ਉਹ ਮਨੁੱਖ ਬ੍ਰਾਹਮਣ ਹੈ, ਜੋ ਪ੍ਰਮਾਤਮਾ ਨੂੰ ਯਾਦ ਕਰਦਾ ਹੈ

ss1

ਉਹ ਮਨੁੱਖ ਬ੍ਰਾਹਮਣ ਹੈ, ਜੋ ਪ੍ਰਮਾਤਮਾ ਨੂੰ ਯਾਦ ਕਰਦਾ ਹੈ

  ਸ੍ਰੀ ਗੁਰੂ ਗ੍ਰੰਥ ਸਾਹਿਬ 324 ਅੰਗ 1430 ਵਿਚੋਂ ਹੈ

ਤੂੰ ਮੇਰਾ ਸੱਚਾ ਗੁਰੂ  ਹੈ, ਮੇਰਾ ਸਰੀਰ ਤੇਰਾ ਨਵਾਂ ਭਗਤ ਹੈ। ਕਬੀਰ ਭਗਤ ਆਖਦੇ ਹਨ, ਪ੍ਰਭੂ ਜੀ ਮਨੁੱਖਾ ਜਨਮ ਅਖੀਰੀ ਸਮਾਂ ਮਿਲਣ ਦਾ ਹੈ। ਜਦੋਂ ਮੈਂ ਸਭ ਥਾਈਂ ਇੱਕੋ-ਇੱਕ ਰੱਬ ਜਾਣ ਲਿਆ ਹੈ। ਤਾਂ ਲੋਕਾਂ ਨੇ ਇਸ ਗੱਲ ਦੀ ਕਿਉਂ ਤਕਲੀਫ਼ ਮਨਾਈ ਹੈ। ਮੈਨੂੰ ਕਿਸੇ ਦੀ ਇਹ ਪ੍ਰਵਾਹ ਨਹੀਂ ਹੈ। ਮੈਂ ਆਪਣੀ ਸ਼ਰਮ ਹਟਾ ਦਿੱਤੀ ਹੈ, ਰੱਬ ਦੇ ਰਸਤੇ ‘ਤੇ ਚੱਲਦੇ ਹੋਏ ਮੈਂ ਆਪਦੀ ਲੋਕ ਲਾਜ ਮੁੱਕਾ ਦਿੱਤੀ ਹੈ। ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾ ਕਰੇ। ਰੱਬ ਲੱਭਣ ਲਈ ਜੋ ਰਸਤੇ ਮੈਂ ਤੁਰਿਆਂ ਹਾਂ, ਭਾਵੇਂ ਕੋਈ ਮੈਨੂੰ ਲੱਭਣ ਲਈ ਨਾਂ ਮਗਰ ਲੱਗੋ। ਉਸ ਰਾਹੇ ਮੇਰੇ ਪਿੱਛੇ ਨਾ ਤੁਰੋ। ਮੇਰਾ ਮਨ ਭੈੜਿਆਂ ਦਾ ਭੈੜਾ ਹੈ, ਮੇਰੇ ਆਪਣੇ ਹੀ ਅੰਦਰ ਮਾੜੇ ਬਿਚਾਰ, ਔਗੁਣ ਹਨ। ਕਿਸੇ ਨਾਲ ਇੱਜ਼ਤ ਕਰਾਉਣ ਲਈ ਮਿਲ ਵਰਤਣ ਨਹੀਂ ਹੈ। ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਪ੍ਰਵਾਹ ਨਹੀਂ ਸਮਝਦਾ। ਤਾਂ ਸਮਝ ਆਵੇਗੀ, ਜਦੋਂ ਰੱਬ ਅੱਗੇ ਭੇਤ ਖੁੱਲ ਗਿਆ। ਭਗਤ ਕਬੀਰ ਜੀ ਨੇ ਲਿਖਿਆ ਹੈ, ਜਿਸ ਨੂੰ ਪ੍ਰਭੂ ਇੱਜ਼ਤ ਨਾਲ ਕਬੂਲ ਕਰ ਲਏ। ਦੁਨੀਆ ਸਾਰੀ ਨੂੰ ਛੱਡ ਕੇ ਸਿਰਫ਼ ਭਗਵਾਨ ਦਾ ਸਿਮਰਨ ਕਰੀਏ। ਜੇ ਨੰਗੇ ਰਹਿਣ ਨਾਲ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ। ਜੰਗਲ ਦਾ ਜੰਗਲ ਦੇ ਹਿਰਨ ਹਰੇਕ ਪਸ਼ੂ ਮੁਕਤ ਹੋ ਜਾਣੇ ਚਾਹੀਦੇ ਹਨ। ਨੰਗੇ ਰਹਿਣ ਨਾਲ ਪਿੰਡੇ ਤੇ ਚੰਮ ਨੂੰ ਕੱਪੜਿਆਂ ਵਿੱਚ ਲਪੇਟਿਆਂ ਕੀ ਮਿਲ ਜਾਣਾ ਹੈ? ਜਦੋਂ ਤੱਕ ਮਨ ਵਿੱਚ ਪ੍ਰਮਾਤਮਾ ਨੂੰ ਨਹੀਂ ਪਛਾਣਦਾ। ਜੇ ਸਿਰ ਦੇ ਵਾਲ ਮੁਨਾਇਆਂ ਜੋਗ ਸਿੱਧੀ ਮਿਲ ਸਕਦੀ ਹੈ। ਵਾਲ ਮੁਨੀ ਭੇਡ ਦੀ ਹੁਣ ਤਕ ਮੁਕਤ ਨਹੀਂ ਹੋਈ? ਭਾਈ ਜੇ ਬਿੰਦੁ-ਵੀਰਜ ਨੂੰ ਮਰਦ ਸਰੀਰ ਅੰਦਰ ਸੰਭਾਲ ਕੇ, ਜਤੀ ਹੋ ਕੇ, ਦੁਨੀਆ ਦੇ ਸਮੁੰਦਰ ਤੋ ਤਰ ਸਕਦਾ। ਖੁਸਰੇ ਨੂੰ ਸੰਸਾਰ ਤੋਂ ਮੁਕਤੀ ਦੀ ਉੱਤਮ ਪਦਵੀ ਕਿਉਂ ਨਹੀਂ ਮਿਲ ਜਾਂਦੀ? ਭਗਤ ਕਬੀਰ ਜੀ ਲਿਖ ਰਹੇ ਹਨ, ਮਰਦ ਭਰਾਵੋ ਸੁਣੋ। ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ। ਜੋ ਬੰਦੇ ਸਵੇਰੇ ਤੇ ਸ਼ਾਮ,ਦੋਵੇਂ ਵੇਲੇ ਨਹਾਈ ਜਾਂਦੇ ਹਨ। ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ। ਸਾਰਾ ਦਿਨ ਪਾਣੀ ਵਿੱਚ ਰਹਿੰਦੇ ਹਨ। ਜੇ ਮਨ-ਹਿਰਦੇ ਵਿਚ ਪ੍ਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ। ਉਹ ਸਾਰੇ ਲੇਖਾ ਦੇਣ ਲਈ ਧਰਮਰਾਜ ਦੇ ਕੋਲ ਜਾ ਕੇ ਵੱਸ ਪੈਂਦੇ ਹਨ। ਕਈ ਬੰਦੇ ਸਰੀਰ ਦੇ ਮੋਹ ਵਿਚ ਸਰੀਰ ਨੂੰ ਪਾਲਣ ਦੀ ਖ਼ਾਤਰ ਬਹੁਤ ਭੇਖ-ਰੂਪ ਬਣਾਉਂਦੇ ਹਨ। ਉਨ੍ਹਾਂ ਉੱਤੇ ਰੱਬ ਨੂੰ  ਕਦੇ ਸੁਪਨੇ ਵਿਚ ਵੀ ਕਿਸੇ ਉੱਤੇ ਤਰਸ ਨਹੀਂ ਆਉਂਦਾ। ਸਿਆਣੇ ਬਣਨ ਨੂੰ ਮਨੁੱਖ ਚਾਰ ਵੇਦ ਧਰਮ-ਪੁਸਤਕਾਂ ਨੂੰ ਪੜ੍ਹਦੇ ਹਨ। ਇਸ ਸੰਸਾਰ-ਸਮੁੰਦਰ ਵਿਚ ਸਿਰਫ਼ ਰੱਬੀ ਗੁਰਬਾਣੀ ਨਾਲ ਭਗਤ ਹੀ ਅਸਲ ਸੁਖ ਮਾਣਦੇ ਹਨ। ਭਗਤ ਕਬੀਰ ਜੀ ਲਿਖ ਰਹੇ ਹਨ, ਜ਼ਿਆਦਾ ਗੱਲਾਂ, ਤਰੀਕੇ ਉਪਾਅ ਕਰਕੇ ਕੀ ਕਰ ਲੈਣਾ ਹੈ? ਸਭ ਪਦਾਰਥਾਂ ਦਾ ਮੋਹ ਛੱਡ ਕੇ ਪ੍ਰਮਾਤਮਾ ਦੇ ਨਾਮ ਦਾ ਰੱਬੀ ਗੁਰਬਾਣੀ ਦਾ ਰਸ ਪੀਵੋ। ਜਪ ਕਰਨਾ ਕਿਸ ਕੰਮ ਹੈ? ਤਪ ਕਿਸ ਅਰਥ? ਵਰਤ ਤੇ ਪੂਜਾ ਕਿਹੜੇ ਫ਼ਾਇਦੇ ਦਾ ਹੈ? ਜਿਸ ਮਨੁੱਖ ਦੇ ਹਿਰਦੇ ਵਿਚ ਰੱਬ ਤੋਂ ਬਿਨਾ ਕਿਸੇ ਹੋਰ ਦੂਜੇ ਦਾ ਪਿਆਰ ਹੈ। ਹੇ ਬੰਦੇ ਮਨ ਨੂੰ ਰੱਬ ਨਾਲ ਜੋੜ ਲਿਆ ਜਾਵੇ। ਚਲਾਕੀਆਂ ਸਿਆਣਪਾਂ ਨਾਲ ਚਲਾਕਾਂ ਦਾ ਮਾਲਕ ਰੱਬ ਨਹੀਂ ਮਿਲ ਸਕਦਾ। ਲਾਲਚ, ਲੋਕਾਂ ਵਿੱਚ ਲੋਕ ਵਿਖਾਵਾ ਛੱਡ ਦੇ। ਕਾਮ, ਕ੍ਰੋਧ ਤੇ ਹੰਕਾਰ ਤਿਆਗ ਦੇ। ਬੰਦੇ ਧਾਰਮਿਕ ਰਸਮਾਂ ਕਰਦੇ ਹੋਏ, ਹਉਮੈ ਵਧਾ ਰਹੇ ਹਨ। ਰਲ ਕੇ ਪੱਥਰਾਂ ਦੀ ਪੂਜਾ ਸੇਵਾ ਕਰ ਰਹੇ ਹਨ। ਭਗਤ ਕਬੀਰ ਜੀ ਲਿਖ ਰਹੇ ਹਨ, ਰੱਬ ਬੰਦਗੀ ਕਰਨ ਨਾਲ ਮਿਲਦਾ ਹੈ। ਪਿਆਰਾ ਪ੍ਰਭੂ ਭੋਲੇ ਸੁਭਾਉ ਨਾਲ ਮਿਲਦਾ ਹੈ। ਮਾਂ ਦੇ ਪੇਟ ਵਿਚ ਕਿਸੇ ਬੱਚੇ ਨੂੰ ਕੁਲ-ਜਾਤ ਦੀ ਸਮਝ ਨਹੀਂ ਹੁੰਦੀ, ਕਿ ਮੈਂ ਕਿਹੜੀ ਕੁਲ-ਜਾਤ ਦਾ ਹਾਂ? ਸਾਰੇ ਜੀਵਾਂ ਦੀ ਪੈਦਾਵਾਰ ਪ੍ਰਮਾਤਮਾ ਦੀ ਅੰਸ਼ ਹੋਂਦ ਤੋਂ ਹੋਈ ਹੈ। ਦੱਸ, ਹੇ ਪੰਡਿਤ! ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਮੈਂ ਬ੍ਰਾਹਮਣ ਹਾਂ, ਆਖ ਆਖ ਕੇ, ਮਨੁੱਖਾ ਜਨਮ ਹੰਕਾਰ ਵਿਚ ਨਾ ਖੋ ਦੇਈਏ। ਜੇ ਪੰਡਿਤ ਤੂੰ ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ। ਤਾਂ ਤੂੰ ਆਮ ਬੱਚਿਆਂ ਤੋਂ ਅਨੋਖਾ, ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ਪੰਡਿਤ ਤੂੰ ਕਿਵੇਂ ਬ੍ਰਾਹਮਣ ਹੈ? ਅਸੀਂ ਕਿਵੇਂ ਸ਼ੂਦਰ ਹਾਂ?ਸਾਡੇ ਸਰੀਰ ਵਿਚ ਲਹੂ, ਕੀ ਤੁਹਾਡੇ ਸਰੀਰ ਵਿਚ ਦੁੱਧ ਹੈ? ਭਗਤ ਕਬੀਰ ਜੀ ਲਿਖ ਰਹੇ ਹਨ, ਉਹ ਮਨੁੱਖ ਬ੍ਰਾਹਮਣ ਹੈ। ਜੋ ਪ੍ਰਮਾਤਮਾ ਨੂੰ ਯਾਦ ਕਰਦਾ ਹੈ। ਉਸ ਮਨੁੱਖ ਨੂੰ ਸਾਡੇ ਬ੍ਰਾਹਮਣ ਸੱਦਦੇ ਹਾਂ।

ਸਤਵਿੰਦਰ ਕੌਰ ਸੱਤੀ

ਕੈਲਗਰੀ- ਕੈਨੇਡਾ

satwinder_7@hotmail.com

Share Button