਵਾਰ ਵੱਲੋਂ ਪਰਿਵਰਤਨ ਸੁਸਾਇਟੀ ਦੇ ਸਹਿਯੋਗ ਨਾਲ ਰੁੱਖਾਂ ਦੀ ਤ੍ਰਿਵੈਣੀ ਸਥਾਪਤ ਕੀਤੀ ਗਈ। ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ। ਇਸ ਮੌਕੇ ਰਾਣਾ ਰਣਬੀਰ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਹਮੇਸ਼ਾ ਹੀ ਸਮਾਜ-ਪੱਖੀ ਕਾਰਜਾਂ ਨੂੰ ਉਤਸ਼ਾਹਿਤ ਕਰਦੇ ਰਹੇ ਅਤੇ ਉਹਨਾਂ ਦੀ ਸੋਚ ‘ਤੇ ਪਹਿਰਾ ਦਿੰਦੇ ਹੋਏ ਅੱਜ ਪਰਿਵਾਰ ਨੇ ਵੀ ਕਾਲਜ ਵਿਚ ਰੁੱਖ ਲਗਾ ਕੇ ਵਾਤਾਵਰਣ ਬਚਾਉਣ ਵਿਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਸਾਡੇ ਅਧਿਆਪਕ ਪਿਤਾ ਨੇ ਸਦਾ ਸਾਨੂੰ ਵਹਿਮਾਂ-ਭਰਮਾਂ ਵਿੱਚੋਂ ਨਿਕਲਕੇ ਚੜ੍ਹਦੀ ਕਲਾ ਵਿਚ ਰਹਿਣਾ ਸਿਖਾਇਆ ਤੇ ਜ਼ਿੰਦਗੀ ਜ਼ਿੰਦਾਬਾਦ ਦਾ ਨਾਅਰਾ ਹੀ ਬੁਲੰਦ ਕੀਤਾ ਹੈ, ਸੋ ਅਸੀਂ ਵੀ ਉਹਨਾਂ ਦੇ ਬਚਨਾਂ ‘ਤੇ ਤੁਰਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਯਤਨ ਕਰ ਰਹੇ ਹਾਂ।

ਇਸ ਮੌਕੇ ਉਹਨਾਂ ਦੇ ਪਰਿਵਾਰ ਨੇ ਰੁੱਖਾਂ ਦੀ ਤ੍ਰਿਵੈਣੀ ਦੀ ਸਮੁੱਚੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੰਭਾਲਦਿਆਂ ਕਾਲਜ ਨੂੰ ਹਰੇਕ ਪੱਖ ‘ਤੋਂ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਦਲਵੀਰ ਿਸੰਘ ਗੋਲਡੀ ਨੇ ਰਾਣਾ ਰਣਬੀਰ ਹੁਰਾਂ ਦੇ ਪਰਿਵਾਰ ਨਾਲ ਪਰਿਵਾਰਕ ਸਾਂਝ ਨੂੰ ਯਾਦ ਕਰਦਿਆਂ ਆਸ ਪ੍ਰਗਟਾਈ ਕਿ ਅਜਿਹੇ ਉਪਰਾਲੇ ਸਮਾਜ ਸੁਧਾਰ ਵਿਚ ਵੱਡਾ ਯੋਗਦਾਨ ਪਾਉਣਗੇ ਅਤੇ ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰਨ ਵਿਚ ਸਹਾਈ ਹੋਣਗੇ। ਕਾਲਜ ਦੇ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਸਮੁੱਚੇ ਪਰਿਵਾਰ ਅਤੇ ਪਰਿਵਰਤਨ ਸੁਸਾਇਟੀ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਇਹ ਰੁੱਖ ਵਿਦਿਆਰਥੀਆਂ ਨੂੰ ਛਾਂ ਦਿੰਦੇ ਹੋਏ ਵਾਤਾਵਰਣ ਨੂੰ ਬਚਾਉਣ ਵਿਚ ਸਹਾਈ ਹੋਣਗੇ। ਇਸ ਮੌਕੇ ਪਰਿਵਰਤਨ ਸੁਸਾਇਟੀ ਵੱਲੋਂ ਸਰਵਸ੍ਰੀ ਗੁਰਪ੍ਰੀਤ ਸਿੰਘ ਬਾਠ, ਜਸਵਿੰਦਰ ਕੁਮਾਰ ਪਰਮਿੰਦਰ ਸਿੰਘ ਅਤੇ ਪ੍ਰੋ: ਸੁਖਵੀਰ ਸਿੰਘ ਅਤੇ ਇਲਾਕੇ ਦੇ ਪਤਵੰਤੇ ਸੱਜਣ ਸ੍ਰੀ ਮਨੀਸ਼ ਗਰਗ ਦੇ ਨਾਲ ਕਾਲਜ ਦਾ ਸਮੁੱਚਾ ਸਟਾਫ ਵੀ ਹਾਜ਼ਰ ਰਿਹਾ।

Share Button

Leave a Reply

Your email address will not be published. Required fields are marked *

%d bloggers like this: