ਉੱਘੀ ਰਾਜਨੀਤਿਕ ਅਤੇ ਸਮਾਜਸੇਵੀ ਸਖ਼ਸੀਅਤ ਅਮਰ ਸਿੰਘ ਬੀ.ਏ. ਦਾ ਵਿਸ਼ੇਸ਼ ਸਨਮਾਨ

ss1

ਉੱਘੀ ਰਾਜਨੀਤਿਕ ਅਤੇ ਸਮਾਜਸੇਵੀ ਸਖ਼ਸੀਅਤ ਅਮਰ ਸਿੰਘ ਬੀ.ਏ. ਦਾ ਵਿਸ਼ੇਸ਼ ਸਨਮਾਨ

26-11 (2)
ਭਦੌੜ 25 ਮਈ (ਵਿਕਰਾਂਤ ਬਾਂਸਲ) ਭਦੌੜ ਇਲਾਕੇ ਦੀ ਉੱਘੀ ਰਾਜਨੀਤਿਕ ਅਤੇ ਸਮਾਜਸੇਵੀ ਸਖ਼ਸੀਅਤ ਅਮਰ ਸਿੰਘ ਬੀ.ਏ. ਮੈਂਬਰ ਸ੍ਰੋਮਣੀ ਅਕਾਲੀ ਦਲ ਦਾ ਅੰਤਰ ਰਾਸ਼ਟਰੀ ਲੇਖਕ-ਪਾਠਕ ਵਿਚਾਰ ਮੰਚ ਅਦਾਰਾ ਲੋਹਮਣੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੀਤੇ ਦਿਨੀਂ ਅੰਤਰ ਰਾਸ਼ਟਰੀ ਲੇਖਕ-ਪਾਠਕ ਵਿਚਾਰ ਮੰਚ ਅਦਾਰਾ ਲੋਹਮਣੀ ਵੱਲੋਂ ਮੁਜ਼ਾਰਾ ਲਹਿਰ ਦੇ ਆਗੂਆਂ ਨੂੰ ਸਮਰਪਿਤ ਸਾਹਿਤਕ ਸਮਾਗਮ ਬਰਨਾਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਐਡਵੋਕੇਟ ਹਾਕਮ ਸਿੰਘ ਭੁੱਲਰ ਦੀ ਰਚਨਾ ‘ਜਿੰਮੇ ਲੱਗਿਆ ਕੰਮ’ ਲੋਕ ਅਰਪਣ ਕੀਤੀ ਗਈ ਅਤੇ ਵਿਸ਼ੇਸ਼ ਤੌਰ ’ਤੇ ਹਲਕੇ ਦੀ ਰਾਜਨੀਤਿਕ ਅਤੇ ਸਮਾਜਸੇਵੀ ਸਖ਼ਸੀਅਤ ਅਮਰ ਸਿੰਘ ਬੀ.ਏ. ਨੂੰ ਅਦਾਰਾ ਲੋਹਮਣੀ ਦੀ ਸਰਪ੍ਰਸਤ ਮੈਡਮ ਨਿਰਮਲਜੀਤ ਕੌਰ ਸਿੱਧੂ, ਨਛੱਤਰ ਸਿੰਘ ਗਿੱਲ ਅਤੇ ਸਮੂਹ ਮੈਂਬਰ ਸਹਿਬਾਨ ਵੱਲੋਂ ਸਨਮਾਨਿਤ ਕੀਤਾ ਗਿਆ।

Share Button

Leave a Reply

Your email address will not be published. Required fields are marked *