Sat. Jul 20th, 2019

ਉਹ ਕਵੀ ਬਣ ਗਿਆ 

ਉਹ ਕਵੀ ਬਣ ਗਿਆ

ਉਹ ਕੁਝ ਲੱਭ ਰਿਹਾ ਸੀ
ਜਿਵੇਂ ਕੁਝ ਗੁਆਚ ਗਿਆ ਹੋਵੇ
ਫਿਰ ਥੋੜ੍ਹੀ ਹੋਸ਼ ਆਈ ਤਾਂ ਪਤਾ ਚੱਲਾ
ਉਹ ਗੁਆਚਿਆ ਨਹੀਂ
ਉਹ ਤਾਂ ਅੰਦਰ ਮੌਜੂਦ ਹੈ
ਫਿਰ ਉਹ ਉਸ ਨੂੰ ਆਪਣੇ ਅੰਦਰ ਟਟੋਲਣ ਲੱਗ ਗਿਆ
ਪਰ ਉਸ ਨੂੰ ਉਹ ਆਪਣੇ ਅੰਦਰ ਵੀ ਨਹੀਂ ਮਿਲਿਆ
ਲੇਕਿਨ  ਹੁਣ ਉਸ ਦੀ ਉਸ ਨੂੰ ਲੱਭਣ ਦੀ
ਰੋਜ਼ਾਨਾ ਦੀ ਆਦਤ ਬਣ ਚੁੱਕੀ ਹੈ
ਉਸ ਨੂੰ ਜਦੋਂ ਵੀ ਵੇਹਲ ਮਿਲਦਾ
ਉਹ ਉਸ ਨੂੰ ਆਪਣੇ ਅੰਦਰ ਲੱਭਦਾ ਰਹਿੰਦਾ ਹੈ
ਮਤਲਬ ਹੁਣ ਉਹ ਕਵੀ ਬਣ ਚੁੱਕਿਆ ਹੈ …..

ਰਵਿੰਦਰ ਲਾਲਪੁਰੀ
ਸੰਪਰਕ -94634-52261

Leave a Reply

Your email address will not be published. Required fields are marked *

%d bloggers like this: