Sun. Sep 22nd, 2019

ਉਮੰਗ ਫਾਊਡੇਸ਼ਨ ਨੇ ਕੈਂਸਰ ਦੇ ਖ਼ਾਤਮੇ ਲਈ ਹਰ ਐਤਵਾਰ ਫ੍ਰੀ ਵੀਟ ਗਰਾਸ ਜੂਸ ਪਿਲਾਉਣ ਦੀ ਕੀਤੀ ਸ਼ੁਰੂਆਤ

ਉਮੰਗ ਫਾਊਡੇਸ਼ਨ ਨੇ ਕੈਂਸਰ ਦੇ ਖ਼ਾਤਮੇ ਲਈ ਹਰ ਐਤਵਾਰ ਫ੍ਰੀ ਵੀਟ ਗਰਾਸ ਜੂਸ ਪਿਲਾਉਣ ਦੀ ਕੀਤੀ ਸ਼ੁਰੂਆਤ
ਲੋਕਾਂ ਦੀ ਸਿਹਤ ਲਈ ਹੁੰਦੀ ਲੁੱਟ ਨੂੰ ਦੇਖਦਿਆਂ ਸ਼ੁਰੂ ਕੀਤੀ ਇਹ ਨਿਵੇਕਲੀ ਮੁਹਿੰਮ

ਪਟਿਆਲਾ 11 ਜੁਲਾਈ (ਅਰਵਿੰਦਰ ਸਿੰਘ): ਪਟਿਆਲਾ ਦੀ ਸਿਰਮੌਰ ਸੰਸਥਾ ਉਮੰਗ ਵੈੱਲਫੇਅਰ ਫਾਊਡੇਸ਼ਨ ਨੇ ਲੋਕਾਂ ਦੀ ਸਿਹਤ ਸੰਭਾਲ ਦੇ ਮੱਦੇਨਜ਼ਰ 14 ਜੁਲਾਈ ਤੋਂ ਫ੍ਰੀ ਵੀਟ ਗਰਾਸ ਜੂਸ ਪਿਲਾਉਣ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਕੈਸ਼ੀਅਰ ਕਮ ਲੀਗਲ ਐਡਵਾਈਜ਼ਰ ਯੋਗੇਸ਼ ਪਾਠਕ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਨਿਸ਼ਕਾਮ ਸੇਵਾ ਵਿੱਚ ਹਰ ਮੈਂਬਰ ਦਾ ਅਹਿਮ ਯੋਗਦਾਨ ਹੈ। ਉਂਝ ਤਾਂ ਸੰਸਥਾ ਵੱਲੋਂ ਕਾਫ਼ੀ ਸਮੇਂ ਤੋਂ ਬਲੱਡ ਕੈਂਪ, ਮੈਡੀਕਲ ਕੈਂਪ, ਬੂਟੇ ਲਗਾੳਣ ਵਰਗੀਆਂ ਅਹਿਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਪਰ ਸਮੇਂ ਦੀ ਮੰਗ ਅਤੇ ਲੋਕਾਂ ਦੀ ਸਿਹਤ ਲਈ ਹੁੰਦੀ ਲੁੱਟ ਨੂੰ ਦੇਖਦਿਆਂ ਇਸ ਨਿਵੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਕਿਉਂਕਿ ਅਕਸਰ ਦੇਖਣ ਵਿੱਚ ਆ ਰਿਹਾ ਸੀ ਕਿ ਵੀਟ ਗਰਾਸ ਬੇਹੱਦ ਲਾਹੇਵੰਦ ਹੈ ਪਰ ਜਿੱਥੇ ਵੱਡੇ ਪੱਧਰ ਤੇ ਲੋਕ ਇਸ ਦਾ ਫ਼ਾਇਦਾ ਉਠਾ ਰਹੇ ਹਨ ਉੱਥੇ ਹੀ ਇਸ ਜੂਸ ਲਈ 50 ਤੋਂ 100 ਦੇ ਕੇ ਆਪਣੀਆ ਜੇਬਾਂ ਵੀ ਲੁਟਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਬਣਾਉਣ ਵਿੱਚ ਕਈ ਵਿਕਰੇਤਾ ਦਵਾਈਆਂ ਵਾਲੀ ਕਣਕ ਦਾ ਪ੍ਰਯੋਗ ਹੀ ਕਰੀ ਜਾ ਰਹੇ ਹਨ ਜਦੋਂ ਕਿ ਇਸ ਵਿੱਚ ਦੇਸੀ ਅਤੇ ਵਧੀਆ ਕਿਸਮ ਦੀ ਕਣਕ ਹੀ ਵਰਤੋਂ ਵਿੱਚ ਲਿਆਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਦੇਖਿਆ ਗਿਆ ਕਿ ਕਈ ਲੋਕ ਇਸ ਨੂੰ ਪੀਣ ਦੀ ਸਹੀ ਮਾਤਰਾ ਤੋਂ ਅਣਜਾਣ ਹਨ ਅਤੇ ਕਈ ਲੋਕ ਤਾਂ ਡਾਕਟਰਾਂ ਦੀ ਸਲਾਹ ਲਏ ਬਗੈਰ ਹੀ ਇਸ ਦਾ ਸੇਵਨ ਕਰ ਰਹੇ ਹਨ। ਜਿਸ ਕਾਰਨ ਇਸ ਨੂੰ ਵੇਚਣ ਵਾਲਿਆਂ ਦੀ ਚਾਂਦੀ ਬਣੀ ਪਈ ਹੈ। ਅਸਲ ਸਚਾਈ ਅਨੁਸਾਰ ਇਸ ਦਾ ਸੇਵਨ ਸਿਰਫ਼ ਕੈਂਸਰ ਹੀ ਨਹੀਂ ਬਲਕਿ ਪੇਟ,ਦਿਲ ਆਦਿ ਦੀਆਂ ਹੋਰ ਕਈ ਬਿਮਾਰੀਆਂ ਤੋਂ ਨਿਜਾਤ ਦਿਵਾਉਂਦਾ ਹੈ ਪਰ ਇਹ ਵੀ ਨਹੀਂ ਕਿ ਇਸ ਲਈ ਅਸੀਂ ਆਪਣੇ ਆਪ ਨੂੰ ਲੁਟਾਉਂਦੇ ਰਹੀਏ। ਸੰਸਥਾ ਦੇ ਜਰਨਲ ਸੈਕਟਰੀ ਅਮਿਤ ਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਫ੍ਰੀ ਵੀਟ ਗਰਾਸ ਜੂਸ ਦੀ ਮੁਹਿੰਮ ਲਈ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਅਤੇ ਇਸ ਦੇ ਨਾਲ ਇੱਕ ਦਿਨ ਪਹਿਲਾ ਮਿਲਣ ਵਾਲੇ ਟੋਕਣ ਵੀ ਬਿਨਾਂ ਸਿਫ਼ਾਰਿਸ਼ ਹਰ ਵਿਅਕਤੀ ਨੂੰ ਪਹਿਲ ਆਓ ਤੇ ਪਹਿਲਾ ਪਾਓ ਦੇ ਆਧਾਰ ਤੇ ਹੀ ਦਿੱਤੇ ਜਾਣਗੇ। ਫਿਲਹਾਲ ਸ਼ੁਰੂਆਤੀ ਤੋਰ ਤੇ ਹਰ ਐਤਵਾਰ ਪਹਿਲਾ 20 ਲੋਕਾਂ ਨੂੰ ਜੂਸ ਦਿੱਤਾ ਜਾਵੇਗਾ ਅਤੇ ਇਸ ਮਗਰੋਂ ਜ਼ਰੂਰਤ ਅਨੁਸਾਰ ਰੋਜ਼ਾਨਾ ਦਿਨ ਅਤੇ ਜਿਆਦਾ ਗਿਣਤੀ ਲੋਕਾਂ ਨੂੰ ਇਹ ਜੂਸ ਮੁਫਤ ਪਿਲਾਇਆ ਜਾਵੇਗਾ। ਸੰਸਥਾ ਨੇ ਇਸ ਨੂੰ ਬਣਾਉਣ ਵਿੱਚ ਪੂਰੀ ਸਾਫ਼ ਸਫ਼ਾਈ ਅਤੇ ਵਧੀਆ ਕਿਸਮ ਦੀ ਮਿੱਟੀ ਅਤੇ ਚੰਗੀ ਕਣਕ ਦੇ ਨਾਲ ਨਾਲ ਚੰਗੇ ਰੱਖ ਰਖਾਅ ਦਾ ਵੀ ਖ਼ਾਸ ਖ਼ਿਆਲ ਰੱਖਿਆ ਹੈ। ਹਰ ਐਤਵਾਰ ਫ੍ਰੀ ਜੂਸ ਪਿਲਾਉਣ ਦਾ ਪਤਾ ਮਕਾਨ ਨੰ 55, ਗਲੀ ਨੰ 9 ਗੁਰੂ ਨਾਨਕ ਨਗਰ, ਨੇੜੇ ਗੁਰਬਖ਼ਸ਼ ਕਾਲੋਨੀ ਰੱਖਿਆ ਗਿਆ ਹੈ, ਅਤੇ ਸਮਾਂ ਸਵੇਰੇ 7 ਤੋਂ 7.30 ਰੱਖਿਆ ਗਿਆ ਹੈ। ਇੱਕ ਦਿਨ ਪਹਿਲਾ ਟੋਕਨ ਲੈਣ ਅਤੇ ਹੋਰ ਵਧੇਰੇ ਜਾਣਕਾਰੀ ਲਈ 9872873873, 9814826256, 9417243003 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸੰਸਥਾ ਵੱਲੋਂ ਅਹਿਮ ਜਾਣਕਾਰੀ

1. ਵੀਟ ਗਰਾਸ ਜੂਸ ਪੀਣ ਵਾਲਾ ਵਿਅਕਤੀ ਜੂਸ ਲੈਣ ਤੋਂ ਪਹਿਲਾ ਆਪਣੇ ਨਿਜੀ ਡਾਕਟਰ ਤੋਂ ਸਲਾਹ ਜ਼ਰੂਰ ਲਵੇ। ਕਿਓਂਕਿ ਕਈ ਡਾਕਟਰ ਖਾਂਸੀ ਅਤੇ ਜ਼ੁਕਾਮ ਰਹਿਣ ਵਾਲੇ ਵਿਅਕਤੀ ਨੂੰ ਇਹ ਜੂਸ ਪੀਣ ਦੀ ਸਲਾਹ ਨਹੀਂ ਦਿੰਦੇ

2. ਜੂਸ ਪੀਣ ਲਈ ਹਰ ਸ਼ਨੀਵਾਰ 5 ਤੋਂ 6 ਵਜੇ ਤੱਕ ਦਿੱਤੇ ਪਤੇ ਤੇ ਪਹੁੰਚ ਕੇ ਟੋਕਨ ਲੈਣਾ ਜ਼ਰੂਰੀ ਹੋਵੇਗਾ

3. ਸ਼ੁਰੂਆਤੀ ਦਿਨਾਂ ਵਿੱਚ ਹਰ ਐਤਵਾਰ 20 ਲੋਕਾਂ ਨੂੰ ਜੂਸ ਦਿੱਤਾ ਜਾਵੇਗਾ ਜੋ ਲੋੜ ਮੁਤਾਬਿਕ ਥੋੜੇ ਦਿਨਾਂ ਬਾਅਦ ਵਿਅਕਤੀਆਂ ਅਤੇ ਦਿਨਾਂ ਦੀ ਗਿਣਤੀ ਵੀ ਵਧਾ ਦਿਤੀ ਜਾਵੇਗੀ ।

4. ਮਾਹਿਰਾਂ ਮੁਤਾਬਿਕ ਜੂਸ ਪੀਣ ਤੋ ਪਹਿਲਾ ਅਤੇ ਪੀਣ ਤੋਂ ਅੱਧੇ ਘੰਟੇ ਬਾਅਦ ਕੁੱਝ ਵੀ ਖਾਣਾ ਪੀਣਾ ਨਹੀਂ ਚਾਹੀਦਾ

ਮਾਹਿਰਾਂ ਮੁਤਾਬਿਕ ਵੀਟ ਗਰਾਸ ਜੂਸ ਪੀਣ ਦੇ ਫ਼ਾਇਦੇ ਅਤੇ ਸੁਝਾਅ

ਵੀਟ ਗਰਾਸ ਜੂਸ ਨਾਲ ਦਿਲ ਦੀਆਂ ਬਿਮਾਰੀਆਂ, ਖ਼ੂਨ ਦਾ ਗਾੜ੍ਹਾਪਨ, ਪੇਟ ਗੈਸ,ਕਬਜ਼ ਦੀ ਸਮੱਸਿਆ ਅਤੇ ਹੋਰ ਕਈ ਤਰ੍ਹਾਂ ਦੀਆਂ ਪੇਟ ਦੀਆਂ ਬਿਮਾਰੀਆਂ, ਗਠੀਆ, ਬਾਲਾ ਦਾ ਸਫ਼ੈਦ ਜਾਂ ਝੜਦੇ ਹੋਣਾ, ਦੰਦਾ ਦੇ ਰੋਗ, ਵਿਟਾਮਿਨ ਏ,ਬੀ,ਸੀ ਅਤੇ ਈ ਦੀ ਕਮੀ, ਲਿਵਰ ਦੇ ਰੋਗ, ਪੀਲੀਆ, ਹਾਜ਼ਮੇ ਦੀ ਸਮੱਸਿਆ, ਜੋੜਾ ਦਾ ਸੁੱਜਣਾ, ਖ਼ੂਨ ਵਿਚਲੀ ਗੰਦਗੀ,ਆਦਿ ਤੋ ਨਿਜਾਤ ਮਿਲਦੀ ਹੈ।

Leave a Reply

Your email address will not be published. Required fields are marked *

%d bloggers like this: