ਉਸਾਰੀ ਕਿਰਤੀਆਂ ਲਈ ਪਿੰਡ ਛਾਪਿਆਂਵਾਲੀ ਵਿਖੇ ਕਿਰਤ ਵਿਭਾਗ ਨੇ ਲਾਇਆ ਕੈਂਪ

ss1

ਉਸਾਰੀ ਕਿਰਤੀਆਂ ਲਈ ਪਿੰਡ ਛਾਪਿਆਂਵਾਲੀ ਵਿਖੇ ਕਿਰਤ ਵਿਭਾਗ ਨੇ ਲਾਇਆ ਕੈਂਪ

ਮਲੋਟ, 30 ਜੂਨ (ਆਰਤੀ ਕਮਲ) : ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਤੇ ਐਸ.ਡੀ.ਐਮ ਮਲੋਟ ਵਿਸ਼ੇਸ਼ ਸਾਰੰਗਲ ਦੀ ਦੇਖ ਰੇਖ ਹੇਠ ਕਿਰਤ ਵਿਭਾਗ ਵੱਲੋ ਪਿੰਡ ਛਾਪਿਆਵਾਲੀ ਵਿੱਚ ਉਸਾਰੀ ਕਿਰਤੀਆ ਦੀ ਰਜਿਸਟ੍ਰੇਸ਼ਨ ਲਈ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਕਿਰਤ ਇਨਫੋਰਸਮੈਂਟ ਅਫਸਰ ਮੈਡਮ ਲਵਪ੍ਰੀਤ ਕੌਰ ਵੱਲੋ ਉਸਾਰੀ ਕਿਰਤੀਆ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਗਈ। ਉਹਨਾ ਦੱਸਿਆ ਕਿ ਉਸਾਰੀ ਕਿਰਤੀ ਭਲਾਈ ਬੋਰਡ ਵੱਲੋ ਉਸਾਰੀ ਕਾਰਜਾਂ ਵਿੱਚ ਲੱਗੇ ਕਿਰਤੀਆ ਲਈ 4 ਲੱਖ ਦਾ ਮੁਫਤ ਬੀਮਾ, ਭਿਆਨਕ ਬਿਮਾਰੀਆ ਲਈ 1 ਲੱਖ ਰੁਪਏ, ਬੱਚਿਆ ਦੀ ਸਿੱਖਿਆ ਲਈ ਵਜੀਫਾ, 60 ਸਾਲ ਦੀ ਉਮਰ ਤੋ ਬਾਅਦ ਪੈਨਸ਼ਨ, ਲੜਕੀ ਦੇ ਵਿਆਹ ਉੱਪਰ ਸ਼ਗਨ ਸਕੀਮ ਅਧੀਨ ਸਹਾਇਤਾ ਅਤੇ ਹੋਰ ਬਹੁਤ ਸਾਰੀਆ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ। ਉਹਨਾ ਦੱਸਿਆ ਕਿ 18 ਤੋ 60 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਕਿਰਤੀ ਰਜਿਸਟਰਡ ਹੋਣ ਦਾ ਅਧਿਕਾਰ ਰੱਖਦਾ ਹੈ ਪਰ ਉਸ ਲਈ ਉਸਾਰੀ ਕੰਮਾਂ ਵਿੱਚ 90 ਦਿਨ ਕੰਮ ਕੀਤਾ ਹੋਣਾ ਜਰੂਰੀ ਹੈ। ਜਿਸਦੀ ਤਸਦੀਕ ਮਾਲਕ/ਠੇਕੇਦਾਰ ਕਰੇਗਾ ਅਤੇ ਨਰੇਗਾ ਵਰਕਰ ਲਈ 50 ਦਿਨ ਕੰਮ ਕੀਤਾ ਹੋਵੇ ਜਿਸਦੀ ਤਸਦੀਕ ਸਕੱਤਰ ਕਰੇਗਾ। ਕੈਂਪ ਦੌਰਾਨ ਉਸਾਰੀ ਕਿਰਤੀ ਭਲਾਈ ਬੋਰਡ ਵੱਲੋ ਮੋਂਗਾ ਤੋ ਜਗਮੀਤ ਸਿੰਘ ਅਤੇ ਗੁਰਦੀਪ ਸਿੰਘ ਨੇ ਕਿਰਤੀਆ ਦੇ ਫਾਰਮ ਭਰੇ। ਇਸ ਮੌਕੇ ਸਰਪੰਚ ਸੁਰਜੀਤ ਸਿੰਘ, ਉਸਾਰੀ ਮਿਸਕਤਰੀ ਮਜਦੂਰ ਯੂਨੀਅਨ ਇਫਟੂ ਪਿੰਡ ਛਾਪਿਆਵਾਲੀ ਦੇ ਪ੍ਰਧਾਨ ਖਜਾਨ ਸਿੰਘ, ਸਕੱਤਰ ਗੁਰਮੀਤ ਸਿੰਘ, ਇਫਟੂ ਦੇ ਜਿਲਾ ਇੰਚਾਰਜ ਅੰਗਰੇਜ ਸਿੰਘ, ਸਰਪ੍ਰਸਤ ਗੁਰਚਰਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਉਸਾਰੀ ਕਾਮੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *