”ਉੜਤਾ ਪੰਜਾਬ” ਦਾ ਸਮਰਥਨ ਕਰਨ ਵਾਲੇ ਪੰਜਾਬੀਆਂ ਤੋਂ ਮੁਆਫ਼ੀ ਮੰਗਣ”

ss1

”ਉੜਤਾ ਪੰਜਾਬ” ਦਾ ਸਮਰਥਨ ਕਰਨ ਵਾਲੇ ਪੰਜਾਬੀਆਂ ਤੋਂ ਮੁਆਫ਼ੀ ਮੰਗਣ”

2016_6image_18_25_087430000bains1-ll

ਹੁਸ਼ਿਆਰਪੁਰ, 9 ਜੂਨ (ਏਜੰਸੀ): : ਆਮ ਆਦਮੀ ਪਾਰਟੀ ਵਾਲੇ ਪੰਜਾਬ ਨੂੰ ਨਸ਼ਿਆਂ ਦੇ ਨਾਂ ‘ਤੇ ਬਦਨਾਮ ਕਰ ਰਹੇ ਹਨ, ਜਦੋਂ ਕਿ ਦਿੱਲੀ ‘ਚ ਯੂਨੀਵਰਸਿਟੀਆਂ ਦੇ ਗੇਟਾਂ ‘ਤੇ ਸ਼ਰੇਆਮ ਡਰੱਗ ਵਿਕ ਰਿਹਾ ਹੈ। ਫਿਲਮ ‘ਉੜਤਾ ਪੰਜਾਬ’ ਦਾ ਸਮਰਥਨ ਕਰਨ ਵਾਲਿਆਂ ਨੂੰ ਸਮੂਹ ਪੰਜਾਬੀਆਂ ਕੋਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਹੁਸ਼ਿਆਰਪੁਰ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਉੜਤਾ ਪੰਜਾਬ ਫਿਲਮ ਦੇ ਪ੍ਰੋਡਿਊਸਰ ਆਪਣੀ ਪਬਲਿਸਿਟੀ ਲਈ ਸਟੰਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਫਿਲਮ ਨੂੰ ਦੇਖਿਆ ਨਹੀਂ ਹੈ, ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਸਬੰਧੀ ਕੁੱਝ ਕਿਹਾ ਜਾ ਸਕਦਾ ਹੈ। ਜਿਸ ਤਰ੍ਹਾਂ ਬਾਕੀ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਸਾਡੇ ਲਈ ਇਹ ਵੀ ਉਸੇ ਤਰਾਂ ਹੈ ਪਰ ‘ਆਮ ਆਦਮੀ ਪਾਰਟੀ’ ਵਾਲੇ ਫਿਲਮ ਨੂੰ ਬਿਨਾਂ ਦੇਖੇ ਹੀ ਇਸ ਦਾ ਸਮਰਥਨ ਕਰ ਰਹੇ ਹਨ ਅਤੇ ਇਸ ਨੂੰ ਰਿਲੀਜ਼ ਕਰਵਾਉਣ ਲਈ ਉਤਾਵਲੇ ਹਨ।
ਬੈਂਸ ਨੇ ਕਿਹਾ ਕਿ ਇਹ ਸਾਰਾ ਸਟੰਟ ਮੁੱਖ ਮੰਤਰੀ ਬਾਦਲ ਨੂੰ ਬਦਨਾਮ ਕਰਨ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਾਲੇ ਕਹਿ ਰਹੇ ਹਨ ਕਿ ਇਸ ਫਿਲਮ ਨੂੰ ਰਿਲੀਜ਼ ਕਰੋ। ਕੀ ਉਹ ਪੂਰੀ ਦੁਨੀਆਂ ‘ਚ ਇਸ ਫਿਲਮ ਰਾਹੀਂ ਪੰਜਾਬ ਨੂੰ ਬਦਨਾਮ ਹੁੰਦਾ ਦੇਖਣਾ ਚਾਹੁੰਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਭ ਤੋਂ ਵੱਧ ‘ਪੀਸ ਫੁੱਲ’ ਸੂਬਿਆਂ ‘ਚੋਂ ਹੈ, ਭਾਵੇਂ ਇਸ ਨੂੰ ਹਰਿਆਣਾ ਜਾਂ ਦਿੱਲੀ ਨਾਲ ਮਿਲਾ ਕੇ ਦੇਖ ਲਵੋ, ਉਥੇ ਕਰਾਈਮ ਪੰਜਾਬ ਨਾਲੋਂ ਵੱਧ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਆਪਸ ਵਿਚ ਨਹੀਂ ਲੜਨਾ ਚਾਹੀਦਾ ਸਗੋਂ ਜੋ ਮੱਤਭੇਦ ਹਨ, ਉਹ ਬੈਠ ਕੇ ਹੱਲ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਬਹੁਤ ਘੱਟ ਹੈ। ਕੁੱਝ ਕੈਮੀਕਲੀ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖਰਾਬ ਕੀਤਾ ਹੈ ਅਤੇ ਸਰਕਾਰ ਨਸ਼ਿਆਂ ‘ਤੇ ਨੱਥ ਪਾਉਣ ਲਈ ਯਤਨਸ਼ੀਲ ਹੈ।

Share Button

Leave a Reply

Your email address will not be published. Required fields are marked *